ਮਹਿਲਾ ਦਿਵਸ ’ਤੇ ਵਿਸ਼ੇਸ਼: ਨਿਊਜ਼ੀਲੈਂਡ ਦੀ ਜੰਮਪਲ ਕੁੜੀ ਵਿਦੇਸ਼ ਛੱਡ ਕੇ ਆਈ ਪੰਜਾਬ

By : JUJHAR

Published : Mar 7, 2025, 12:50 pm IST
Updated : Mar 7, 2025, 12:55 pm IST
SHARE ARTICLE
 New Zealand-born girl leaves abroad and comes to Punjab
New Zealand-born girl leaves abroad and comes to Punjab

ਪਿੰਡ ਦੇ ਗ਼ਰੀਬ ਬੱਚਿਆਂ ਨੂੰ ਅਵੰਤਿਕਾ ਪੰਜਤੂਰੀ ਕਰਵਾ ਰਹੀ ਮੁਫ਼ਤ ਸਕਿੱਲ ਦਾ ਕੋਰਸ

Special on Women's Day : ਜ਼ਿਲ੍ਹਾ ਮੋਗਾ ਦੇ ਪਿੰਡ ਫ਼ਤਿਹਗੜ੍ਹ ਪੰਜਤੂਰਾ ਦੀ ਕੁੜੀ ਜਿਸ ਦਾ ਨਾਮ ਅਵੰਤਿਕਾ ਪੰਜਤੂਰੀ ਹੈ ਜੋ ਅੱਜ ਕੱਲ੍ਹ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੋ ਕਿ ਪਿੰਡ ਦੇ ਗਰੀਬ ਬੱਚਿਆਂ ਨੂੰ ਮੁਫ਼ਤ ਸਕਿੱਲ ਦਾ ਕੋਰਸ ਕਰਵਾ ਰਹੀ ਹੈ। ਕਿਉਂ ਕਿ ਜੇ ਸਾਡੇ ਬੱਚਿਆਂ ਵਿਚ ਸਕਿੱਲ ਨਹੀਂ ਹੋਵੇਗੀ ਤਾਂ ਉਹ ਆਪਣੇ ਪੈਰਾਂ ’ਤੇ ਨਹੀਂ ਖੜ੍ਹੇ ਹੋ ਸਕਦੇ।

ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਵੰਤਿਕਾ ਪੰਜਤੂਰੀ ਨੇ ਕਿਹਾ ਕਿ ਮੇਰੇ ਪਿਤਾ ਜੀ 1999 ਵਿਚ ਨਿਊਜ਼ੀਲੈਂਡ ਗਏ ਸੀ ਤੇ ਮੇਰਾ ਜਨਮ 2001 ਵਿਚ ਨਿਊਜ਼ੀਲੈਂਡ ਵਿਖੇ ਹੋਇਆ ਤੇ ਮੈਂ ਸਾਰੀ ਪੜ੍ਹਾਈ ਵੀ ਉਥੋਂ ਹੀ ਕੀਤੀ ਹੈ ਤੇ ਹੁਣ ਮੈਂ ਪੰਜਾਬ ’ਚ ਆ ਕੇ ਰਹਿ ਰਹੀ ਹਾਂ। ਉਨ੍ਹਾਂ ਕਿਹਾ ਕਿ ਮੇਰੇ ਦਾਦਾ ਜੀ ਤੇ ਮਾਤਾ ਪਿਤਾ ਅਧਿਆਪਕ ਹਨ। ਉਨ੍ਹਾਂ ਕਿਹਾ ਕਿ ਮੈਂ ਨਿਊਜ਼ੀਲੈਂਡ ਦੀ ਟਰੈਗੋ ਯੂਨੀਵਰਸੀਟੀ ਤੋਂ ਮੈਂ ਨਿਊਰੋ ਸਾਇੰਸ ਵਿਚ ਡਿਗਰੀ ਕੀਤੀ।

ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਕੁੱਝ ਸਾਲ ਪਹਿਲਾਂ ਭਾਰਤ ਵਾਪਸ ਆ ਗਏ ਸਨ ਤੇ ਉਨ੍ਹਾਂ ਨੇ ਇੱਥੇ ਆ ਕੇ ਇਕ ਸਕੂਲ ਖੁਲ੍ਹਿਆ ਤੇ ਮੈਂ ਵੀ ਦੋ ਸਾਲ ਪਹਿਲਾਂ ਸੋਚਿਆ ਕਿ ਮੈਂ ਵੀ ਭਾਰਤ ਵਿਚ ਜਾ ਕੇ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਵਾਂਗੀ ਤੇ ਮੈਂ ਦੋ ਸਾਲ ਪਹਿਲਾਂ ਭਾਰਤ ਆ ਗਈ। ਉਨ੍ਹਾਂ ਕਿਹਾ ਕਿ ਛੋਟੇ ਹੁੰਦਿਆਂ ਤੋਂ ਹੀ ਮੇਰੇ ਮਾਪਿਆਂ ਨੇ ਮੈਨੂੰ ਪੰਜਾਬ ਨਾਲ ਜੋੜੀ ਰੱਖਿਆ।

ਉਨ੍ਹਾਂ ਕਿਹਾ ਕਿ ਮੇਰੇ ਮਾਤਾ-ਪਿਤਾ ਮੈਂਨੂੰ ਸਾਲ ਦੋ ਸਾਲ ਬਾਅਦ ਮੈਂਨੂੰ ਪੰਜਾਬ ਲੈ ਕੇ ਆਉਂਦੇ ਸੀ ਤੇ ਦੇਖਦੀ ਸੀ ਕਿ ਮੇਰੇ ਪਿਤਾ ਜੀ ਬੱਚਿਆਂ ਨੂੰ ਪੜ੍ਹਾਉਂਦੇ ਹਨ ਤੇ ਲੋਕ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਭਾਰਤ ਘੁੰਮਣ ਆਈ ਸੀ ਪਰ ਜਦੋਂ ਮੈਂ ਆਪਣੇ ਪਿਤਾ ਜੀ ਵਲੋਂ ਖੋਲ੍ਹੇ ਸਕੂਲ ਵਿਚ ਗਈ ਤਾਂ  ਮੈਂ ਦੇਖਿਆ ਕਿ ਉਥੋਂ ਦੇ ਬੱਚੇ ਦੇਖ ਕੇ ਖ਼ੁਸ਼ ਹੋ ਰਹੇ ਹਨ ਤੇ ਮੈਨੂੰ ਅੰਦਰੋਂ ਮਹਿਸੂਸ ਹੋ ਰਿਹਾ ਸੀ

ਜਿਵੇਂ ਉਹ ਬੱਚੇ ਸੋਚ ਰਹੇ ਹਨ ਕਿ ਮੈਂ ਉਨ੍ਹਾਂ ਨੂੰ ਕੁੱਝ ਚੰਗਾ ਸਿਖਾ ਸਕਦੀ ਹਾਂ। ਜਿਸ ਕਰ ਕੇ ਮੈਂ ਵੀ ਸੋਚਿਆ ਕਿ ਮੈਂ ਇੱਥੇ ਰਹਿ ਕੇ ਹੀ ਬੱਚਿਆਂ ਨੂੰ ਪੜ੍ਹਾਵਾਂਗੀ ਤੇ ਉਨ੍ਹਾਂ ਨੂੰ ਪੈਰਾਂ ਉੱਤੇ ਖੜ੍ਹਾ ਕਰਾਂਗੀ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਬਹੁਤ ਸੋਹਣਾ ਤੇ ਚੰਗਾ ਮੁਲਕ ਹੈ ਪਰ ਉਥੋਂ ਦੀ ਲਾਈਫ਼ ਬਹੁਤ ਬੀਜ਼ੀ ਹੈ ਤੇ ਉਥੇ ਬਹੁਤ ਇਕੱਲਾਪਨ ਹੈ।photo

ਉਨ੍ਹਾਂ ਕਿਹਾ ਕਿ ਮੈਂ ਸੋਚਿਆ ਕਿ ਨਿਊਜ਼ੀਲੈਂਡ ਦੇ ਬੱਚੇ ਤਾਂ ਅੱਗੇ ਵਧ ਹੀ ਰਹੇ ਪਰ ਪੰਜਾਬ ਦੇ ਬੱਚਿਆਂ ਨੂੰ ਕਿਵੇਂ ਅੱਗੇ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਸੋਚ ਕੇ ਹੀ ਪੰਜਾਬ ਆਈ ਹਾਂ ਕਿ ਮੈਂ ਪੰਜਾਬ ਦੇ ਬੱਚਿਆਂ ਨੂੰ ਚੰਗੀ  ਸਿੱਖਿਆ ਤੇ ਸਕਿੱਲ ਦੇਵਾਂਗੀ ਜਿਸ ਨਾਲ ਪੰਜਾਬ ਦੇ ਬੱਚੇ ਵੀ ਅੱਗੇ ਵਧ ਸਕਣ। ਉਨ੍ਹਾਂ ਕਿਹਾ ਕਿ ਹੁਣ ਮੈਂ ਇਕ ਕੰਪੀਊਟਰ ਸੈਂਟਰ ਖੋਲ੍ਹਿਆ ਹੋਇਆ ਹੈ ਜਿਸ ਵਿਚ ਮੈਂ ਗ਼ਰੀਬ ਬੱਚਿਆਂ ਤੇ ਔਰਤਾਂ ਨੂੰ ਮੁਫ਼ਤ ਕੰਪੀਊਟਰ ਸਿਖਾਉਂਦੀ ਹਾਂ।

ਉਨ੍ਹਾਂ ਕਿਹਾ ਕਿ ਪਿੱਛਲੇ ਸਾਲ ਕੰਪੀਊਟਰ ਸੈਂਟਰ ਵਿਚ 350 ਔਰਤਾਂ ਨੇ ਸਿੱਖਲਾਈ ਲਈ ਤੇ ਆਪਣਾ ਕੋਰਸ ਪੂਰਾ ਕੀਤਾ।  ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਹ ਸ਼ੁਰੂ ਕੀਤਾ ਤਾਂ ਅਸੀਂ ਹਰ ਇਕ ਬੱਚੇ ਨੂੰ ਇਹ ਹੀ ਸ਼ਰਤ ਰੱਖਦੇ ਸਨ ਕਿ ਅਸੀਂ ਤੁਹਾਨੂੰ ਜੋ ਸਿਖਾਵਾਂਗੇ ਉਹ ਹਰ ਇਕ ਬੱਚਾ ਅੱਗੇ 10 ਬੱਚਿਆਂ ਨੂੰ ਸਿਖਾਵੇਗਾ ਤੇ ਅਸੀਂ ਘਰ ਘਰ ਜਾ ਕੇ ਇਕ ਇਕ ਬੱਚੇ ਦੀਆਂ ਕਲਾਸਾਂ ਲਗਾ ਰਹੇ ਸਨ।

ਉਨ੍ਹਾਂ ਕਿਹਾ ਕਿ ਅੱਜ ਤਕ ਅਸੀਂ 35 ਬੱਚਿਆਂ ਨੂੰ ਨੌਕਰੀ ਵੀ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜੋ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਉਸ ਦੇ ਨਾਲ ਬੱਚੇ ਚੰਗੀਆਂ ਕੰਪਨੀਆਂ ਜਾਂ ਫਿਰ ਬਾਹਰਲੇ ਮੁਲਕਾਂ ਵਿਚ ਜਾ ਕੇ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ 6ਵੀਂ ਜਾਂ 7ਵੀਂ ਕਲਾਸ ਤੋਂ ਹੀ ਪੜ੍ਹਨ ਤੋਂ ਇਲਾਵਾ ਹੋਰ ਕੰਮ ਵੀ ਕਰਨ ਦੀ ਆਦਤ ਬਣਾਈਏ ਤਾਂ ਸਾਡੇ ਬੱਚੇ ਕਦੇ ਵੀ ਜ਼ਿੰਦਗੀ ਵਿਚ ਫ਼ੇਲ੍ਹ ਨਹੀਂ ਹੋ ਸਕਦੇ ਉਹ ਹਮੇਸ਼ਾ ਅੱਗਾ ਵਧਣਗੇ ਤੇ ਕਾਮਯਾਬ ਹੋਣਗੇ।

 ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਬੱਚਿਆਂ ਨੂੰ ਚੰਗਾ ਭਵਿੱਖ ਦੇਣਾ ਚਾਹੁੰਦੀ ਹਾਂ ਪਰ ਇਹ ਮੈਂ ਇਕੱਲੀ ਨਹੀਂ ਕਰ ਸਕਦੀ, ਇਸ ਲਈ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਜਿਸ ਕੋਲ ਵੀ ਲੋਕਾਂ ਦੀ ਮਦਦ ਕਰਨ ਦੀ ਸਮਰਥਾ ਹੈ ਉਹ ਆਪ ਅੱਗੇ ਆ ਕੇ ਪੰਜਾਬ ਦੇ ਗ਼ਰੀਬ ਲੋਕਾਂ ਤੇ ਬੱਚਿਆਂ ਦੀ ਮਦਦ ਕਰੇ ਤਾਂ ਜੋ ਪੰਜਾਬ ਦੇ ਬੱਚਿਆਂ ਦਾ ਚੰਗਾ ਭਵਿੱਖ ਬਣਾ ਸਕਿਏ ਤੇ ਪੰਜਾਬ ਨੂੰ ਖ਼ੁਸ਼ਹਾਲ ਪੰਜਾਬ ਬਣਾ ਸਕਿਏ।

ਉਨ੍ਹਾਂ ਕਿਹਾ ਕਿ ਜੇ ਅਸੀਂ ਇਥੇ ਹੀ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਦੇਈਏ ਤਾਂ ਉਹ ਬਾਹਰ ਕਿਉਂ ਜਾਣ ਇਸ ਲਈ ਸਾਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ ਤਾਂ ਜੋ ਅਸੀਂ ਪੰਜਾਬ ਨੂੰ ਸਵਰਗ ਬਣਾ ਸਕਿਏ।
 

IFrameIFramephoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement