ਮਾਂ ਬਾਪ ਨੇ ਆਪਣੇ ਹੀ ਪੁੱਤ ਵਿਰੁਧ ਕਿਉਂ ਕੀਤੀ ਪ੍ਰੈੱਸ ਕਾਨਫ਼ਰੰਸ?

By : JUJHAR

Published : Mar 7, 2025, 2:32 pm IST
Updated : Mar 7, 2025, 3:44 pm IST
SHARE ARTICLE
Why did the parents hold a press conference against their own son?
Why did the parents hold a press conference against their own son?

ਪੁੱਤ ’ਤੇ ਲਗਾਏ ਧੋਖਾਧੜੀ ਦੇ ਇਲਜ਼ਾਮ, ਪੁੱਤ ਨੇ ਵੀ ਦਿਤੀ ਸਫ਼ਾਈ

ਅੱਜਕੱਲ ਅਸੀਂ ਦੇਖਦੇ ਹਾਂ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ, ਸਾਰੀ ਉਮਰ ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਪੜ੍ਹਾਉਂਦੇ, ਵਿਆਹ ਕਰਦੇ, ਆਪਣੇ ਪੈਰਾਂ ’ਤੇ ਖੜ੍ਹਾ ਕਰਦੇ ਤੇ ਹਰ ਦੁੱਖ ਸੁਖ ਵਿਚ ਨਾਲ ਖੜ੍ਹੇ ਹੁੰਦੇ ਹਨ ਤੇ ਜਦੋਂ ਬੁਢਾਪੇ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਉਨ੍ਹਾਂ ਨੂੰ ਛੱਡ ਕੇ ਅਲੱਗ ਰਹਿਣ ਲੱਗ ਪੈਂਦੇ ਹਨ।

ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇਕ ਬਜ਼ੁਰਗ ਜੋੜੇ ਨੇ ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਗੱਲ ਕਰਦੇ ਹੋਏ ਦਸਿਆ ਕਿ ਉਨ੍ਹਾਂ ਦੇ ਪੁੱਤਰ ਸੁਰੇਸ਼ ਕੁਮਾਰ ਨਾਰੰਗ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਬੀਤੇ ਸਮੇਂ ਵਿਚ ਸੁਰੇਸ਼ ਨੇ ਆਪਣੀ ਕੋਠੀ ਤਿਆਰ ਕੀਤੀ ਸੀ ਤੇ ਸਾਨੂੰ ਉਥੇ ਲੈ ਗਿਆ, ਜਿਸ ਦੀ ਪਲਾਈ ਬੋਰਡ ਦੀ ਦੁਕਾਨ ਹੈ।

ਉਥੇ ਸੁਰੇਸ਼ ਨੇ ਸਾਨੂੰ 5 ਤੋਂ 6 ਮਹੀਨੇ ਰੱਖਿਆ ਤੇ ਸਾਡੇ ਪਲਾਟ, ਮਕਾਨ, ਦੁਕਾਨ ਤੇ ਸਾਰੀਆਂ ਰਜਿਸਟਰੀਆਂ ਇਹ ਕਹਿ ਕੇ ਪਾਵਰ ਆਫ਼ ਅਟਾਰਨੀ ’ਤੇ ਦਸਤਖ਼ਤ ਕਰਵਾ ਲਏ ਕਿ ਉਸ ਨੇ ਡਾਕਟਰ ਕੋਲੋਂ ਐਡ ਲੈਣੀ ਹੈ ਤੇ ਮੈਂ ਤੇ ਪਤਨੀ ਨੇ ਦਸਤਖ਼ਤ ਕਰ ਦਿਤੇ। ਸੁਰੇਸ਼ ਸਾਡੇ ਨਾਲ 420 ਕਰ ਕੇ ਧੋਖੇ ਨਾਲ ਸਾਰੇ ਪੈਸੇ ਵੀ ਕਢਵਾ ਲੈ ਗਿਆ ਜੋ ਪੈਸੇ ਘਰ ਪਏ ਸੀ ਉਹ ਵੀ ਲੈ ਗਿਆ ਤੇ ਅਸੀਂ ਜਦੋਂ ਪੀਜੀਆਈ ਇਲਾਜ ਲਈ ਗਏ ਸਨ

photophoto

ਤਾਂ ਉਸ ਨੇ ਆਪਣੇ ਪੁੱਤਰ ਨੂੰ ਭੇਜ ਕੇ ਉਥੋਂ ਵੀ ਸਾਡੇ ਤੋਂ ਪੈਸੇ ਲੈ ਲਏ। ਉਨ੍ਹਾਂ ਕਿਹਾ ਕਿ ਹੁਣ ਸੁਰੇਸ਼ ਸਾਨੂੰ ਧਮਕੀਆਂ ਦਿੰਦਾ ਹੈ ਤੇ ਸਾਡੀ ਸੇਵਾ ਵੀ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਸੁਰੇਸ਼ ਨੇ ਪਾਵਰ ਆਫ਼ ਅਟਾਰਨੀ ਆਪਣੇ ਨਾਮ ਕਰਵਾ ਲਈ ਸੀ ਤੇ ਨਾਲ ਦੀ ਨਾਲ ਰਜਿਸ਼ਟਰੀ ਵੀ ਕਰਵਾ ਲਈ ਜਿਸ ਦਾ ਸਾਨੂੰ ਹੁਣ ਪਤਾ ਲਗਿਆ ਹੈ ਤੇ ਹੁਣ ਉਹ ਸਾਨੂੰ ਇਸ ਮਕਾਨ ’ਚੋਂ ਵੀ ਕੱਢ ਰਿਹਾ ਹੈ ਜੋ ਮੈਂ ਆਪਣੀ ਕਮਾਈ ਤੋਂ ਬਣਾਇਆ ਹੈ।

ਇਸ ਬਾਰੇ ਅਸੀਂ ਪੁਲਿਸ ਵਿਚ ਰੁਪੋਰਟ ਦਿਤੀ ਸੀ ਜਿਸ ਦੀ ਕਾਰਵਾਈ ਜਾਰੀ ਹੈ।  ਉਨ੍ਹਾਂ ਨੇ ਮੰਗ ਕੀਤੀ ਕਿ ਸੁਰੇਸ਼ ਨੇ ਜੋ ਧੋਖੇ ਨਾਲ ਸਾਡੇ ਤੋਂ ਦੁਕਾਨ, ਮਕਾਨ ਦੀ ਰਜਿਸ਼ਟਰੀ ਕਰਵਾਈ ਹੈ ਤੇ ਜੋ ਪੈਸੇ ਤੇ ਗਹਿਣੇ ਸਾਡੇ ਤੋਂ ਲੈ ਗਿਆ ਉਹ ਸਾਡੇ ਵਾਪਸ ਕਰਵਾਏ ਜਾਣ। ਸੁਰੇਸ਼ ਕਦੀ ਮਾਤਾ ਜੀ ਨੇ ਭਾਵੁਕ ਹੁੰਦੇ ਕਿਹਾ ਕਿ ਸਾਡਾ ਬੇਟੇ ਨੇ ਸਾਡੇ ਨਾਲ ਧੋਖਾ ਕੀਤਾ ਹੈ ਤੇ ਸਾਨੂੰ ਕਿਧਰੇ ਦਾ ਨਹੀਂ ਛੱਡਿਆ।

photophoto

ਦੂਜੇ ਪਾਸੇ ਸੁਰੇਸ਼ ਕੁਮਾਰ ਨਾਰੰਗ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਮਾਪਿਆਂ ਦਾ ਇਕ ਬੇਟਾ ਹਾਂ ਤੇ ਮੇਰੀਆਂ ਤਿੰਨ ਭੈਣਾਂ ਮਧੂ ਬਵੇਜਾ, ਮੀਨੂੰ ਬੱਤਰਾ ਤੇ ਪੀਬੀ ਭਗਤ ਤੇ ਦੋ ਭਣੋਈਏ ਹਨ। ਜਿਨ੍ਹਾਂ ਨੇ ਇਹ ਸਾਰੇ ਖੇਡ ਖੇਡੀ ਹੈ। ਉਨ੍ਹਾਂ ਦੇ ਦਿਲ ਵਿਚ ਇਹ ਗੱਲ ਹੈ ਕਿ ਸੁਰੇਸ਼ ਨੇ ਸਾਰੀ ਪ੍ਰਾਪਰਟੀ ਦੀ ਪਾਵਰ ਆਫ਼ ਅਟਾਰਨੀ ਆਪਣੇ ਨਾਮ ਕਰਵਾ ਲਈ ਹੈ ਤੇ ਸਾਡੇ ਪੱਲੇ ਕੁੱਝ ਨਹੀਂ ਪਿਆ।

ਉਨ੍ਹਾਂ ਕਿਹਾ ਕਿ 50 ਸਾਲ ਤੋਂ ਅਸੀਂ ਇਕੱਠੇ ਰਹਿੰਦੇ ਆ ਰਹੇ ਹਾਂ ਤੇ ਮੇਰੀ ਮਾਤਾ ਜੀ ਦਿਲ ਦੀ ਮਰੀਜ਼ ਹੈ ਤੇ ਮੇਰੇ ਮਾਤਾ ਪਿਤਾ ਨੇ ਆਪ ਮੈਨੂੰ ਕਹਿ ਕੇ ਇਹ ਪਾਵਰ ਆਫ਼ ਅਟਾਰਨੀ ਆਪਣੀ ਮਰਜ਼ੀ ਨਾਲ ਮੇਰੇ ਨਾਮ ਕੀਤੀ ਹੈ ਤੇ ਦੁੱਖ ਸੁੱਖ ਵਿਚ ਮੈਂ ਹੀ ਉਨ੍ਹਾਂ ਦੇ ਕੰਮ ਆਉਣਾ ਹੈ ਭਣੋਈਆਂ ਨੇ ਥੋੜੀ ਕੰਮ ਆਉਣਾ ਹੈ। ਸੁਰੇਸ਼ ਨੇ ਕਿਹਾ ਕਿ ਮੇਰੀਆਂ ਭੈਣਾਂ ਨੇ ਮੇਰੇ ਉਤੇ ਕੇਸ ਕੀਤਾ ਹੈ ਤੇ ਜੋ ਮਾਨਯੋਗ ਅਦਾਲਤ ਫ਼ੈਸਲਾ ਕਰੇਗੀ ਉਹ ਮੈਂ ਉਨ੍ਹਾਂ ਨੂੰ ਤੇ ਆਪਣੇ ਮਾਪਿਆਂ ਨੂੰ ਦੇਣ ਲਈ ਤਿਆਰ ਹਾਂ।

photophoto

ਮੈਂ ਇਕੱਲਾ ਹਾਂ ਤੇ ਉਹ 8 ਲੋਕ ਇਕੱਠੇ ਹੋ ਕੇ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਮਾਂ ਬਾਪ ਮੈਨੂੰ ਚਾਹੇ ਚੰਗਾ ਕਹਿਣ ਜਾਂ ਫਿਰ ਬੁਰਾ ਪਰ ਮੈਂ ਉਨ੍ਹਾਂ ਨੂੰ ਬੂਰਾ ਭਲਾ ਨਹੀਂ ਕਹਿਣਾ, ਮੈਂ ਉਨ੍ਹਾਂ ਦਾ ਖ਼ੂਨ ਹਾਂ ਤੇ ਉਹ ਮੇਰਾ ਖ਼ੂਨ ਹਨ। ਮੈਂ ਅਜਿਹਾ ਕੋਈ ਕੰਮ ਨਹੀਂ ਕਰਨਾ ਕਿ ਮੈਂ ਆਪਣੇ ਮਾਪਿਆਂ ’ਤੇ ਕੋਈ ਇਲਜਾਮ ਲਗਾਵਾਂ ਉਹ ਚਾਹੇ ਮੈਨੂੰ ਜੋ ਕੁਝ ਕਹੀ ਜਾਣ, ਉਹ ਮੈਨੂੰ ਕਹਿ ਸਕਦੇ ਹਨ ਕਿਉਂ ਕਿ ਮੈਂ ਉਨ੍ਹਾਂ ਦਾ ਪੁੱਤ ਹਾਂ ਤੇ ਪੁੱਤ ਹੀ ਰਹਿਣਾ ਹੈ।

ਜੋ ਮੇਰੇ ’ਤੇ ਇਲਜਾਮ ਲਗਾਏ ਗਏ ਹਨ ਉਹ ਸਾਰੇ ਝੂਠੇ ਹਨ ਤੇ ਮੇਰੇ ਕੋਲ ਸਾਰੇ ਸਬੂਤ ਤੇ ਰਿਕਾਰਡਿੰਗਾਂ ਪਈਆਂ ਹਨ। ਸੁਰੇਸ਼ ਦੀ ਪਤਨੀ ਨੇ ਕਿਹਾ ਕਿ ਸਾਡੇ ’ਤੇ ਜਾਇਜ਼ਾਦ ਲਈ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਸਾਡੇ ਮਾਂ ਪਿਉ ਨੂੰ ਰੋਲਿਆ ਜਾ ਰਿਹਾ ਹੈ। ਸਾਡੇ ਮਾਂ ਪਿਉ ਨੂੰ ਸਮਝਾਇਆ ਜਾਵੇ ਕਿ ਉਹ ਸਾਡੇ ਨਾਲ ਰਹਿਣ, ਆਪਣਾ ਬੁਢਾਪਾ ਨਾ ਰੋਲਣ। ਅਸੀਂ ਇਕ ਦੋ ਵਾਰ ਉਨ੍ਹਾਂ ਨੂੰ ਸਮਝਾਉਣ ਦੀ  ਕੋਸ਼ਿਸ਼ ਕੀਤੀ ਤੇ ਸਾਡੇ ਫ਼ੋਨ ਨੰਬਰ ਵੀ ਬਲਾਕ ਕੀਤੇ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement