
ਜਗਤਾਰ ਸਿੰਘ ਹਵਾਰਾ ਮਾਮਲੇ ਦੀ ਅਗਲੀ ਸੁਣਵਾਈ 9 ਅਪ੍ਰੈਲ ਨੂੰ ਕੀਤੀ ਜਾਵੇਗੀ।
ਲੁਧਿਆਣਾ : ਜਗਤਾਰ ਸਿੰਘ ਹਵਾਰਾ ਮਾਮਲੇ ਦੀ ਅਗਲੀ ਸੁਣਵਾਈ 9 ਅਪ੍ਰੈਲ ਨੂੰ ਕੀਤੀ ਜਾਵੇਗੀ। ਅਸਲਾ ਐਕਟ ਤਹਿਤ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ 'ਚ ਹੋਈ ਪਰ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਜਾਣਕਾਰੀ ਮੁਤਾਬਕ ਹਵਾਰਾ ਦੀ ਸੁਣਵਾਈ ਵੀਡੀਉ ਕਾਨਫ਼ਰੰਸਿੰਗ ਦੇ ਜ਼ਰੀਏ ਕੀਤੀ ਗਈ।Jagtar Singh Hawaraਵਰਨਣਯੋਗ ਹੈ ਕਿ ਪੁਲਿਸ ਥਾਣਾ ਕੋਤਵਾਲੀ ਵਲੋਂ 30 ਦਸੰਬਰ, 1995 ਨੂੰ ਸਥਾਨਕ ਘੰਟਾ ਘਰ ਨੇੜੇ ਇਕ ਏ. ਕੇ.-56 ਦੇ ਬਰਾਮਦ ਹੋਣ ਨਾਲ ਹਵਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਵਲੋਂ ਹਵਾਰਾ ਨੂੰ ਹੀ 6 ਦਸੰਬਰ, 1995 'ਚ ਘੰਟਾ ਘਰ ਚੌਕ 'ਚ ਹੋਏ ਬੰਬ ਧਮਾਕੇ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ ਅਪਣੀਆਂ ਸਾਰੀਆਂ ਗਵਾਹੀਆਂ ਕਲਮਬੰਦ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਬਹਿਸ ਵੀ ਹੋ ਚੁੱਕੀ ਹੈ। ਦੱਸ ਦਈਏ ਕਿ ੯ ਅਪ੍ਰੈਲ ਨੂੰ ਇਸ 'ਤੇ ਫੈਸਲਾ ਆਉਣ ਦੀ ਵੀ ਸੰਭਾਵਨਾ ਹੈ।