
ਨਰਸਿੰਗ ਕਾਲਜ ਵਿਚ ਤੈਨਾਤ ਸੁਰੱਖਿਆ ਗਾਰਡ ਨੇ ਬੀ.ਐਸ.ਸੀ. ਨਰਸਿੰਗ ਕਰ ਰਹੀ ਵਿਦਿਆਰਥਣ ਨੂੰ ਉਸ ਦੇ ਹੋਸਟਲ ਵਿਚ ਜਾ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ ਹੈ।
ਹਰਵਿੰਦਰ ਸਿੰਘ ਕੁੱਕੂ (ਪਟਿਆਲਾ)- ਸਮਾਣਾ ਸੜਕ 'ਤੇ ਪੈਂਦੇ ਨਰਸਿੰਗ ਕਾਲਜ ਵਿਚ ਤੈਨਾਤ ਸੁਰੱਖਿਆ ਗਾਰਡ ਨੇ ਬੀ.ਐਸ.ਸੀ. ਨਰਸਿੰਗ ਕਰ ਰਹੀ ਵਿਦਿਆਰਥਣ ਨੂੰ ਉਸ ਦੇ ਹੋਸਟਲ ਵਿਚ ਜਾ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ ਹੈ। ਗਾਰਡ ਨੇ ਵਿਦਿਆਰਥਣ ‘ਤੇ ਹਮਲਾ ਕਰਨ ਤੋਂ ਬਾਅਦ ਅਪਣੀ ਲੱਤ ਵਿਚ ਵੀ ਗੋਲੀ ਮਾਰ ਲਈ। ਸੂਤਰਾਂ ਮੁਤਾਬਕ ਮਾਮਲਾ ਇਕ ਤਰਫਾ ਪਿਆਰ ਦਾ ਹੈ। ਹਾਲਾਂਕਿ, ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ। ਚਸ਼ਮਦੀਦਾਂ ਮੁਤਾਬਕ ਹੋਸਟਲ ਦੀਆਂ ਵਿਦਿਆਰਥਣਾਂ ਨੇ ਹਮਲਾਵਰ ਗਾਰਡ ਦਾ ਬਹਾਦਰੀ ਨਾਲ ਮੁਕਾਬਲਾ ਵੀ ਕੀਤਾ।Security guardਪਟਿਆਲਾ-ਸਮਾਣਾ ਸੜਕ ‘ਤੇ ਬਾਬਾ ਫ਼ਰੀਦ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਆਦਰਸ਼ ਕਾਲਜ ਆਫ਼ ਨਰਸਿੰਗ ਦੇ ਸੁਰੱਖਿਆ ਗਾਰਡ ਬਲਬੀਰ ਸਿੰਘ ਨੇ ਬੀਤੀ ਰਾਤ ਇਸ ਘਟਨਾ ਨੂੰ ਅੰਜਾਮ ਦਿਤਾ। ਘਟਨਾ ਉਦੋਂ ਵਾਪਰੀ ਜਦੋਂ ਮੁਲਜ਼ਮ ਦਾ ਸਾਥੀ ਗਾਰਡ ਰਣਜੀਤ ਸਿੰਘ ਬੀਤੀ ਦੇਰ ਸ਼ਾਮ ਕਾਲਜ ਲਈ ਨੇੜਲੇ ਪੰਪ ਤੋਂ ਡੀਜ਼ਲ ਲੈਣ ਗਿਆ ਸੀ। ਰਣਜੀਤ ਸਿੰਘ ਦੀ ਗ਼ੈਰ-ਹਾਜ਼ਰੀ ਵਿਚ ਸੁਰੱਖਿਆ ਗਾਰਡ ਨੇ ਉਸ ਦੀ ਲਾਇਸੰਸੀ ਬੰਦੂਕ ਚੁੱਕ ਲਈ ਤੇ ਲੜਕੀਆਂ ਦੇ ਹੋਸਟਲ ਵਿਚ ਜਾ ਕੇ ਵਿਦਿਆਰਥਣ ਨੂੰ ਗੋਲੀ ਮਾਰ ਦਿਤੀ। ਗੋਲੀ ਵਿਦਿਆਰਥਣ ਦੇ ਸਿਰ ਵਿਚ ਲੱਗੀ। ਇਸ ਤੋਂ ਬਾਅਦ ਮੁਲਜ਼ਮ ਨੇ ਅਪਣੀ ਲੱਤ ਵਿਚ ਵੀ ਗੋਲੀ ਮਾਰ ਲਈ।
Punjab policeਸਮਾਣਾ ਦੇ ਡੀ.ਐਸ.ਪੀ. ਰਾਜਵੀਰ ਸਿੰਘ ਰੰਧਾਵਾ ਨੇ ਦਸਿਆ ਕਿ ਪੀੜਤਾ ਤੇ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੋਂ ਵਿਦਿਆਰਥਣ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ।
Security guardਕਾਲਜ ਦੀਆਂ ਵਿਦਿਆਰਥਣਾਂ ਮੁਤਾਬਕ ਇਥੇ ਤਕਰੀਬਨ 200 ਵਿਦਿਆਰਥਣਾ ਪੜ੍ਹਦੀਆਂ ਹਨ, ਜਦਕਿ ਉਨ੍ਹਾਂ ਦੀ ਰਾਖੀ ਲਈ ਸਿਰਫ਼ ਦੋ ਹੀ ਸੁਰੱਖਿਆ ਮੁਲਾਜ਼ਮ ਸਨ। ਇਸ ਸਬੰਧੀ ਜਦ ਕਾਲਜ ਦੀ ਪ੍ਰਬੰਧਕੀ ਕਮੇਟੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਤੋਂ ਭੱਜਦੇ ਵਿਖਾਈ ਦਿਤੇ। ਮਾਮਲੇ ਵਿਚ ਜਿਥੇ ਹਮਲਾਵਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਉਥੇ ਪੀੜਤ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।