
ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਅੱਜ ਇਥੇ ਪੇਪਰਲੈੱਸ ਕਾਰਜਾਂ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦਿਆਂ ਕਾਲਜਾਂ ਵਿਚ ਵਿਦਿਆਰਥੀਆਂ ਦੇ
ਅੰਮ੍ਰਿਤਸਰ, 5 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਅੱਜ ਇਥੇ ਪੇਪਰਲੈੱਸ ਕਾਰਜਾਂ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦਿਆਂ ਕਾਲਜਾਂ ਵਿਚ ਵਿਦਿਆਰਥੀਆਂ ਦੇ ਦਾਖ਼ਲਿਆਂ ਤੋਂ ਲੈ ਕੇ ਪ੍ਰੀਖਿਆਵਾਂ ਦੇ ਨਤੀਜਿਆਂ ਤਕ ਹੋਣ ਵਾਲੇ ਕਾਰਜਾਂ ਨੂੰ ਆਨਲਾਈਨ ਕਰ ਦਿਤਾ ਹੈ। ਇਸ ਸਬੰਧੀ ਯੂਨੀਵਰਸਟੀ ਵੈੱਬਸਾਈਟ 'ਤੇ ਨਵੇਂ ਪੋਰਟਲ ਦਾ ਉਦਘਾਟਨ ਯੂਨੀਵਰਸਟੀ ਦੇ ਉਪ ਕੁਲਪਤੀ ਐਸ.ਕੇ. ਸੰਧੂ ਆਈ.ਏ.ਐਸ ਨੇ ਕੀਤਾ।
ਸ. ਸੰਧੂ ਨੇ ਯੂਨੀਵਰਸਟੀ ਵਿਦਿਆਰਥੀਆਂ ਨਾਲ ਦੁਪਹਿਰ ਦਾ ਖਾਣਾ ਖਾਣ ਦੀ ਇੱਛਾ ਪ੍ਰਗਟ ਕੀਤੀ। ਲੜਕਿਆਂ ਦੇ ਹੋਸਟਲ ਮੈੱਸ ਵਿਖੇ ਖਾਣਾ ਖਾਣ ਉਪਰੰਤ ਉਨ੍ਹਾਂ ਖਾਣੇ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਮਿਆਰੀ ਭੋਜਨ ਦੀ ਸ਼ਲਾਘਾ ਕੀਤੀ। ਸੰਧੂ ਮੁਤਾਬਕ ਯੂਨੀਵਰਸਟੀ 'ਤੇ ਇਸ ਨਵੇਂ ਪੋਰਟਲ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਸਬੰਧਤ ਕਾਲਜਾਂ ਵਿਚ ਦਾਖ਼ਲਾ ਲੈਣ ਵਿਚ ਮਦਦ ਮਿਲੇਗੀ। ਵਿਦਿਆਰਥੀਆਂ ਨੂੰ ਸਾਰੇ ਕਾਲਜਾਂ (ਸਰਕਾਰੀ, ਏਡਿਡ ਅਤੇ ਅਣਏਡਿਡ) ਦੀ ਜਾਣਕਾਰੀ ਯੂਨੀਵਰਸਟੀ ਵੈਬਸਾਈਟ 'ਤੇ ਹੀ ਮਿਲੇਗੀ ਅਤੇ ਕਾਲਜਾਂ ਵਿਚਲੇ ਕੋਰਸ ਜਿਨ੍ਹਾਂ ਵਿਚ ਉਹ ਦਾਖ਼ਲਾ ਲੈਣ ਦੇ ਚਾਹਵਾਨ ਹਨ, ਦਾ ਵੀ ਪਤਾ ਲੱਗ ਸਕੇਗਾ। ਇਸ ਨਾਲ ਉਹ ਵੱਖ-ਵੱਖ ਕਾਲਜਾਂ ਦਾ ਉਥੋਂ ਦੇ ਅਧਿਆਪਨ, ਢਾਚੇ ਅਤੇ ਹੋਰ ਸਹੂਲਤਾਂ ਦਾ ਵੀ ਪਤਾ ਲਾ ਸਕਣਗੇ ਅਤੇ ਅਪਣੇ ਪਸੰਦ ਦੇ ਕਾਲਜ ਵਿਚ ਦਾਖ਼ਲਾ ਲੈ ਸਕਣਗੇ। ਯੂਨੀਵਰਸਟੀ ਨੇ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੰਜ ਸਾਲਾਂ ਦਾ ਅਤੇ ਸੈਂਟਰਲ ਬੋਰਡ ਆਫ਼ (ਬਾਕੀ ਸਫ਼ਾ 7 'ਤੇ)
ਸੈਕੰਡਰੀ ਐਜੂਕੇਸ਼ਨ ਤੇ ਆਈ.ਸੀ.ਐਸ.ਈ. ਤੋਂ ਚਾਲੂ ਵਰ੍ਹੇ ਦੇ ਵਿਦਿਆਰਥੀਆਂ ਦੇ ਅੰਕੜੇ ਪ੍ਰਾਪਤ ਕਰ ਲਏ ਹਨ। ਹੁਣ ਵਿਦਿਆਰਥੀਆਂ ਨੂੰ ਕੇਵਲ ਅਪਣਾ ਰੋਲ ਨੰਬਰ ਹੀ ਭਰਨਾ ਪਵੇਗਾ ਅਤੇ ਸਾਫ਼ਟਵੇਅਰ ਉਨ੍ਹਾਂ ਦੇ ਅੰਕੜੇ ਜਿਵੇਂ ਨਾਂ, ਪਿਤਾ ਦਾ ਨਾਂ ਆਦਿ ਡਾਟਾਬੇਸ ਤੋਂ ਆਪਣੇ ਆਪ ਚੱਕ ਲਗੇਵਾ। ਸਾਫ਼ਟਵੇਅਰ ਵਿਦਿਆਰਥੀਆਂ ਦੇ ਨੰਬਰਾਂ ਦੀ ਸੂਚੀ ਵੀ ਪੇਸ਼ ਕਰੇਗਾ ਜਿਸ ਨਾਲ ਦਸਤਵੇਜ਼ਾਂ ਦੀ ਪੜਤਾਲ ਦੇ ਕਾਰਜ ਦੀ ਲੋੜ ਨਹੀਂ ਪਵੇਗੀ। ਪ੍ਰਣਾਲੀ ਅਪਣੇ ਆਪ ਹੀ ਵਿਦਿਆਰਥੀਆਂ ਦੀ ਪਾਤਰਤਾ ਦੀ ਜਾਂਚ ਅਤੇ ਨਿਰਧਾਰਤ ਕਰ ਲਵੇਗੀ। ਇਸ ਨਾਲ ਵਿਦਿਆਰਥੀਆਂ, ਕਾਲਜਾਂ ਅਤੇ ਯੂਨੀਵਰਸਟੀ ਦਾ ਕੰਮ ਘਟਣ ਦੇ ਨਾਲ ਕੰਮ ਵਿਚ ਘੱਟ ਸਮੇਂ ਵਿਚ ਤੇਜ਼ੀ ਵੀ ਆਵੇਗੀ।