
ਜਨਤਾ ਕੋਲੋਂ ਲਗਵਾਏ ਸ਼ਿਵ, ਰਾਮ ਅਤੇ ਹਨੂੰਮਾਨ ਚੌਕੀਦਾਰ ਦੇ ਨਾਅਰੇ
ਜਲਾਲਾਬਾਦ- ਸ਼ਾਹਜਹਾਂਪੁਰ ਦੇ ਜਲਾਲਾਬਾਦ ਵਿਚ ਭਾਜਪਾ ਦੇ ਇਕ ਯੂਥ ਸੰਮੇਲਨ ਦੌਰਾਨ ਇਕ ਭਾਜਪਾ ਨੇਤਾ ‘ਚੌਕੀਦਾਰ’ ਦੇ ਨਾਅਰਿਆਂ ਕਰਕੇ ਵਿਵਾਦਾਂ ਵਿਚ ਘਿਰ ਗਿਆ ਹੈ। ਦਰਅਸਲ ਇਸ ਸੰਮੇਲਨ ਦੌਰਾਨ ਭਾਜਪਾ ਨੇਤਾ ਮਨੋਜ ਕਸ਼ਯਪ ਨੇ ਆਪਣੇ ਭਾਸ਼ਣ ਦੌਰਾਨ ਮੰਚ ਤੋਂ ਦੇਵੀ ਦੇਵਤਿਆਂ ਨੂੰ ਵੀ ਚੌਕੀਦਾਰ ਦੱਸਦੇ ਹੋਏ ਨਾਅਰੇ ਲਗਵਾਏ।
Manoj Kashyap
ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਮਨੋਜ ਕਸ਼ਯਪ ਭਾਜਪਾ ਦੇ ਸ਼ਾਹਜਹਾਂਪੁਰ ਲੋਕ ਸਭਾ ਸੀਟ ਦੇ ਸਟਾਰ ਪ੍ਰਚਾਰਕ ਵੀ ਬਣਾਏ ਗਏ ਹਨ। ਇਸ ਯੂਥ ਸੰਮੇਲਨ ਵਿਚ ਮੁੱਖ ਮਹਿਮਾਨ ਸਿੰਚਾਈ ਮੰਤਰੀ ਧਰਮਪਾਲ ਸਿੰਘ ਅਤੇ ਭਾਜਪਾ ਉਮੀਦਵਾਰ ਅਰੁਣ ਸਾਗਰ ਸਮੇਤ ਹੋਰ ਕਈ ਨੇਤਾ ਮੰਚ ’ਤੇ ਬੈਠੇ ਸਨ।
Mahinder Singh Tawar
ਉਧਰ ਜ਼ਿਲ੍ਹੇ ਦੇ ਮੁੱਖ ਵਿਕਾਸ ਅਧਿਕਾਰੀ ਮਹਿੰਦਰ ਸਿੰਘ ਤੰਵਰ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਮੈਜਿਸਟ੍ਰੇਟ ਤੋਂ ਜਾਣਕਾਰੀ ਲੈ ਕੇ ਜਾਂਚ ਕਰਵਾਉਣਗੇ ਅਤੇ ਕਾਰਵਾਈ ਕਰਨਗੇ। ਉਨ੍ਹਾਂ ਆਖਿਆ ਕਿ ਕਿਸੇ ਵੀ ਹਾਲਤ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਣ ਦਿਤੀ ਜਾਵੇਗੀ।
ਦੇਖੋ ਵੀਡੀਓ...