ਕਾਂਗਰਸ ਦੇ ਕਿਲ੍ਹੇ 'ਚੋਂ ਹੀ ਮੁਹੰਮਦ ਸਦੀਕ ਵਿਰੁਧ ਉਠੀ ਬਗ਼ਾਵਤ, ਬਾਈਕਾਟ ਦਾ ਐਲਾਨ
Published : Apr 7, 2019, 9:55 am IST
Updated : Apr 7, 2019, 10:55 am IST
SHARE ARTICLE
Mohammad Sadiq
Mohammad Sadiq

ਅਪਣੀ ਹੋਂਦ ਦਰਸਾਉਣ ਲਈ ਜੋਗਿੰਦਰ ਸਿੰਘ ਪੰਜਗਰਾਂਈ ਦਾ ਧੜਾ ਹੋਇਆ ਸਰਗਰਮ

ਕੋਟਕਪੂਰਾ : ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੁਹੰਮਦ ਸਦੀਕ ਅਤੇ ਜੋਗਿੰਦਰ ਸਿੰਘ ਪੰਜਗਰਾਂਈ ਦੀਆਂ ਵਿਧਾਨ ਸਭਾ ਸੀਟਾਂ ਦੀਆਂ ਰਾਖਵੇਂ ਹਲਕਿਆਂ ਭਦੌੜ ਅਤੇ ਜੈਤੋ ਤੋਂ ਟਿਕਟਾਂ ਦੀ ਅਦਲਾ ਬਦਲੀ ਕੀਤੀ ਤਾਂ ਦੋਨੋਂ ਥਾਵਾਂ ਤੋਂ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਮਾਨਦਾਰ ਤੇ ਦਰਵੇਸ਼ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਮੁਹੰਮਦ ਸਦੀਕ ਨੇ ਤਾਂ ਭਦੌੜ ਹਲਕੇ 'ਚ ਦਖ਼ਲਅੰਦਾਜੀ ਬਿਲਕੁੱਲ ਨਾ ਕੀਤੀ ਜਦਕਿ ਜੋਗਿੰਦਰ ਸਿੰਘ ਪੰਜਗਰਾਂਈ ਦੋਨਾਂ ਹਲਕਿਆਂ 'ਚ ਦਖ਼ਲਅੰਦਾਜੀ ਹੀ ਨਹੀਂ ਬਲਕਿ ਦਬਦਬਾ ਬਣਾ ਕੇ ਰੱਖਣ ਦੀ ਕੋਸ਼ਿਸ਼ 'ਚ ਰਿਹਾ। 

ਕੁਝ ਕੁ ਆਗੂ ਜੋਗਿੰਦਰ ਸਿੰਘ ਪੰਜਗਰਾਂਈ ਦੀ ਸ਼ਹਿ 'ਤੇ ਮੁਹੰਮਦ ਸਦੀਕ ਦਾ ਜੈਤੋ ਹਲਕੇ 'ਚ ਬੇਲੋੜਾ ਵਿਰੋਧ ਕਰਦੇ ਰਹੇ ਪਰ ਜੋਗਿੰਦਰ ਸਿੰਘ ਦੇ ਅਕਾਲੀ ਦਲ 'ਚ ਸ਼ਾਮਲ ਹੋ ਜਾਣ ਤੋਂ ਬਾਅਦ ਅਪਣੀ ਹੋਂਦ ਬਚਾਉਣ 'ਚ ਰੁੱਝ ਗਏ, ਹੁਣ ਪਾਰਟੀ ਹਾਈਕਮਾਂਡ ਵਲੋਂ ਜਦੋਂ ਲੋਕ ਸਭਾ ਹਲਕੇ ਫ਼ਰੀਦਕੋਟ ਤੋਂ ਮੁਹੰਮਦ ਸਦੀਕ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਉਨਾਂ ਅਪਣੀ ਹੋਂਦ ਦਰਸਾਉਣ ਲਈ ਮੁਹੰਮਦ ਸਦੀਕ ਦੇ ਵਿਰੋਧ ਦਾ ਐਲਾਨ ਕਰ ਦਿਤਾ। 

ਪਾਰਟੀ ਦੇ ਜ਼ਿਲ੍ਹਾ ਪ੍ਰ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਇਸ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦਸਦਿਆਂ ਆਖਿਆ ਕਿ ਉਕਤ ਵਿਵਾਦ ਜਲਦ ਸੁਲਝਾਅ ਲਿਆ ਜਾਵੇਗਾ ਪਰ ਪਤਾ ਲੱਗਾ ਹੈ ਕਿ ਉਕਤ ਆਗੂ ਇਸ ਸਟੈਂਡ ਬਦਲੇ ਬੁਰੀ ਤਰ੍ਹਾਂ ਫਸ ਸਕਦੇ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਗ਼ੀਆਂ ਨੂੰ ਮਨਾਉਣ ਦੀ ਬਜਾਇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਹਦਾਇਤ ਕੀਤੀ ਹੋਈ ਹੈ।

ਨਹਿਰੂ ਪਾਰਕ ਜੈਤੋ ਵਿਖੇ ਜੁੜੇ ਕੁਝ ਕੁ ਜੋਗਿੰਦਰ ਪੰਜਗਰਾਂਈ ਦੇ ਸਮਰਥਕਾਂ ਨੇ ਇਕਮਤ ਹੁੰਦਿਆਂ ਮੁਹੰਮਦ ਸਦੀਕ ਦਾ ਬਾਈਕਾਟ ਕਰ ਕੇ ਉਸ ਦੀ ਕਾਰਗੁਜ਼ਾਰੀ ਨੂੰ ਲੋਕਾਂ 'ਚ ਪ੍ਰਚਾਰਨ ਲਈ ਮੁਹਿੰਮ ਵਿੱਢਣ ਦਾ ਐਲਾਨ ਕਰ ਦਿਤਾ। ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਮੁਹੰਮਦ ਸਦੀਕ ਦੇ ਦਾਮਾਦ ਸੂਰਜ ਭਾਰਦਵਾਜ ਦੀ ਸਵੈ-ਮੁਖੀ ਪਹੁੰਚ ਅਤੇ ਲਾਲਚੀ ਪ੍ਰਵਿਰਤੀ ਸਦਕਾ ਪੰਚਾਇਤੀ ਚੋਣਾਂ 'ਚ ਕਾਂਗਰਸ ਦੀ ਬਜਾਇ ਵਿਰੋਧੀ ਦਲਾਂ ਦੇ ਉਮੀਦਵਾਰਾਂ ਦੀ ਮਦਦ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement