
ਕੋਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਇਸ ਨੂੰ ਲੈ ਕੇ ਇੰਸਟੀਚਿਊਟ ਫ਼ਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ
ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਇਸ ਨੂੰ ਲੈ ਕੇ ਇੰਸਟੀਚਿਊਟ ਫ਼ਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ ਐਕਸੀਡੈਂਟਸ (IDA) ਨੇ ਕੋਵਿਡ -19 (COVID 19) ਲਈ ਸਵੈ-ਮੁਲਾਂਕਣ ਟੂਲ ਕਿੱਟ ਲਾਂਚ ਕੀਤੀ ਹੈ। ਇਸ ਨੂੰ psdm.gov.in 'ਤੇ ਅਪਲੋਡ ਕੀਤਾ ਗਿਆ ਹੈ ਜਿੱਥੋਂ ਕੋਈ ਵੀ ਵਿਅਕਤੀ ਇਸ ਟੂਲ ਕਿੱਟ ਦੀ ਵਰਤੋਂ ਬਿਨਾਂ ਕਿਸੇ ਟੈੱਸਟ ਤੋਂ ਕੋਰੋਨਾ ਵਾਇਰਸ ਸਬੰਧੀ ਆਪਣੇ ਸ਼ੱਕ ਨੂੰ ਦੂਰ ਕਰਨ ਲਈ ਕਰ ਸਕਦਾ ਹੈ।
File photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਡੀਈਏ ਦੇ ਬੁਲਾਰੇ ਨੇ ਦੱਸਿਆ ਕਿ ਆਈਡੀਈਏ ਨੇ ਇਹ ਟੂਲ ਕਿੱਟ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ, ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ (ICMR) ਅਤੇ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਟੈਸਟਿੰਗ ਕੋਵਿਡ 19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਗਈ।
File photo
ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਲੋਕਾਂ ਵਿਚ ਕੋਰੋਨਾ ਪ੍ਰਤੀ ਸ਼ੰਕਿਆਂ ਨੂੰ ਦੂਰ ਕਰਨਾ ਹੈ, ਇਸ ਤੋਂ ਇਲਾਵਾ ਇਸ ਰਾਹੀਂ ਹੈਲਥ ਕੇਅਰ ਸਿਸਟਮ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀਆਂ ਤੇ ਪੈਣ ਵਾਲਾ ਭਾਰ ਵੀ ਘਟੇਗਾ ਅਤੇ ਲੋਕਾਂ ਵਿਚ ਸੰਚਾਰ/ਨੋਸਕੋਮੀਅਲ ਸੰਕਰਮਣ ਦੀ ਸੰਭਾਵਨਾ ਵੀ ਘੱਟ ਹੋਵੇਗੀ।
ਇਸ ਤਰ੍ਹਾਂ ਇਹ ਟੂਲ ਕਿੱਟ ਸਹੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰੇਗੀ ਕਿ ਕਿਸ ਮੌਕੇ ਕਿਹੋ ਜਿਹੀ ਕਾਰਵਾਈ ਕਰਨ ਦੀ ਲੋੜ ਹੈ। ਇਸ ਰਾਹੀਂ ਹਰ ਕਿਸੇ ਨੂੰ ਬਿਮਾਰੀ ਰਹਿਤ , ਸੰਪਰਕ ਅਤੇ ਸ਼ੱਕੀ ਕੇਸਾਂ ਸਬੰਧੀ ਪੁਖ਼ਤਾ ਜਾਣਕਾਰੀ ਮਿਲ ਸਕੇਗੀ।
Corona Virus
ਇਸੇ ਤਰ੍ਹਾਂ ਇਹ ਕਿੱਟ ਸਵੈ-ਇਕਾਂਤਵਾਸ ਕਰਨ ਵੇਲੇ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਚੀਜ਼ਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕੋਵਿਡ 19 ਦੀ ਰੋਕਥਾਮ ਦੇ ਮੱਦੇਨਜ਼ਰ ਸਮਾਜਿਕ ਦੂਰੀਆਂ, ਸਾਹ ਦੀ ਸਵੱਛਤਾ ਅਤੇ ਹੋਰ ਰੋਕਥਾਮ ਉਪਾਵਾਂ` ਸਬੰਧੀ ਕਰਨਯੋਗ ਜਾਂ ਨਾ ਕਰਨਯੋਗ ਹਦਾਇਤਾਂ ਨੂੰ ਵੀ ਦੁਹਰਾਏਗੀ। ਇਹ ਟੂਲ ਕਿੱਟ ਸਾਰੇ ਬ੍ਰਾਊਜਿੰਗ ਪਲੇਟਫ਼ਾਰਮਾਂ ਅਤੇ ਡਿਵਾਈਸ ਵਿਚ ਕੰਮ ਕਰਦੀ ਹੈ।
Corona Virus
ਇਹ ਡਾਕਟਰੀ ਸਲਾਹ ਨਹੀਂ ਹੈ ਸਗੋਂ ਮੌਜੂਦਾ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮਾਰਗ-ਦਰਸ਼ਕ ਉਪਰਾਲਾ ਹੈ। ਜਿਸ ਵਿਚ ਬਿਮਾਰੀ ਸਬੰਧੀ ਲੱਛਣਾਂ, ਯਾਤਰਾ ਦੇ ਇਤਿਹਾਸ ਅਤੇ ਸੰਪਰਕ ਇਤਿਹਾਸ ਨਾਲ ਜੁੜੇ ਬਹੁਤ ਸਾਰੇ ਆਮ ਪ੍ਰਸ਼ਨਾਂ ਦਾ ਹਵਾਲਾ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਸਹੀ ਜਨਤਕ ਮੇਲਜੋਲ ਉੱਤੇ ਵੀ ਕੇਂਦਰਿਤ ਹੈ ਅਤੇ ਕੋਵਿਡ 19 ਸਬੰਧੀ ਇਸ ਟੂਲ ਕਿੱਟ ਨੂੰ ਹੇਠ ਦਿੱਤੇ ਲਿੰਕ https://innovoidea.in/covidselftest/india/ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।