
'ਰਾਜਨੀਤਕ ਅਸਥਿਰਤਾ' ਬਣਾਉਣ ਲਈ ਇਕ ਸੋਚੀ ਸਮਝੀ ਨੀਤੀ ਤਹਿਤ ਸਾਜ਼ਿਸ਼ ਰਚੀ ਜਾ ਰਹੀ ਹੈ : ਮੋਦੀ
ਕਿਹਾ, ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕਾਂ ਵਿਚ ਵਹਿਮ ਫੈਲਾਇਆ ਜਾ ਰਿਹੈ
ਨਵੀਂ ਦਿੱਲੀ, 6 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ ਵਿਚ Tਰਾਜਨੀਤਕ ਅਸਥਿਰਤਾ'' ਪੈਦਾ ਕਰਨ ਲਈ ਕੇਂਦਰ ਸਰਕਾਰ ਵਿਰੁਧ ਇਕ ਸੋਚੀ ਸਮਝੀ ਰਣਨੀਤੀ ਦੇ ਹਿੱਸੇ ਵਜੋਂ ਵਿਰੋਧੀ ਪਾਰਟੀਆਂ 'ਤੇ Tਭੰਬਲਭੂਸਾ ਅਤੇ ਅਫ਼ਵਾਹਾਂ'' ਫੈਲਾਉਣ ਦੀ ਸਾਜ਼ਿਸ਼ ਰਚਨ ਦੋਸ਼ ਲਗਾਇਆ ਅਤੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਦੇਸ਼ ਨੂੰ ਲੰਮੇੇ ਸਮੇਂ ਲਈ ਨੁਕਸਾਨ ਪਹੁੰਚਾਉਣਗੀਆਂ |
ਭਾਜਪਾ ਦੇ 41ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ, ਰਾਖਵਾਂਕਰਨ ਖ਼ਤਮ ਕਰਨਾ, ਨਾਗਰਿਕਤਾ ਖ਼ਤਮ ਕਰਨ ਵਰਗੇ Tਕਾਲਪਨਿਕ ਡਰU ਦਿਖਾ ਕੇ ਕੁੱਝ ਪਾਰਟੀਆਂ ਅਤੇ ਸੰਸਥਾਵਾਂ ਲੋਕਾਂ ਨੂੰ ਵਹਿਮ ਵਿਚ ਪਾਉਂਦੀਆਂ ਹਨ |
ਇਸ ਨੂੰ ਇਕ Tਗੰਭੀਰ ਚੁਣੌਤੀU ਦਸਦਿਆਂ, ਉਨ੍ਹਾਂ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿਚ ਜਾ ਕੇ ਜਾਗਰੂਕਤਾ ਅਭਿਆਨ ਚਲਾਉਣ ਤਾਂ ਜੋ ਇਨ੍ਹਾਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕੀਤਾ ਜਾ ਸਕੇ |
ਉਨ੍ਹਾਂ ਕਿਹਾ ਕਿ ਦੇਸ਼ ਵਿਚ ਛੋਟੇ ਕਿਸਾਨਾਂ ਦੀ ਗਿਣਤੀ ਲਗਭਗ 10 ਕਰੋੜ ਤੋਂ ਵੱਧ ਹੈ ਪਰ ਉਹ ਪਿਛਲੀਆਂ ਸਰਕਾਰਾਂ ਲਈ ਕਦੇ ਤਰਜੀਹ ਨਹੀਂ ਰਹੇ | ਉਨ੍ਹਾਂ ਕਿਹਾ, Tਸਾਲਾਂ ਤੋਂ ਸਾਡੀ ਸਰਕਾਰ ਨਾਲ ਸਬੰਧਤ ਹਰ ਖੇਤੀਬਾੜੀ ਯੋਜਨਾ ਦੇ ਕੇਂਦਰ ਵਿਚ ਛੋਟੇ ਕਿਸਾਨ ਰਹੇ ਹਨ, ਉਹ ਭਾਵੇਂ ਨਵੇਂ ਖੇਤੀਬਾੜੀ ਕਾਨੂੰਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਾਂ ਕਿਸਾਨ ਉਤਪਾਦਕ ਸੰਗਠਨਾਂ ਦਾ ਪ੍ਰਬੰਧ ਹੋਵੇ ਜਾਂ ਫ਼ਸਲ ਬੀਮਾ ਯੋਜਨਾ ਅਤੇ ਆਫ਼ਤ ਦੇ ਸਮੇਂ ਵਧੇਰੇ ਮੁਆਵਜ਼ੇ ਨੂੰ ਯਕੀਨੀ ਬਣਾਉਣਾ | '' ਮੋਦੀ ਨੇ ਦਾਅਵਾ ਕੀਤਾ ਕਿ ਖੇਤੀਬਾੜੀ ਨਾਲ ਜੁੜੀ ਸਰਕਾਰ ਦੀ ਹਰ ਯੋਜਨਾ ਦਾ ਲਾਭ ਦੇਸ਼ ਦੇ ਛੋਟੇ ਕਿਸਾਨਾਂ ਨੂੰ ਹੋਇਆ ਹੈ |
ਪ੍ਰਧਾਨ ਮੰਤਰੀ ਨੇ ਕਿਹਾ, Tਇਸ ਦੇ ਪਿੱਛੇ ਇਕ ਸੋਚ ਸਮਝੀ ਰਣਨੀਤੀ ਹੈ | ਇਹ ਇਕ ਵੱਡੀ ਸਾਜ਼ਿਸ਼ ਹੈ | ਇਸ ਦਾ ਉਦੇਸ਼ ਦੇਸ਼ ਵਿਚ ਰਾਜਨੀਤਕ ਅਸਥਿਰਤਾ ਪੈਦਾ ਕਰਨਾ ਹੈ | ਇਸ ਲਈ ਦੇਸ਼ ਵਿਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਹੋਈਆਂ ਹਨ, ਭੰਬਲਭੂਸਾ ਫੈਲਿਆ ਹੋਇਆ ਹੈ, ਝੂਠ ਫੈਲ ਰਹੇ ਹਨ, ਕਾਲਪਨਿਕ ਭਰਮ ਪੈਦਾ ਕੀਤੇ ਜਾ ਰਹੇ ਹਨ |''
ਉਨ੍ਹਾਂ ਕਿਹਾ, Tਕਦੇ ਕਿਹਾ ਜਾਂਦਾ ਹੈ ਕਿ ਸੰਵਿਧਾਨ ਬਦਲਿਆ ਜਾਵੇਗਾ, ਕਦੇ
ਕਿਹਾ ਜਾਂਦਾ ਹੈ ਕਿ ਰਾਖਵਾਂਕਰਨ ਖ਼ਤਮ ਕਰ ਦਿਤਾ ਜਾਵੇਗਾ, ਕਦੇ ਕਿਹਾ ਜਾਂਦਾ ਹੈ ਕਿ ਨਾਗਰਿਕਤਾ ਖੋਹ ਲਈ ਜਾਵੇਗੀ, ਕਦੇ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਖੋਹ ਲਈ ਜਾਵੇਗੀ |'' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੱਭ ਇਕ Tਕੋਰਾ ਝੂਠ'' ਹੈ ਅਤੇ ਕੁੱਝ ਲੋਕਾਂ ਅਤੇ ਸੰਗਠਨਾਂ ਦੁਆਰਾ ਇਨ੍ਹਾਂ ਨੂੰ ਤੇਜੀ ਨਾਲ ਫੈਲਾਇਆ ਜਾ ਰਿਹਾ ਹੈ |