
ਦੇਸ਼ 'ਚ ਕੋਰੋਨਾ ਦੇ 96 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, 446 ਲੋਕਾਂ ਦੀ ਮੌਤ
ਨਵੀਂ ਦਿੱਲੀ, 6 ਅਪ੍ਰੈਲ : ਭਾਰਤ ਵਿਚ ਇਕ ਦਿਨ 'ਚ ਕੋਵਿਡ 19 ਦੇ 96 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ | ਹਾਲਾਂਕਿ ਇਹ ਗਿਣਤੀ ਸੋਮਵਾਰ ਨੂੰ ਮਿਲੇ ਹੁਣ ਤਕ ਦੇ ਸੱਭ ਤੋਂ ਵੱਧ ਇਕ ਲੱਖ ਤੋਂ ਘੱਟ ਹੈ | ਇਸ ਵਾਰ 10 ਮਾਰਚ ਤੋਂ ਚਾਰ ਅਪ੍ਰੈਲ ਦੇ ਅੰਦਰ ਹੀ ਮਾਮਲੇ ਇਕ ਲੱਖ ਤੋਂ ਪਾਰ ਚਲੇ ਗਏ ਹਨ | ਦੇਸ਼ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 1.26 ਕਰੋੜ ਪੁੱਜ ਗਈ ਹੈ | ਦੇਸ਼ ਵਿਚ ਕੁਲ 8 ਕਰੋੜ 31 ਲੱਖ 10 ਹਜ਼ਾਰ 926 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਾਈ ਜਾ ਚੁੱਕੀ ਹੈ |
ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ 96,982 ਨਵੇਂ ਮਾਮਲੇ ਆਉਣ ਤੋਂ ਬਾਅਦ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਇਕ ਕਰੋੜ 26 ਲੱਖ 86 ਹਜ਼ਾਰ 49 ਹੋ ਗਈ ਹੈ | ਦੇਸ਼ ਵਿਚ ਲਗਾਤਾਰ 27 ਦਿਨਾਂ ਤੋਂ ਨਵੇਂ ਮਾਮਲਿਆਂ
ਵਿਚ ਹੋ ਰਹੇ ਵਾਧੇ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 7 ਲੱਖ 88 ਹਜ਼ਾਰ 223 ਹੋ ਗਈ, ਜੋ ਕੁਲ ਮਾਮਲਿਆਂ ਦਾ 6.21 ਫ਼ੀ ਸਦੀ ਹੈ |
(ਏਜੰਸੀ)image