ਸਿੱਖ ਜਵਾਨ ਨੇ ਨਕਸਲੀਆਂ ਨਾਲ ਹੋਈ ਮੁਠਭੇੜ ਵਿਚ ਪੱਗ ਉਤਾਰ ਕੇ ਜ਼ਖ਼ਮੀ ਸਾਥੀ ਨੂੰ  ਬੰਨ੍ਹੀ ਪੱਟੀ
Published : Apr 7, 2021, 7:25 am IST
Updated : Apr 7, 2021, 7:25 am IST
SHARE ARTICLE
image
image

ਸਿੱਖ ਜਵਾਨ ਨੇ ਨਕਸਲੀਆਂ ਨਾਲ ਹੋਈ ਮੁਠਭੇੜ ਵਿਚ ਪੱਗ ਉਤਾਰ ਕੇ ਜ਼ਖ਼ਮੀ ਸਾਥੀ ਨੂੰ  ਬੰਨ੍ਹੀ ਪੱਟੀ


ਸਿੱਖ ਜਵਾਨ ਦੀ ਭਾਵਨਾ ਨੂੰ  ਮੇਰਾ ਸਲਾਮ : ਡੀ.ਜੀ.ਪੀ. ਆਰ.ਕੇ. ਵਿਜ

ਰਾਏਪੁਰ, 6 ਅਪ੍ਰੈਲ :  ਛੱਤੀਸਗੜ੍ਹ 'ਚ ਸਰਹੱਦ 'ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁਠਭੇੜ ਵਿਚ ਸੁਰੱਖਿਆ ਬਲਾਂ ਦੇ 24 ਜਵਾਨ ਮਾਰੇ ਗਏ | ਇਸ ਘਟਨਾ ਵਿਚ 32 ਜਵਾਨ ਜ਼ਖ਼ਮੀ ਹੋਏ ਹਨ | ਇਸ ਮੁਠਭੇੜ ਵਿਚ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ  ਵੇਖ ਕੇ ਹਰ ਭਾਰਤੀ ਨਾਗਰਿਕ ਨੂੰ  ਮਾਣ ਮਹਿਸੂਸ ਹੋਣ ਚਾਹੀਦਾ ਹੈ | ਦਰਅਸਲ ਨਕਸਲੀਆਂ ਦਰਮਿਆਨ ਹੋਈ ਮੁਠਭੇੜ 'ਚ ਇਕ ਸਿੱਖ ਜਵਾਨ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ | ਇਸ ਦੌਰਾਨ ਹੀ ਸਾਹਮਣੇ ਇਕ ਹੋਰ ਸਿਪਾਹੀ ਨੂੰ  ਗੋਲੀ ਮਾਰ ਦਿਤੀ ਗਈ ਅਤੇ ਉਹ ਵੀ ਜ਼ਖ਼ਮੀ ਹੋ ਗਿਆ | ਜਿਵੇਂ ਹੀ ਉਸ ਨੂੰ  ਗੋਲੀ ਲੱਗੀ, ਸਿੱਖ ਜਵਾਨ ਨੇ ਅਪਣੀ ਪੱਗ ਉਤਾਰ ਦਿਤੀ ਅਤੇ ਇਸ ਨੂੰ  ਅਪਣੇ ਸਾਥੀ ਦੇ ਜ਼ਖ਼ਮ 'ਤੇ ਬੰਨ੍ਹ ਦਿਤਾ | 
ਇਸ ਘਟਨਾ ਨੂੰ  ਵਿਸ਼ੇਸ਼ ਡੀਜੀਪੀ ਆਰ ਕੇ ਵਿਜ ਨੇ ਟਵੀਟ ਕੀਤਾ ਅਤੇ ਕਿਹਾ, 'ਸਿੱਖ ਜਵਾਨ ਦੀ ਭਾਵਨਾ ਨੂੰ  ਮੇਰਾ ਸਲਾਮ |' ਪੁਲਿਸ ਅਧਿਕਾਰੀ ਨੇ ਦਸਿਆ ਕਿ ਨਕਸਲੀਆਂ ਦੇ ਹਮਲੇ ਵਿਚ ਜ਼ਖ਼ਮੀ ਹੋਏ ਦੋਵੇਂ ਜਵਾਨਾਂ ਨੂੰ  ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਦੋਵਾਂ ਦੀ ਹਾਲਤ ਸਥਿਰ ਹੈ | ਪੁਲਿਸ ਅਧਿਕਾਰੀ ਨੇ ਇਕ ਫ਼ੋਟੋ ਵੀ ਸਾਂਝੀ ਕੀਤੀ |         imageimage(ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement