
ਭਾਜਪਾ 'ਦੇਸ਼ ਭਗਤੀ' ਨੂੰ ਸਮਰਪਤ ਜਦਕਿ ਵਿਰੋਧੀ ਪਾਰਟੀਆਂ 'ਪ੍ਰਵਾਰ ਭਗਤੀ' ਨੂੰ ਸਮਰਪਤ : ਮੋਦੀ
ਕਿਹਾ, ਅੱਜ ਦਾ ਭਾਰਤ ਦੁਨੀਆਂ ਸਾਹਮਣੇ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਅਪਣੇ ਹਿਤਾਂ ਲਈ ਡਟਿਆ ਹੋਇਆ ਹੈ
ਨਵੀਂ ਦਿੱਲੀ, 6 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਥੇ ਭਾਰਤੀ ਜਨਤਾ ਪਾਰਟੀ 'ਦੇਸ ਭਗਤੀ' ਨੂੰ ਸਮਰਪਿਤ ਹੈ, ਉਥੇ ਵਿਰੋਧੀ ਪਾਰਟੀਆਂ ਦਾ ਸਮਰਪਣ 'ਪ੍ਰਵਾਰ ਭਗਤੀ' ਪ੍ਰਤੀ ਹੈ | ਪ੍ਰਵਾਰਵਾਦੀ ਪਾਰਟੀਆਂ ਨੂੰ ਲੋਕਤੰਤਰ ਦਾ ਦੁਸ਼ਮਣ ਦਸਦਿਆਂ ਮੋਦੀ ਨੇ ਕਿਹਾ ਕਿ ਅਜਿਹੀਆਂ ਪਾਰਟੀਆਂ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਕੁੱਝ ਨਹੀਂ ਸਮਝਦੀਆਂ, ਉਨ੍ਹਾਂ ਨੇ ਕਦੇ ਵੀ ਦੇਸ਼ ਦੀ ਪ੍ਰਤਿਭਾ ਅਤੇ ਨੌਜਵਾਨ ਸ਼ਕਤੀ ਨੂੰ ਅੱਗੇ ਨਹੀਂ ਆਉਣ ਦਿਤਾ, ਸਗੋਂ ਹਮੇਸ਼ਾ ਉਨ੍ਹਾਂ ਨਾਲ 'ਧੋਖਾ' ਕੀਤਾ ਹੈ | ਭਾਰਤੀ ਜਨਤਾ ਪਾਰਟੀ ਦੇ 42ਵੇਂ ਸਥਾਪਨਾ ਦਿਵਸ ਦੇ ਮੌਕੇ ਵੀਡੀਉ ਕਾਨਫ਼ਰੰਸ ਜਰੀਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ |
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੁਨੀਆਂ ਦੇ ਸਾਹਮਣੇ ਇਕ ਅਜਿਹਾ ਭਾਰਤ ਹੈ ਜੋ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਅਪਣੇ ਹਿਤਾਂ ਲਈ ਡਟਿਆ
ਹੋਇਆ ਹੈ ਅਤੇ ਜਦੋਂ ਪੂਰੀ ਦੁਨੀਆਂ ਦੋ ਵਿਰੋਧੀ ਧਰੁਵਾਂ ਵਿਚ ਵੰਡੀ ਹੋਈ ਹੈ ਤਾਂ ਉਸ ਸਮੇਂ ਭਾਰਤ ਨੂੰ ਅਜਿਹੇ ਰੂਪ ਵਿਚ ਦੇਖਿਆ ਜਾ ਰਿਹਾ ਹੈ, ਜੋ ਦਿ੍ੜਤਾ ਨਾਲ ਮਨੁੱਖਤਾ ਦੀ ਗੱਲ ਕਰ ਸਕਦਾ ਹੈ | ਉਨ੍ਹਾਂ ਕਿਹਾ, Tਅਸੀਂ ਉਹ ਲੋਕ ਨਹੀਂ ਹਾਂ ਜੋ ਰਾਜਨੀਤੀ ਨੂੰ ਰਾਸ਼ਟਰੀ ਨੀਤੀ ਤੋਂ ਵੱਖ ਕਰਦੇ ਹਨ | ਸਾਡੇ ਲਈ ਰਾਜਨੀਤੀ ਅਤੇ ਰਾਸ਼ਟਰੀ ਨੀਤੀ ਨਾਲ-ਨਾਲ ਚਲਦੇ ਹਨ ਪਰ ਇਹ ਵੀ ਸੱਚ ਹੈ ਕਿ ਦੇਸ਼ ਵਿਚ ਅਜੇ ਵੀ ਦੋ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ | ਇਕ ਹੈ ਪ੍ਰਵਾਰ ਭਗਤੀ ਦੀ ਰਾਜਨੀਤੀ ਅਤੇ ਦੂਜੀ ਦੇਸ਼ ਭਗਤੀU |
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ ਦੇ ਵੱਖ-ਵੱਖ ਸੂਬਿਆਂ 'ਚ ਕੁੱਝ ਅਜਿਹੀਆਂ ਸਿਆਸੀ ਪਾਰਟੀਆਂ ਹਨ ਜੋ ਸਿਰਫ਼ ਅਤੇ ਸਿਰਫ਼ ਅਪਣੇ ਅਤੇ ਅਪਣੇ ਪ੍ਰਵਾਰਾਂ ਦੇ ਹਿਤਾਂ ਲਈ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਪ੍ਰਵਾਰਕ ਪਾਰਟੀਆਂ ਦੇ ਮੈਂਬਰ ਸਥਾਨਕ ਸੰਸਥਾਵਾਂ ਤੋਂ ਲੈ ਕੇ ਸੰਸਦ ਤਕ ਦਬਦਬਾ ਰੱਖਦੇ ਹਨ | ਉਨ੍ਹਾਂ ਕਿਹਾ, Tਇਹ ਲੋਕ ਭਾਵੇਂ ਵੱਖ-ਵੱਖ ਸੂਬਿਆਂ ਵਿਚ ਹੋਣ ਪਰ ਉਹ ਪ੍ਰਵਾਰਵਾਦ ਦੀਆਂ ਤਾਰਾਂ ਨਾਲ ਜੁੜੇ ਹੋਏ ਹਨ | ਇਕ ਦੂਜੇ ਦੇ ਭਿ੍ਸ਼ਟਾਚਾਰ ਉੱਤੇ ਪਰਦਾ ਪਾ ਰਹੇ ਹਨ | ਪਿਛਲੇ ਦਹਾਕਿਆਂ ਵਿਚ ਇਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ | ਇਨ੍ਹਾਂ ਪਾਰਟੀਆਂ ਨੇ ਦੇਸ਼ ਦੇ ਨੌਜਵਾਨਾਂ ਨੂੰ ਕਦੇ ਵੀ ਤਰੱਕੀ ਨਹੀਂ ਹੋਣ ਦਿਤੀ ਅਤੇ ਹਮੇਸ਼ਾ ਉਨ੍ਹਾਂ ਨਾਲ ਧੋਖਾ ਕੀਤਾ ਹੈU |
ਮੋਦੀ ਨੇ ਕਿਹਾ, ''ਮੈਂ ਸੰਤੁਸ਼ਟ ਹਾਂ ਕਿ ਦੇਸ਼ ਦੇ ਨੌਜਵਾਨ ਹੁਣ ਸਮਝ ਰਹੇ ਹਨ ਕਿ ਕਿਵੇਂ ਪ੍ਰਵਾਰਕ ਪਾਰਟੀਆਂ ਲੋਕਤੰਤਰ ਦੀਆਂ ਸੱਭ ਤੋਂ ਵੱਡੀਆਂ ਦੁਸ਼ਮਣ ਹਨ | ਲੋਕਤੰਤਰ ਨਾਲ ਖੇਡਣ ਵਾਲੀਆਂ ਇਹ ਪਾਰਟੀਆਂ ਸੰਵਿਧਾਨ ਅਤੇ ਸੰਵਿਧਾਨਕ ਪ੍ਰਣਾਲੀਆਂ ਨੂੰ ਕੁੱਝ ਨਹੀਂ ਸਮਝਦੀਆਂU | (ਏਜੰਸੀ)