MP ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਜਲ ਸਰੋਤ ਤੇ ਨਹਿਰੀ ਵਿਕਾਸ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ
Published : Apr 7, 2022, 6:14 pm IST
Updated : Apr 7, 2022, 6:14 pm IST
SHARE ARTICLE
Gurjeet aujla meets Gajendra Singh Shekhawat
Gurjeet aujla meets Gajendra Singh Shekhawat

ਅੱਪਰ ਬਾਰੀ ਦੁਆਬ ਨਹਿਰ (ਯੂਬੀਡੀਸੀ) ਦੀ ਲਾਈਨਿੰਗ ਦਾ ਵਿਕਾਸ ਕਰਨ ਲਈ ਸੌਂਪਿਆ ਮੰਗ ਪੱਤਰ


ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ): ਅੰਮ੍ਰਿਤਸਰ ਤੋਂ ਲੋਕ ਸਭਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਦੇ ਜਲ ਸਰੋਤ ਅਤੇ ਨਹਿਰੀ ਵਿਕਾਸ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਕੇਂਦਰੀ ਮੰਤਰੀ ਨੂੰ ਅੱਪਰ ਬਾਰੀ ਦੁਆਬ ਨਹਿਰ (ਯੂਬੀਡੀਸੀ) ਦੀ ਲਾਈਨਿੰਗ ਦਾ ਵਿਕਾਸ ਕਰਨ ਲਈ ਮੰਗ ਪੱਤਰ ਸੌਂਪਿਆ, ਜਿਸ ’ਤੇ ਕੇਂਦਰੀ ਮੰਤਰੀ ਵਲੋਂ ਸਕਰਾਤਮਕ ਭਰੋਸਾ ਦਿੱਤਾ ਗਿਆ ਹੈ।

Gurjeet aujla meets Gajendra Singh ShekhawatGurjeet aujla meets Gajendra Singh Shekhawat

ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਔਜਲਾ ਨੇ ਦੱਸਿਆ ਕਿ 400 ਕਿਲੋਮੀਟਰ ਲੰਬਾਈ ਵਾਲੀ ਯੂਬੀਡੀਸੀ 1853 ਵਿਚ ਬਣਾਈ ਗਈ ਸੀ ਜੋ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ਦੇ 13 ਲੱਖ 50 ਹਜ਼ਾਰ ਏਕੜ ਦੀ ਸੰਚਾਈ ਲਈ ਵਿਕਸਤ ਕੀਤੀ ਗਈ ਸੀ। ਇਹ ਰਾਵੀ ਦਰਿਆ ਤੋਂ ਚਾਰ ਹਜ਼ਾਰ ਕਿਊਸਿਕ ਪਾਣੀ ਨੂੰ ਸੱਤ ਛੋਟੀਆਂ ਨਹਿਰਾਂ ਅਤੇ 247 ਸ਼ਾਖਾਵਾਂ ਰਾਹੀਂ 2400 ਕਿਲੋਮੀਟਰ ਮੈਦਾਨੀ ਇਲਾਕੇ ਵਿਚ ਪਹੁੰਚਾਉਣ ਲਈ ਸਹਾਈ ਹੁੰਦੀ ਹੈ।

Gurjeet aujla meets Gajendra Singh ShekhawatGurjeet aujla meets Gajendra Singh Shekhawat

ਉਹਨਾਂ ਦੱਸਿਆ ਕਿ ਪੱਕੇ ਬੰਨ੍ਹੇ ਨਾ ਹੋਣ ਕਾਰਨ 60-80% ਪਾਣੀ ਦਾ ਨੁਕਸਾਨ ਹੁੰਦਾ ਹੈ, ਜਿਸ ਕਰਕੇ ਇਸ ਨਹਿਰ ਵਿਚ ਤਕਰੀਬਨ 18000 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ, ਜਿਸ ਨਾਲ 8.5 ਲੱਖ ਏਕੜ ਜ਼ਮੀਨ ਹੀ ਸੰਚਾਈ ਕੀਤੀ ਜਾ ਰਹੀ ਹੈ। ਕੇਂਦਰੀ ਜਲ ਕਮਿਸ਼ਨ ਅਤੇ ਪੰਜਾਬ ਸੰਚਾਈ ਵਿਭਾਗ ਵਲੋਂ ਸਾਲ 2017 ਵਿਚ ਯੂਬੀਡੀਸੀ ਦੇ ਬੰਨ੍ਹੇ ਪੱਕੇ ਕਰਨ ਲਈ 1112 ਕਰੋੜ ਰੁਪਏ ਦੀ ਕੇਂਦਰ ਕੋਲੋ ਮੰਗ ਕੀਤੀ ਗਈ ਸੀ। ਪੰਜ ਸਾਲ ਦੀ ਦੇਰੀ ਹੋਣ ਕਾਰਨ ਇਸ ਪ੍ਰਾਜੈਕਟ ’ਤੇ ਖਰਚਾ ਵਧ ਕੇ 1600 ਕਰੋੜ ਹੋ ਗਿਆ ਹੈ। ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਇਹ ਮੰਗ ਰੱਖੀ ਗਈ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਪਾਸ ਕਰਕੇ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ, ਤਾਂ ਜੋ ਇਹ ਨਹਿਰ ਸੰਚਾਈ ਦੇ ਟੀਚਿਆਂ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਪੂਰਤੀ ਵੀ ਕਰ ਸਕੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement