Barnala News: ਅਗਵਾ ਹੋਇਆ 2 ਸਾਲਾ ਬੱਚਾ DIG ਮਨਦੀਪ ਸਿੱਧੂ ਨੇ ਮਾਪਿਆਂ ਦੇ ਕੀਤਾ ਹਵਾਲੇ
Published : Apr 7, 2025, 2:46 pm IST
Updated : Apr 8, 2025, 6:27 am IST
SHARE ARTICLE
Barnala
Barnala

ਮੁਲਜ਼ਮ ਬੱਚੇ ਨੂੰ ਅੱਗੇ ਬੇਔਲਾਦ ਜੋੜੇ ਨੂੰ 2 ਲੱਖ ਰੁਪਏ ਵਿੱਚ ਵੇਚਣ ਦੀ ਫ਼ਿਰਾਕ ਵਿਚ ਸਨ

 

Barnala News: ਬਰਨਾਲਾ ਪੁਲਿਸ ਨੇ ਅਗਵਾ ਹੋਇਆ 2 ਸਾਲਾ ਬੱਚਾ ਲੱਭ ਕੇ ਉਸ ਦੇ ਮਾਪਿਆਂ ਨੂੰ ਸਪੁਰਦ ਕਰ ਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ 4 ਅਪ੍ਰੈਲ ਨੂੰ ਅਗਵਾ ਹੋਏ 2 ਸਾਲ ਦੇ ਬੱਚੇ ਨੂੰ ਮਲਜ਼ਮਾਂ ਕੋਲੋਂ ਬਰਾਮਦ ਕਰ ਕੇ ਸਹੀ ਸਲਾਮਤ ਅਬਾਦ ਝੁੱਗੀਆ ਅਨਾਜ ਮੰਡੀ ਬਰਨਾਲਾ ’ਚ ਰਹਿੰਦੇ ਉਸ ਦੇ ਪਿਤਾ ਧਰਵਿੰਦਰ ਅਤੇ ਮਾਂ ਵੀਨਾ ਦੇਵੀ ਨੂੰ ਸੌਂਪ ਦਿਤਾ ਗਿਆ। 

ਇਸ ਸਬੰਧੀ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ਨੇ ਸੀ.ਸੀ.ਟੀ.ਵੀ ਫੁਟੇਜ, ਤਕਨੀਕੀ ਅਤੇ ਮਨੁੱਖੀ ਇਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਦਮਨਪ੍ਰੀਤ ਸਿੰਘ ਉਰਫ਼ ਅਮਨ, ਅਦਿੱਤਿਆ ਉਰਫ਼ ਨੋਨੀ, ਮਾਨਵ ਅਰੋੜਾ, ਕੋਹੀਨੂਰ, ਦਵਿੰਦਰ ਸਿੰਘ, ਰੋਹਿਤ, ਦਸਰਥ ਸਿੰਘ, ਰਵਿੰਦਰ ਕੌਰ ਪਤਨੀ ਰਛਪਾਲ ਸਿੰਘ, ਡਾ. ਵਿਕਾਸ ਤਿਵਾੜੀ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਪੁਲਿਸ ਟੀਮਾਂ ਵਲੋਂ ਸਾਂਝੇ ਤੌਰ ’ਤੇ ਆਪਰੇਸ਼ਨ ਦੌਰਾਨ ਮੁਲਜ਼ਮ ਦਵਿੰਦਰ ਸਿੰਘ, ਰੋਹਿਤ ਅਤੇ ਦਸਰਥ ਸਿੰਘ ਨੂੰ ਮੱਧ ਪ੍ਰਦੇਸ਼ ਪੁਲਿਸ ਨਾਲ ਸਾਝੇ ਅਪ੍ਰੇਸ਼ਨ ਦੌਰਾਨ ਨੇੜੇ ਸੁਵਾਸਰਾ ਜ਼ਿਲ੍ਹਾ ਮੰਦਸੌਰ (ਐਮਪੀ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦਮਨਪ੍ਰੀਤ ਸਿੰਘ, ਅਦਿੱਤਿਆ, ਮਾਨਵ ਅਰੋੜਾ, ਰਵਿੰਦਰ ਕੌਰ ਅਤੇ ਡਾ. ਵਿਕਾਸ ਤਿਵਾੜੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ ਗਿਆ। 

ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਰਵਿੰਦਰ ਕੌਰ ਨੇ ਡਾ. ਵਿਕਾਸ ਤਿਵਾੜੀ ਰਾਹੀਂ ਅਗਵਾ ਕੀਤੇ ਬੱਚੇ ਨੂੰ ਕੋਈ ਬੇ-ਔਲਾਦ ਜੋੜਾ ਲੱਭ ਕੇ 2 ਲੱਖ ਰੁਪਏ ’ਚ ਵੇਚਣ ਦੀ ਸਾਜ਼ਿਸ਼ ਕੀਤੀ ਸੀ। ਮੁਲਜ਼ਮ ਕੋਹਿਨੂਰ ਸਿੰਘ ਉਕਤ ਰਵਿੰਦਰ ਕੌਰ ਦਾ ਬੇਟਾ ਹੈ, ਨੇ ਜੇਲ ’ਚ ਉਸਦੇ ਨਾਲ ਰਹੇ ਮੁਲਜ਼ਮਾਂ ਅਦਿਤਿਆ ਅਤੇ ਦਮਨਪ੍ਰੀਤ ਸਿੰਘ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿਤਾ। ਦੋਸ਼ੀ ਮਾਨਵ ਅਰੋੜਾ ਤੇ ਦਮਨਪ੍ਰੀਤ ਸਿੰਘ 4 ਅਪ੍ਰੈਲ ਨੂੰ ਝੁੱਗੀਆਂ ਅਨਾਜ ਮੰਡੀ ਬਰਨਾਲਾ ਤੋਂ ਬੱਚੇ ਨੂੰ ਅਗਵਾ ਕਰ ਕੇ ਲੈ ਗਏ ਅਤੇ ਰਸਤੇ ’ਚ ਅਦਿਤਿਆ ਵੀ ਇਨ੍ਹਾਂ ਨਾਲ ਸ਼ਾਮਲ ਹੋ ਗਿਆ ਅਤੇ ਅੱਗੇ ਬੱਚੇ ਨੂੰ ਹੌਂਡਾ ਅਮੇਜ ਗੱਡੀ ਵਿਚ ਸਵਾਰ ਕੋਹਿਨੂਰ ਸਿੰਘ ਅਤੇ ਦਵਿੰਦਰ ਸਿੰਘ ਦੇ ਹਵਾਲੇ ਕਰ ਦਿਤਾ ਗਿਆ ਜੋ ਉਸਨੂੰ ਰਵਿੰਦਰ ਕੌਰ ਤੇ ਡਾ. ਵਿਕਾਸ ਤਿਵਾੜੀ ਕੋਲ ਸਾਰਥਿਕ ਹੈਲਥ ਕੇਅਰ ਮੁੰਡੀਆ ਖੁਰਦ ਲੁਧਿਆਣਾ ਵਿਖੇ ਲੈ ਗਏ। 

ਇਸ ਗਿਰੋਹ ਵਿਚ ਦਮਨਪ੍ਰੀਤ ਸਿੰਘ ਤੇ ਅਦਿਤਿਆ ਪਹਿਲਾਂ ਵੀ ਅਪਣੇ ਹੋਰ ਸਾਥੀਆਂ ਨਾਲ ਮਿਲਕੇ ਸਾਲ 2023 ਵਿਚ ਲੁਧਿਆਣਾ 8 ਕਰੋੜ ਦੀ ਬੈਂਕ ਡਕੇਤੀ ਦੀ ਵਾਰਦਾਤ ਅੰਜਾਮ ਨੂੰ ਦਿਤਾ ਸੀ ਜਿਸ ਸਬੰਧੀ ਇਨ੍ਹਾਂ ਵਿਰੁਧ ਥਾਣਾ ਸਰਾਭਾ ਨਗਰ ਲੁਧਿਆਣਾ ’ਚ ਮਾਮਲਾ ਦਰਜ ਹੈ। ਉਕਤ ਵਿਅਕਤੀਆਂ ਤੋਂ ਇਕ ਮੋਟਰਸਾਈਕਲ, ਇਕ ਗੱਡੀ ਹੋਂਡਾ ਅਮੇਜ ਅਤੇ ਤਾਂਤ੍ਰਿਕ ਸਮੱਗਰੀ ਬਰਾਮਦ ਹੋਈ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement