Buffalo population has decreased : ਪੰਜਾਬ ’ਚ ਮੱਝਾਂ ਦੀ ਗਿਣਤੀ ਘਟੀ, ਰਿਪੋਰਟ ’ਚ ਹੋਇਆ ਖ਼ੁਲਾਸਾ
Published : Apr 7, 2025, 11:59 am IST
Updated : Apr 7, 2025, 2:32 pm IST
SHARE ARTICLE
Buffalo population has decreased in Punjab, reveals report Latest News in Punjabi
Buffalo population has decreased in Punjab, reveals report Latest News in Punjabi

Buffalo population has decreased : ਬੱਕਰੀਆਂ ਅਤੇ ਭੇਡਾਂ ਦੀ ਗਿਣਤੀ ’ਚ ਵਾਧਾ ਦਰਜ 

Buffalo population has decreased in Punjab, reveals report Latest News in Punjabi : ਪੰਜਾਬ ’ਚ ਪਸ਼ੂਆਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਕਰੀਬ ਤਿੰਨ ਦਹਾਕਿਆਂ ’ਚ ਮੱਝਾਂ ਦੀ ਗਿਣਤੀ ’ਚ ਕਰੀਬ 25 ਲੱਖ ਦੀ ਕਮੀ ਆ ਗਈ ਹੈ। ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ-ਧਨ ਗਣਨਾ ਦੇ ਮੁੱਢਲੇ ਤੱਥ ਸਮੁੱਚੇ ਪਸ਼ੂ-ਧਨ ’ਚ 5.78 ਲੱਖ ਦੀ ਗਿਰਾਵਟ ਦਰਜ ਕੀਤੇ ਜਾਣ ਦੀ ਗਵਾਹੀ ਭਰਦੇ ਹਨ। ਪੇਂਡੂ ਅਰਥਚਾਰੇ ’ਚ ਰੋਜ਼ੀ-ਰੋਟੀ ਦੇ ਵਸੀਲੇ ਵਜੋਂ ਪਸ਼ੂ ਪਾਲਣ ਦਾ ਧੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ। ਮੁਢਲੀ ਰਿਪੋਰਟ ਅਨੁਸਾਰ ਪੰਜਾਬ ’ਚ ਕੁੱਲ ਪਸ਼ੂ ਧਨ 68.03 ਲੱਖ ਰਹਿ ਗਿਆ ਹੈ ਜੋ ਸਾਲ 2019 ਵਿਚ 73.81 ਲੱਖ ਸੀ।

ਪੰਜਾਬ ਵਿਚ ਇਸ ਵੇਲੇ 34.93 ਲੱਖ ਮੱਝਾਂ ਰਹਿ ਗਈਆਂ ਹਨ ਜਦੋਂ ਕਿ ਸਾਲ 2019 ਵਿਚ 40.15 ਲੱਖ ਮੱਝਾਂ ਸਨ। ਮੱਝਾਂ ਦੀ ਹਰ ਸਾਲ ਔਸਤਨ ਇਕ ਲੱਖ ਗਿਣਤੀ ਘਟ ਰਹੀ ਹੈ। ਹਾਲਾਂਕਿ ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਉ ਨਾਲ ਹੈ। ਮੁੱਢਲੇ ਅੰਕੜੇ ਅਨੁਸਾਰ ਸਾਲ 1992 ਵਿਚ ਪੰਜਾਬ ’ਚ 60.08 ਲੱਖ ਮੱਝਾਂ ਸਨ। ਸਾਲ 1997 ਵਿਚ ਉਨ੍ਹਾਂ ਦੀ ਗਿਣਤੀ ਥੋੜ੍ਹੀ ਵਧ ਕੇ 61.71 ਹੋ ਗਈ ਸੀ। ਉਸ ਮਗਰੋਂ ਸਾਲ 2003 ਵਿਚ ਸੂਬੇ ਵਿੱਚ 59.94 ਲੱਖ ਮੱਝਾਂ ਅਤੇ ਸਾਲ 2007 ਵਿਚ 50.01 ਲੱਖ ਮੱਝਾਂ ਰਹਿ ਗਈਆਂ ਸਨ। 

ਦੂਸਰੀ ਤਰਫ਼ ਬੱਕਰੀਆਂ ਪਾਲਣ ਦਾ ਰੁਝਾਨ ਵਧਿਆ ਹੈ। ਮੌਜੂਦਾ ਸਮੇਂ ਸੂਬੇ ਵਿਚ 4.47 ਲੱਖ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ। ਸਾਲ 2019 ਵਿਚ 3.47 ਲੱਖ ਬੱਕਰੀਆਂ ਸਨ। ਇਸੇ ਤਰ੍ਹਾਂ ਸੂਬੇ ਵਿਚ ਭੇਡਾਂ ਦੀ ਗਿਣਤੀ ਹੁਣ 1.06 ਲੱਖ ਹੋ ਗਈ ਹੈ ਜੋ ਛੇ ਸਾਲ ਪਹਿਲਾਂ 85,560 ਸੀ। ਬਠਿੰਡਾ ਜ਼ਿਲ੍ਹੇ ਦੇ ਪਸ਼ੂ ਵਪਾਰੀ ਪਰਮਜੀਤ ਸਿੰਘ ਮੌੜ ਮੰਡੀ ਨੇ ਕਿਹਾ ਕਿ ਮੱਝਾਂ ਪਾਲਣ ਦੇ ਲਾਗਤ ਖ਼ਰਚੇ ਕਾਫ਼ੀ ਵਧ ਗਏ ਹਨ ਅਤੇ ਹੁਣ ਆਮ ਪਸ਼ੂ ਪਾਲਕਾਂ ’ਚ ਮੱਝਾਂ ਨੂੰ ਪਾਲ ਕੇ ਵੇਚਣ ਦਾ ਰੁਝਾਨ ਘਟਿਆ ਹੈ। ਉਨ੍ਹਾਂ ਕਿਹਾ ਕਿ ਮੱਝਾਂ ਦੇ ਦੁੱਧ ਦਾ ਵਪਾਰਕ ਕੰਮ ਜ਼ਿਆਦਾ ਹੈ। 

ਦੱਸਣਯੋਗ ਹੈ ਕਿ ਕੇਂਦਰੀ ਪਸ਼ੂ ਪਾਲਣ ਮੰਤਰਾਲੇ ਵਲੋਂ ਹਰ ਪੰਜ ਸਾਲ ਬਾਅਦ ਪਸ਼ੂਆਂ ਦੀ ਗਿਣਤੀ ਕਰਵਾਈ ਜਾਂਦੀ ਹੈ। ਪੰਜਾਬ ਵਿਚ ਪਸ਼ੂਆਂ ਦੀ ਗਿਣਤੀ ਦਾ ਕੰਮ ਨਵੰਬਰ 2024 ਤੋਂ ਸ਼ੁਰੂ ਹੋਇਆ ਸੀ ਜੋ ਹੁਣ ਅੰਤਮ ਪੜਾਅ ’ਤੇ ਹੈ। ਕੇਂਦਰ ਸਰਕਾਰ ਨੇ 15 ਅਪਰੈਲ ਤੱਕ ਇਹ ਗਿਣਤੀ ਮੁਕੰਮਲ ਕਰਨ ਵਾਸਤੇ ਕਿਹਾ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਕੁੱਤਿਆਂ ਦੀ ਗਿਣਤੀ ਵਧ ਕੇ ਹੁਣ ਕਰੀਬ 3.85 ਲੱਖ ਹੋ ਗਈ ਹੈ ਜਦੋਂ ਕਿ ਸਾਲ 2019 ਵਿਚ 3.28 ਲੱਖ ਕੁੱਤੇ ਸਨ। ਘੋੜਿਆਂ ਦਾ ਅੰਕੜਾ ਵੀ ਵਧਿਆ ਹੈ। ਮੁੱਢਲੇ ਤੱਥਾਂ ਮੁਤਾਬਕ ਇਸ ਵੇਲੇ ਸੂਬੇ ’ਚ ਕਰੀਬ 19,963 ਘੋੜੇ ਹਨ। ਛੇ ਸਾਲਾਂ ਵਿਚ 5,720 ਘੋੜੇ ਵਧੇ ਹਨ।

ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਕਿ ਅਸਲ ਵਿਚ ਸੂਬੇ ’ਚ ਬਰੀਡਿੰਗ ਨੀਤੀ ਜ਼ਮੀਨ ’ਤੇ ਕਿਧਰੇ ਨਜ਼ਰ ਨਹੀਂ ਆ ਰਹੀ ਹੈ ਅਤੇ ਪ੍ਰਾਈਵੇਟ ਸਿਖਾਂਦਰੂਆਂ ਦੀ ਬਦੌਲਤ ਪਸ਼ੂ ਧਨ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਹੁਣ ਘਾਟੇ ਵਿਚ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਤੂੜੀ ਦਾ ਭਾਅ ਇੱਕ ਹਜ਼ਾਰ ਰੁਪਏ ਕੁਇੰਟਲ ਨੂੰ ਛੂਹ ਗਿਆ ਸੀ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਸੂਬੇ ’ਚ ਦੁੱਧ ਦੀ ਪੈਦਾਵਾਰ ’ਚ ਕੋਈ ਕਮੀ ਨਹੀਂ ਆਈ ਹੈ ਕਿਉਂਕਿ ਪਸ਼ੂ ਪਾਲਕ ਹੁਣ ਵੱਧ ਦੁੱਧ ਦੇਣ ਵਾਲੀ ਨਸਲ ਦੇ ਪਸ਼ੂ ਪਾਲਣ ਲੱਗੇ ਹਨ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਸ਼ੂ-ਧਨ ਗਣਨਾ ਦੀ ਅੰਤਮ ਰਿਪੋਰਟ ਮਗਰੋਂ ਸਥਿਤੀ ਬਿਲਕੁਲ ਸਾਫ਼ ਹੋ ਜਾਵੇਗੀ।

ਇਸ ਦੇ ਨਾਲ ਹੀ ਮਾਰੂਥਲ ਦੀ ਸਵਾਰੀ ਪੰਜਾਬ ’ਚੋਂ ਗ਼ਾਇਬ ਹੋ ਗਈ ਹੈ ਅਤੇ ਹੁਣ ਮੇਲਿਆਂ ’ਤੇ ਹੀ ਊਠ ਨਜ਼ਰ ਆਉਂਦੇ ਹਨ ਅਤੇ ਪੰਜਾਬ ਵਿਚ ਤੇਜ਼ੀ ਨਾਲ ਗਧਿਆਂ ਦੀ ਗਿਣਤੀ ਵੀ ਘਟੀ ਹੈ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement