ਸੇਠੀ ਢਾਬੇ ਦੇ ਮਾਲਕ ਨੇ ਅਸ਼ਟਮੀ ਮੌਕੇ ਸ਼ਾਕਾਹਾਰੀ ਭੋਜਨ ਵਿੱਚ ਹੱਡੀ ਪਰੋਸਣ ਦੇ ਇਲਜ਼ਾਮ ਲਈ ਮੰਗੀ ਮੁਆਫ਼ੀ
Published : Apr 7, 2025, 8:12 pm IST
Updated : Apr 7, 2025, 8:12 pm IST
SHARE ARTICLE
Sethi Dhaba owner apologizes for accusations of serving bones in vegetarian food on Ashtami
Sethi Dhaba owner apologizes for accusations of serving bones in vegetarian food on Ashtami

ਕਿਹਾ-'ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀ ਸੀ'

ਮੋਹਾਲੀ:  ਬੀਤੇ ਦਿਨੀ ਅਸ਼ਟਮੀ ਦੇ ਸ਼ੁਭ ਦਿਨ, ਇੱਕ ਪਰਿਵਾਰ ਭੋਜਨ ਦਾ ਆਨੰਦ ਲੈਣ ਲਈ ਚੰਡੀਗੜ੍ਹ ਅੰਬਾਲਾ ਰੋਡ ਤੇ ਸਥਿੱਤ ਸੇਠੀ ਢਾਬਾ ਗਿਆ ਸੀ। ਹਾਲਾਂਕਿ, ਪਰਿਵਾਰ ਦਾ ਤਜਰਬਾ ਉਦੋਂ ਖੱਟਾ ਹੋ ਗਿਆ ਜਦੋਂ ਉਨ੍ਹਾਂ ਨੂੰ ਆਪਣੇ ਭੋਜਨ ਵਿੱਚ ਹੱਡੀ ਮਿਲੀ। ਹੁਣ ਸੇਠੀ ਢਾਬੇ ਦੇ ਮਾਲਕ ਸੋਨੂੰ ਸੇਠੀ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਥਿਤ ਗਲਤੀ ਲਈ ਮੁਆਫੀ ਮੰਗਦੇ ਅਤੇ ਸਥਿਤੀ ਨੂੰ ਸੁਧਾਰਨ ਲਈ ਜ਼ਰੂਰੀ ਕਾਰਵਾਈ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ, ਸੋਨੂੰ ਸੇਠੀ ਨੂੰ ਪਰਿਵਾਰ ਅਤੇ ਇਸ ਘਟਨਾ ਤੋਂ ਆਹਤ ਹੋਏ ਹੋਰ ਗਾਹਕਾਂ ਤੋਂ ਦਿਲੋਂ ਮੁਆਫੀ ਮੰਗਦੇ ਦੇਖਿਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਸਦਾ ਇਰਾਦਾ ਕਦੇ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਉਸਨੂੰ ਆਪਣੇ ਸਟਾਫ ਦੁਆਰਾ ਕੀਤੀ ਗਈ ਗਲਤੀ 'ਤੇ ਡੂੰਘਾ ਪਛਤਾਵਾ ਹੈ। ਉਸਨੇ ਇਹ ਵੀ ਦੱਸਿਆ ਕਿ ਉਸਨੇ ਉਨ੍ਹਾਂ ਦੋ ਕਾਰੀਗਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਜੋ ਉਸ ਦਿਨ ਖਾਣਾ ਪਕਾਉਣ ਲਈ ਜ਼ਿੰਮੇਵਾਰ ਸਨ। ਸੇਠੀ ਨੇ ਅੱਗੇ ਕਿਹਾ ਕਿ ਉਹ ਹਮੇਸ਼ਾ ਆਪਣੇ ਗਾਹਕਾਂ ਨੂੰ ਸੁਆਦੀ ਅਤੇ ਸਾਫ਼-ਸੁਥਰਾ ਸ਼ਾਕਾਹਾਰੀ ਭੋਜਨ ਪਰੋਸਣ ਵਿੱਚ ਮਾਣ ਮਹਿਸੂਸ ਕਰਦੇ ਹਨ। ਉਸਨੇ ਭਰੋਸਾ ਦਿੱਤਾ ਕਿ ਅਜਿਹੀ ਘਟਨਾ ਦੁਬਾਰਾ ਨਹੀਂ ਵਾਪਰੇਗੀ ਅਤੇ ਉਸਨੇ ਆਪਣੇ ਢਾਬੇ ਵਿੱਚ ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਉਪਾਅ ਲਾਗੂ ਕੀਤੇ ਹਨ। ਸੇਠੀ ਢਾਬੇ 'ਤੇ ਵਾਪਰੀ ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਤਿੱਖੀਆ ਪ੍ਰਤੀਕ੍ਰਿਆ ਆ ਰਹੀਆਂ ਹਨ, ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਸੇਠੀ ਢਾਬੇ ਪ੍ਰਤੀ ਆਪਣੀ ਨਿਰਾਸ਼ਾ ਅਤੇ ਗੁੱਸਾ ਜ਼ਾਹਰ ਕੀਤਾ ਹੈ। ਹਾਲਾਂਕਿ, ਸੋਨੂੰ ਸੇਠੀ ਵੱਲੋਂ ਦਿਲੋਂ ਮੁਆਫ਼ੀ ਦੀ ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਕੀਤੀ ਹੈ, ਜੋ ਮੰਨਦੇ ਹਨ ਕਿ ਗਲਤੀਆਂ ਕਿਸੇ ਤੋਂ ਵੀ ਹੋ ਸਕਦੀਆਂ ਹਨ ਅਤੇ ਜ਼ਿੰਮੇਵਾਰੀ ਲੈਣਾ ਅਤੇ ਸੁਧਾਰ ਕਰਨਾ ਮਹੱਤਵਪੂਰਨ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement