ਇਕ ਹੋਰ ਮੌਤ, ਪਾਜ਼ੇਟਿਵ ਕੇਸਾਂ ਦੀ ਗਿਣਤੀ 1700 ਦੇ ਨੇੜੇ ਪੁੱਜੀ
Published : May 7, 2020, 10:49 pm IST
Updated : May 7, 2020, 10:49 pm IST
SHARE ARTICLE
ਜਲੰਧਰ ਵਿਖੇ ਪ੍ਰਵਾਸੀ ਮਜ਼ਦੂਰ ਅਪਣੇ ਸੂਬਿਆਂ ਨੂੰ ਜਾਣ ਤੋਂ ਪਹਿਲਾਂ ਜਾਂਚ ਕਰਵਾਉਣ ਲਈ ਇਕੱਠੇ ਹੋਏ।  ਪੀਟੀਆਈ
ਜਲੰਧਰ ਵਿਖੇ ਪ੍ਰਵਾਸੀ ਮਜ਼ਦੂਰ ਅਪਣੇ ਸੂਬਿਆਂ ਨੂੰ ਜਾਣ ਤੋਂ ਪਹਿਲਾਂ ਜਾਂਚ ਕਰਵਾਉਣ ਲਈ ਇਕੱਠੇ ਹੋਏ। ਪੀਟੀਆਈ

ਮਾਝੇ ਦੇ ਜ਼ਿਲ੍ਹੇ ਬਣੇ ਹੁਣ ਕੋਰੋਨਾ ਦਾ ਕੇਂਦਰ

ਚੰਡੀਗੜ੍ਹ, 7 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜੋ ਹੁਣ 1700 ਦੇ ਨੇੜੇ ਪਹੁੰਚ ਚੁੱਕੀ ਹੈ। ਹੁਸ਼ਿਆਰਪੁਰ 'ਚ 1 ਹੋਰ ਮੌਤ ਬਾਅਦ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਸ਼ਾਮ ਤਕ ਸਰਕਾਰੀ ਤੌਰ 'ਤੇ ਤਸਦੀਕ ਅੰਕੜੇ ਮੁਤਾਬਕ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1644 ਹੋ ਗਈ ਹੈ। ਰਾਤ ਤਕ ਇਸ 'ਚ ਹੋਰ ਵਾਧਾ ਹੋਣ ਦਾ ਅਨੁਮਾਨ ਹੈ। ਅੱਜ ਇਕ ਹੀ ਦਿਨ ਅੰਦਰ 100 ਤੋਂ ਵੱਧ ਨਵੇਂ ਕੇਸ ਆ ਚੁੱਕੇ ਹਨ।

ਹੁਣ ਤਰਨਤਾਰਨ ਜ਼ਿਲ੍ਹਾ ਵੀ ਰੈੱਡ ਜ਼ੋਨ ਵਾਲੇ ਹਾਟ ਸਪਾਟ ਜ਼ਿਲ੍ਹਿਆਂ 'ਚ ਸ਼ਾਮਲ ਹੋ ਗਿਆ ਹੈ, ਜਿਥੇ ਅੱਜ 43 ਹੋਰ ਨਵੇਂ ਕੇਸ ਆਏ ਹਨ। ਬੀਤੇ ਦਿਨੀ 57 ਤੇ ਇਸ ਤੋਂ ਪਹਿਲਾਂ ਇਕੋ ਦਿਨ ਵਿਚ 47 ਕੇਸ ਆਏ ਸਨ। ਹੁਣ ਇਸ ਜ਼ਿਲ੍ਹੇ ਵਿਚ 150 ਤੋਂ ਵੱਧ ਪਾਜ਼ੇਟਿਵ ਮਾਮਲੇ ਹੋ ਗਏ ਹਨ। ਜ਼ਿਲ੍ਹਾ ਅੰਿਮ੍ਰਤਸਰ ਵਿਚ ਅੱਜ 46 ਨਵੇਂ ਕੇਸ ਆਉਣ ਨਾਲ ਇਥੇ ਕੁੱਲ ਗਿਣਤੀ 275 ਤੋਂ ਵਧ ਚੁੱਕੀ ਹੈ।

ਪਠਾਨਕੋਟ 27 ਅਤੇ ਗੁਰਦਾਸਪੁਰ 91 ਕੇਸ ਸ਼ਾਮ ਤਕ ਹੋ ਜਾਣ ਬਾਅਦ ਹੁਣ ਮਾਝਾ ਖੇਤਰ ਕੋਰੋਨਾ ਦਾ ਕੇਂਦਰ ਬਣ ਚੁੱਕਾ ਹੈ। ਪਹਿਲਾਂ ਦੋਆਬਾ ਵਿਚ ਕੇਸ ਵਧ ਸਨ ਅਤੇ ਬਾਅਦ ਵਿਚ ਮਾਲਵਾ ਦੇ ਜ਼ਿਲ੍ਹਿਆਂ ਵਿਚ ਵੀ ਕਾਫ਼ੀ ਕੇਸ ਆਉਣ ਲੱਗੇ ਸਨ। ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਤੇ ਰਾਜਸਥਾਨ ਤੇ ਹੋਰ ਸੂਬਿਆਂ ਤੋਂ ਵਪਸ ਆ ਰਹੇ ਪੰਜਾਬ ਦੇ ਮਜ਼ਦੂਰਾਂ ਦੀ ਵਾਪਸੀ ਬਾਅਦ ਸਾਰਾ ਦ੍ਰਿਸ਼ ਹੀ ਬਦਲ ਗਿਆ ਹੈ।

ਇਨ੍ਹਾਂ ਦੀ ਗਿਣਤੀ 7000 ਤੋਂ ਵਧ ਹੈ ਅਤੇ ਹਾਲੇ ਵੱਡੀ ਗਿਣਤੀ ਵਿਚ ਸੈਂਪਲਾਂ ਦੀਆਂ ਰੀਪੋਰਟਾਂ ਲੰਬਿਤ ਹਨ। ਦੋਆਬੇ ਦੇ ਚਾਰ ਜ਼ਿਲ੍ਹਿਆਂ ਵਿਚ ਹੀ 500 ਤੋਂ ਵੱਧ ਕੇਸ ਆਉਣ ਨਾਲ ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਤੀਜਾ ਹਿੱਸਾ ਇਸੇ ਖੇਤਰ ਵਿਚ ਹੈ। ਹਾਲੇ 4242 ਸੈਂਪਲਾਂ ਦੀਆਂ ਰੀਪੋਰਆਂ ਆਉਣੀਆਂ ਹਨ। ਹੁਣ ਤਕ 149 ਮਰੀਜ਼ ਠੀਕ ਹੋ ਏ ਹਨ। ਕੁੱਲ ਸੈਂਪਲ 34701 'ਚੋਂ 28933 ਨੈਗੇਟਿਵ ਆਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement