ਲੋਕਾਂ ਨੂੰ ਵੱਡੀ ਰਾਹਤ -ਪੰਜਾਬ 'ਚ ਦੁਕਾਨਾਂ ਖੁਲ੍ਹਣ ਦਾ ਸਮਾਂ 4 ਘੰਟੇ ਵਧਾਇਆ
Published : May 7, 2020, 7:28 am IST
Updated : May 7, 2020, 7:28 am IST
SHARE ARTICLE
File Photo
File Photo

ਪੰਜਾਬ ਸਰਕਾਰ ਨੇ ਕਰਫ਼ੀਊ ਅਤੇ ਤਾਲਾਬੰਦੀ ਦੀ ਪ੍ਰਕਿਰਿਆ 'ਚੋਂ ਨਿਕਲਣ ਦੇ ਯਤਨ ਸ਼ੁਰੂ ਕਰਦਿਆਂ ਲੋਕਾਂ ਨੂੰ ਅੱਜ ਵੱਡੀ ਰਾਹਤ ਦਿੰਦਿਆਂ ਕਰਫ਼ੀਊ 'ਚ ਢਿੱਲ ਦੇ ਕੇ

ਚੰਡੀਗੜ੍ਹ, 6 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ ਕਰਫ਼ੀਊ ਅਤੇ ਤਾਲਾਬੰਦੀ ਦੀ ਪ੍ਰਕਿਰਿਆ 'ਚੋਂ ਨਿਕਲਣ ਦੇ ਯਤਨ ਸ਼ੁਰੂ ਕਰਦਿਆਂ ਲੋਕਾਂ ਨੂੰ ਅੱਜ ਵੱਡੀ ਰਾਹਤ ਦਿੰਦਿਆਂ ਕਰਫ਼ੀਊ 'ਚ ਢਿੱਲ ਦੇ ਕੇ ਦੁਕਾਨਾਂ ਖੁਲ੍ਹਣ ਦਾ ਸਮਾਂ 4 ਘੰਟੇ ਵਧਾ ਦਿਤਾ ਹੈ। ਇਹ ਸਮਾਂ ਪਹਿਲਾਂ 9 ਤੋਂ 1 ਵਜੇ ਤਕ ਸੀ ਪਰ ਇਹ ਹੁਣ 7 ਤੋਂ 3 ਵਜੇ ਤਕ ਕਰ ਖੁਲ੍ਹ ਸਕਣਗੀਆਂ। ਇਸੇ ਤਰ੍ਹਾਂ ਸ਼ਰਾਬ ਦੇ ਠੇਕੇ ਵੀ ਸਖ਼ਤ ਸ਼ਰਤਾਂ ਨਾਲ 7 ਮਈ ਤੋਂ ਖੋਲ੍ਹਣ ਦੀ ਇਜਾਜ਼ਤ ਦਿਤੀ ਗਈ ਹੈ। ਇਨ੍ਹਾਂ ਦਾ ਸਮਾਂ ਵੀ ਹੋਰ ਦੁਕਾਨਾਂ ਦੇ ਨਾਲ 3 ਵਜੇ ਤਕ ਦਾ ਹੀ ਹੋਵੇਗਾ।

 

6 ਵਜੇ ਤਕ ਹੋਮ ਡਿਲੀਵਰੀ ਦੀ ਵੀ ਆਗਿਆ ਦਿਤੀ ਗਈ ਹੈ। ਸਮੇਂ 'ਚ ਵਾਧੇ ਬਾਰੇ ਗ੍ਰਹਿ ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਸ਼ਰਾਬ ਦੇ ਠੇਕੇ ਸਥਿਤੀਆਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤਹਿਤ ਖੋਲ੍ਹਣ ਦੇ ਅਧਿਕਾਰ ਰੈੱਡ, ਗ੍ਰੀਨ ਅਤੇ ਔਰੇਂਜ ਜ਼ੋਨਾਂ ਦੀਆਂ ਸਥਿਤੀਆਂ ਮੁਤਾਬਕ ਖੋਲ੍ਹਣ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿਤੇ ਗਏ ਹਨ। ਠੇਕੇ ਖੋਲ੍ਹਣ ਸਬੰਧੀ ਆਬਕਾਰੀ ਤੇ ਟੈਕਸ ਵਿਭਾਗ ਵਲੋਂ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਭੇਜੀਆਂ ਗਈਆਂ ਹਨ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਨੇ ਹੁਕਮ ਜਾਰੀ ਕਰਨੇ ਸ਼ੁਰੂ ਕਰ ਦਿਤੇ ਹਨ। ਬੈਂਕ ਵੀ 9 ਤੋਂ 1 ਵਜੇ ਤਕ ਖੋਲ੍ਹਣ ਦੀ ਇਜਾਜ਼ਤ ਦਿਤੀ ਗਈ ਹੈ।

ਸਾਲ 2019-20 ਦੇ ਲਾਇਸੈਂਸਧਾਰਕ, ਜਿਨ੍ਹਾਂ ਨੇ 2020-21 ਲਈ ਅਪਣੇ ਲਾਇਸੈਂਸ ਰੀਨਿਊ ਕਰਵਾਏ ਹਨ ਅਤੇ ਜਿਹੜੇ ਗਰੁੱਪ ਨਵੇਂ ਸਿਰਿਉਂ 2020-21 ਲਈ ਅਲਾਟ ਹਨ, ਨੂੰ ਸ਼ਰਤਾਂ ਅਨੁਸਾਰ ਠੇਕੇ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਹੋਮ ਡਿਲੀਵਰੀ ਲਈ ਲਾਇਸੈਂਸਧਾਰਕਾਂ 'ਚੋਂ ਇਕ ਗਰੁੱਪ ਦੇ 2 ਵਿਅਕਤੀਆਂ ਨੂੰ ਸਖ਼ਤ ਸ਼ਰਤਾਂ ਨਾਲ ਹੋਮ ਡਿਲੀਵਰੀ ਕਰਨ ਦੀ ਮਨਜ਼ੂਰੀ ਦਿਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement