
ਨਾਕਿਆਂ 'ਤੇ ਨੈਸ਼ਨਲ ਸੋਸ਼ਲ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰ ਕਰ ਰਹੇ ਨੇ ਸਕਰੀਨਿੰਗ
ਪੰਚਕੂਲਾ, 6 ਮਈ (ਪੀ. ਪੀ. ਵਰਮਾ) : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਵਿਭਾਗ ਦੇ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਲਾਕਡਾਊਨ ਦੀ ਢਿੱਲ ਦਾ ਲੋਕੀ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ ਅਤੇ ਇਸ ਦੀ ਪਾਲਣਾ ਨਹੀਂ ਕਰ ਰਹੇ। ਵਿਜ ਨੇ ਕਿਹਾ ਕਿ ਗਰੀਨ ਜ਼ੋਨ ਅਤੇ ਔਰੇਂਜ਼ ਜ਼ੋਨ ਵਿਚ ਛੋਟ ਦੇਣ ਬਾਰੇ ਉਨ੍ਹਾਂ ਨੂੰ ਪੁਛਿਆ ਨਹੀਂ ਗਿਆ, ਨਹੀਂ ਤਾਂ ਉਹ ਇਸ ਫ਼ੈਸਲੇ ਦਾ ਵਿਰੋਧ ਕਰਦੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕੀ ਲਾਕਡਾਊਨ ਦੀ ਉਲੰਘਣਾ ਕਰ ਰਹੇ ਹਨ ਮੈਨੂੰ ਲਗਦਾ ਹੈ ਕਿ ਲਾਕਡਾਊਨ ਦੁਆਰਾ ਸਖ਼ਤੀ ਨਾਲ ਲਗਵਾ ਦੇਣਗੇ।
ਹਰਿਆਣਾ 'ਚ 540 ਕੋਰੋਨਾ ਪਾਜ਼ੇਟਿਵ ਦੇ ਕੇਸ ਆਏ
ਪੰਚਕੂਲਾ 'ਚ ਇਕੋ ਬਜ਼ੁਰਗ ਦੀ ਰਿਪੋਰਟ ਚੌਥੀ ਵਾਰ ਪਾਜ਼ੇਟਿਵ ਆਈ
Anil Vij
ਇੱਧਰ ਹਰਿਆਣਾ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 540 ਪਹੁੰਚ ਗਿਆ ਹੈ। ਪੰਚਕੂਲਾ ਜ਼ਿਲ੍ਹਾ ਵਿਚ ਇਕੋ-ਇੱਕ ਕੋਰੋਨਾ ਪਾਜ਼ੇਟਿਵ ਬਜ਼ੁਰਗ ਮਰੀਜ਼ ਠੀਕ ਨਹੀਂ ਹੋ ਰਿਹਾ। ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦਸਿਆ ਹੈ ਕਿ ਮਰੀਜ਼ ਦੀ ਰਿਪੋਰਟ ਚੌਥੀ ਵਾਰ ਵੀ ਪਾਜ਼ੇਟਿਵ ਆਈ ਹੈ ਅਤੇ ਇਹ ਚਿੰਤਾ ਦਾ ਕਾਰਨ ਹੈ।
ਪੰਚਕੂਲਾ ਦੇ ਨਾਕਿਆਂ ਤੇ ਪੁਲਿਸ ਨੇ ਹੁਣ ਕਾਫ਼ੀ ਸਖ਼ਤੀ ਕਰ ਦਿਤੀ ਹੈ। ਨੈਸ਼ਨਲ ਸੋਸ਼ਲ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੁਆਰਾ ਆਉਣ-ਜਾਣ ਵਾਲੇ ਲੋਕਾਂ ਦੀ ਸਕਰੀਨਿੰਗ ਕਰਨੀ ਸ਼ੁਰੂ ਕੀਤੀ ਹੈ।