ਪਟਰੌਲ ਹੋਵੇਗਾ 5 ਰੁਪਏ ਪ੍ਰਤੀ ਲੀਟਰ ਮਹਿੰਗਾ! ਰੀਪੋਰਟ 'ਚ ਹੋਇਆ ਪ੍ਰਗਟਾਵਾ
Published : May 7, 2021, 7:15 am IST
Updated : May 7, 2021, 7:15 am IST
SHARE ARTICLE
IMAGE
IMAGE

ਪਟਰੌਲ ਹੋਵੇਗਾ 5 ਰੁਪਏ ਪ੍ਰਤੀ ਲੀਟਰ ਮਹਿੰਗਾ! ਰੀਪੋਰਟ 'ਚ ਹੋਇਆ ਪ੍ਰਗਟਾਵਾ

ਨਵੀਂ ਦਿੱਲੀ, 6 ਮਈ : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ | ਪਿਛਲੇ ਤਿੰਨ ਦਿਨਾਂ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸ ਵਾਧੇ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ ਵਿਚ ਪਟਰੌਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ ਹੈ | ਇਸ ਦੌਰਾਨ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਰੀਪੋਰਟ ਸਾਹਮਣੇ ਆਈ ਹੈ, ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਟਰੌਲ ਦੀ ਕੀਮਤ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ |
ਕ੍ਰੈਡਿਟ ਮੂਡੀਜ਼ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੇ ਤੇਲ ਕੰਪਨੀਆਂ ਨੇ ਹਾਸ਼ੀਏ ਨੂੰ  ਦਰੁਸਤ ਕਰਨ ਜਾਂ ਉਨ੍ਹਾਂ ਦੇ ਘਾਟੇ ਨੂੰ  ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਟਰੌਲ ਦੀ ਕੀਮਤ 5.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਤਕ ਵਾਧਾ ਹੋ ਸਕਦਾ ਹੈ | ਰੀਪੋਰਟ ਵਿਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਵਧਦੀ ਕੀਮਤ ਕਾਰਨ ਹੁਣ ਕੰਪਨੀਆਂ ਅਪਣੇ ਮਾਰਕੀਟਿੰਗ ਦੇ ਅੰਤਰ ਨੂੰ  ਸੁਧਾਰਨ ਵਲ ਧਿਆਨ ਦੇਣਗੀਆਂ | 

ਜੇ ਤੇਲ ਕੰਪਨੀਆਂ ਵਿੱਤੀ ਸਾਲ 2019-20 ਦੇ ਪੱਧਰ 'ਤੇ ਅਪਣੇ ਹਾਸ਼ੀਏ ਨੂੰ  ਬਣਾਈ ਰੱਖਣਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ  ਡੀਜ਼ਲ ਦੀ ਪ੍ਰਚੂਨ ਕੀਮਤ ਨੂੰ  2.8 ਰੁਪਏ ਤੋਂ ਵਧਾ ਕੇ 3 ਰੁਪਏ ਪ੍ਰਤੀ ਲੀਟਰ ਅਤੇ ਪਟਰੌਲ ਦੀ ਕੀਮਤ ਵਿਚ 5.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨਾ ਪਏਗਾ |
ਹੁਣ ਪਿਛਲੇ ਤਿੰਨ ਦਿਨਾਂ ਤੋਂ ਤੇਲ ਦੀ ਕੀਮਤ ਵਿਚ ਲਗਾਤਾਰ ਵਾਧਾ ਹੋਇਆ ਹੈ | ਤੀਜੇ ਦਿਨ ਵਾਧੇ ਤੋਂ ਬਾਅਦ ਪਟਰੌਲ 60 ਪੈਸੇ ਮਹਿੰਗਾ ਹੋ ਗਿਆ | ਮੰਗਲਵਾਰ ਨੂੰ  ਪਟਰੌਲ ਦੀ ਕੀਮਤ ਵਿਚ 15 ਪੈਸੇ ਦਾ ਵਾਧਾ ਹੋਇਆ ਸੀ, ਜਦੋਂ ਕਿ ਬੁਧਵਾਰ ਨੂੰ  ਇਸ ਦੀ ਕੀਮਤ ਵਿਚ 19 ਪੈਸੇ ਦਾ ਵਾਧਾ ਹੋਇਆ ਸੀ ਅਤੇ ਅੱਜ ਇਸ ਵਿਚ 25 ਪੈਸੇ ਦਾ ਵਾਧਾ ਕੀਤਾ ਗਿਆ ਹੈ | ਜੇ ਅਸੀਂ ਇਸ ਤਰ੍ਹਾਂ ਡੀਜ਼ਲ ਦੀ ਗੱਲ ਕਰੀਏ, ਤਾਂ ਇਹ ਤਿੰਨ ਦਿਨ ਬਆਦ 69 ਪੈਸੇ ਮਹਿੰਗਾ ਹੋ ਗਿਆ |     (ਏਜੰਸੀ)
 

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement