
ਖ਼ਾਲਸਾ ਅਕੈਡਮੀ ਮੈਰੀਲੈਡ ਦੇ ਵਿਦਿਆਰਥੀਆਂ ਨੇ ਕਿਸਾਨ ਅੰਦੋਲਨ ਵਿਚ ਕੀਤੀ ਸ਼ਮੂਲੀਅਤ
43ਵੇਂ ਜਥੇ ਦੀ ਅਗਵਾਈ ਜੋਤ ਨੂਰ ਸਿੰਘ ਨੇ ਕੀਤੀ
ਵਾਸ਼ਿੰਗਟਨ ਡੀਸੀ, 6 ਮਈ (ਗਿੱਲ): ਵ੍ਹਾਈਟ ਹਾਊਸ ਸਾਹਮਣੇ ਸੰਘਰਸ਼ ਨੇ ਏਨਾ ਜ਼ੋਰ ਫੜ ਲਿਆ ਹੈ ਕਿ ਬੱਚੇ ਵੀ ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਅੰਦੋਲਨ ਵਿਚ ਕੁੱਦ ਪਏ ਹਨ। ਜਿਨ੍ਹਾਂ ਦੀ ਮਿਸਾਲ ਖ਼ਾਲਸਾ ਅਕੈਡਮੀ ਦੇ ਵਿਦਿਆਰਥੀ ਦੀ ਸ਼ਮੂਲੀਅਤ ਤੋਂ ਮਿਲੀ। ਬੱਚਿਆਂ ਵਿਚ ਏਨਾ ਜੋਸ਼ ਵੇਖ ਕੇ ਅਮਰੀਕਾ ਦੇ ਗੋਰੇ, ਕਾਲੇ ਵੀ ਪਸੀਜ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਮੋਦੀ ਲੋਕਾਂ ਦਾ ਨੁੰਮਾਇਦਾ ਹੈ, ਉਸ ਨੂੰ ਲੋਕ-ਹਿਤ ਵਿਚ ਵਿਚਰਨਾ ਚਾਹੀਦਾ ਹੈ । ਕਿਸਾਨਾ ਦੀਆਂ ਮੰਗਾਂ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਕਰ ਕੇ ਕਿਸਾਨਾਂ ਨੂੰ ਖ਼ੁਸ਼ੀ ਖ਼ੁਸ਼ੀ ਘਰ ਭੇਜੇ।
ਬੱਚਿਆਂ ਦਾ ਕਹਿਣਾ ਸ਼ਕਤੀ ਹਮੇਸ਼ਾ ਨਹੀਂ ਰਹਿੰਦੀ। ਜੇਕਰ ਪ੍ਰਮਾਤਮਾ ਨੇ ਸ਼ਕਤੀ ਦਿਤੀ ਹੈ ਤਾਂ ਉਸ ਦਾ ਸਦਉਪਯੋਗ ਕਰ ਕੇ ਕਿਸਾਨਾਂ ਦੀਆਂ ਮੰਗਾਂ ਮੰਨੋ। ਅਜਿਹਾ ਨਾ ਹੋਵੇ ਕਿ ਸ਼ਕਤੀ ਚਲੀ ਜਾਵੇ। ਫਿਰ ਪਛਤਾਉਣ ਦਾ ਕੋਈ ਲਾਭ ਨਹੀਂ ਹੈ। ਨੂਰ-ਏ-ਖ਼ਾਲਸਾ ਬੱਚੇ ਨੇ ਕਿਹਾ ਧਰਤੀ ਮਾਂ ਨੂੰ ਬਚਾਉਣ ਲਈ ਅਸੀਂ ਕੁਰਬਾਨੀ ਦੇ ਦੇਵਾਂਗੇ। ਪਰ ਸਰਕਾਰ ਨੂੰ ਜ਼ਮੀਨ ਖੋਹਣ ਨਹੀਂ ਦੇਵਾਂਗੇ। ਬੱਚਿਆਂ ਨੇ ਮੋਦੀ ਤੇ ਉਸ ਦੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਕਾਲੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੇ ਮਨ ਜਿੱਤੋ। ਇਸ ਵਿਚ ਹੀ ਬੇਹਤਰੀ ਹੈ। ਅੱਜ ਦੇ ਜਥੇ ਵਿਚ ਅੰਸਪ੍ਰੀਤ ਸਿੰਘ, ਅਭੇਪਾਲ ਸਿੰਘ, ਵੰਸਦੀਪ ਸਿੰਘ, ਦੀਪਨੂਰ ਕੌਰ, ਜੋਤਨੂਰ ਸਿੰਘ, ਹਰਜੀਤ ਸਿੰਘ ਹੁੰਦਲ, ਡਾਕਟਰ ਸੁਰਿੰਦਰ ਸਿੰਘ ਗਿੱਲ, ਬੀਬੀ ਰਾਜਬੀਰ ਕੌਰ ਨੇ ਅੱਜ ਦੇ ਜਥੇ ਨੂੰ ਸਹਿਯੋਗ ਦਿਤਾ ਹੈ।