ਕਪੂਰਥਲਾ ਜੇਲ੍ਹ ਸੁਪਰਡੈਂਟ ਲਈ ਮੁਸੀਬਤ ਬਣੇ 50 ਕਿਲੋ ਨਿੰਬੂ, ਹੋਇਆ ਮੁਅੱਤਲ, ਜਾਣੋ ਕੀ ਹੈ ਮਾਮਲਾ 
Published : May 7, 2022, 3:03 pm IST
Updated : May 7, 2022, 3:03 pm IST
SHARE ARTICLE
Central Jail kapurthala
Central Jail kapurthala

ਮਾਮਲੇ ਸਬੰਧੀ ਜਾਣਕਾਰੀ ਮਿਲਣ 'ਤੇ ਜੇਲ੍ਹ ਮੰਤਰੀ ਨੇ ਸੁਪਰਡੈਂਟ ਨੂੰ ਤੁਰੰਤ ਕੀਤਾ ਮੁਅੱਤਲ

 

ਕਪੂਰਥਲਾ - ਨਿੰਬੂ ਦੀਆਂ ਕੀਮਤਾਂ ਅਸਮਾਨ ਚੜ੍ਹੀਆ ਹੋਈਆਂ ਹਨ ਤੇ ਕੋਈ ਜਗ੍ਹਾ ਤੋਂ ਨਿੰਬੂ ਚੋਰੀ ਕਰਨ ਦੀਆਂ ਖ਼ਰਾਂ ਸਾਹਮਣੇ ਆਉਂਦੀਆਂ ਹਨ। ਇਸ ਦੇ ਚਲਦਿਆਂ ਹੁਣ ਕਪੂਰਥਲਾ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਸ ਨਿੰਬੂ ਨੇ ਮਾਰਡਨ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। ਗਰਮੀਆਂ ਦੇ ਮੌਸਮ ਵਿਚ ਕੈਦੀਆਂ ਅਤੇ ਹਵਾਲਾਤੀਆਂ ਲਈ ਸਥਾਨਕ ਜੇਲ੍ਹ ਸੁਪਰਡੈਂਟ ਨੂੰ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਸ਼ਨ ਵਿਚ ਅੱਧਾ ਕੁਇੰਟਲ ਨਿੰਬੂ ਸ਼ਾਮਲ ਕਰਨਾ ਭਾਰੀ ਪੈ ਗਿਆ। ਦਰਅਸਲ ਜੇਲ੍ਹ ਸੁਪਰਡੈਂਟ ਨੇ ਨੇ 50 ਕਿਲੋ ਨਿੰਬੂ ਲੈ ਕੇ ਕੈਦਆਂ ਦੇ ਰਾਸ਼ਨ ਬਿੱਲ ਵਿਚ ਜੋੜ ਦਿੱਤੇ ਤੇ ਜਦੋਂ ਜਾਂਚ ਕੀਤੀ ਗਈ ਤਾਂ ਉਸ ਤੋਂ ਕਈ ਬੇਨਿਯਮੀਆਂ ਪਾਈਆਂ ਗਈਆਂ, ਜਿਸ ਵਿਚ ਗਬਨ ਅਤੇ ਪ੍ਰਬੰਧਨ ਸ਼ਾਮਲ ਸਨ।

ਉਧਰ ਜਦੋਂ ਇਸ ਮਾਮਲੇ ਬਾਰੇ ਜੇਲ੍ਹ ਮੰਤਰੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਪੂਰਥਲਾ ਤੋਂ 8 ਕਿਲੋਮੀਟਰ ਦੂਰ ਸਥਿਤ ਥੇਹ ਕਾਜਲਾ ਵਿਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਲਈ ਕੇਂਦਰੀ ਮਾਡਰਨ ਜੇਲ੍ਹ ਦੇ ਅਧਿਕਾਰੀ ਨੇ ਅਪ੍ਰੈਲ ਵਿਚ 50 ਕਿਲੋ ਨਿੰਬੂਆਂ ਦੀ ਖ਼ਰੀਦ ਵਿਖਾਈ ਸੀ, ਜਦੋਂ ਇਥੇ ਨਿੰਬੂਆਂ ਦੀਆਂ ਕੀਮਤਾਂ 200 ਪ੍ਰਤੀ ਕਿਲੋ ਤੋਂ ਉਪਰ ਚੱਲ ਰਹੀਆਂ ਸਨ। ਇਥੋਂ ਤੱਕ ਕਿ ਕੈਦੀਆਂ ਨੇ ਦਾਅਵਾ ਕੀਤਾ ਹੈ ਕਿ ਰਸੋਈ ਵਿੱਚ ਨਿੰਬੂ ਦੀ ਵਰਤੋਂ ਕਦੇ ਨਹੀਂ ਕੀਤੀ ਗਈ ਸੀ।

Gurnam Lal Gurnam Lal

ਜਿਸ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਕੈਦੀਆਂ ਲਈ ਰਾਸ਼ਨ ਦੀ ਦੁਰਵਰਤੋਂ ਅਤੇ ਦੁਰਵਿਵਹਾਰ ਦੇ ਦੋਸ਼ ਹੇਠ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਜੇਲ੍ਹ ਅਧਿਕਾਰੀ ਨੇ ਹੋਰ ਬੇਨਿਯਮੀਆਂ ਦੇ ਨਾਲ-ਨਾਲ 50 ਕਿਲੋਗ੍ਰਾਮ ਨਿੰਬੂ ਦੀ ਖ਼ਰੀਦਦਾਰੀ ਵਿਖਾਈ ਸੀ, ਜਦਕਿ ਕੈਦੀਆਂ ਨੇ ਦਾਅਵਾ ਕੀਤਾ ਸੀ ਕਿ ਜਾਂਚ ਕਮੇਟੀ ਦੇ ਨਤੀਜਿਆਂ ਅਨੁਸਾਰ ਜੇਲ੍ਹ ਦੀ ਰਸੋਈ ਵਿਚ ਕਦੇ ਵੀ ਨਿੰਬੂ ਦੀ ਵਰਤੋਂ ਨਹੀਂ ਕੀਤੀ ਗਈ ਸੀ। ਏ. ਡੀ. ਜੀ. ਪੀ. (ਜੇਲ੍ਹਾਂ) ਵਰਿੰਦਰ ਕੁਮਾਰ ਨੇ ਮਾਰਡਨ ਜੇਲ੍ਹ ਦੇ ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ 1 ਮਈ ਨੂੰ ਡੀ. ਆਈ. ਜੀ. (ਜੇਲ੍ਹਾਂ) ਅਤੇ ਲੇਖਾ ਅਧਿਕਾਰੀ ਨੂੰ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ।

ਇਸ ਜਾਂਚ ਪੈਨਲ ਨੇ ਆਪਣੀ ਰਿਪੋਰਟ ਵਿਚ ਪਾਇਆ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਮਾੜੀ ਸੀ ਅਤੇ ਜੇਲ੍ਹ ਮੈਨੂਅਲ ਦੁਆਰਾ ਨਿਰਧਾਰਤ ਮਾਤਰਾ ਕਾਫ਼ੀ ਨਹੀਂ ਸੀ। ਉਦਾਹਰਣ ਲਈ, ਹਰੇਕ ਚਪਾਤੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ, ਜੋ ਇਹ ਦਰਸਾਉਂਦਾ ਹੈ ਕਿ ਕਈ ਕੁਇੰਟਲ ਆਟਾ ਵੀ ਗਬਨ ਕੀਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਲ੍ਹ ਅਧਿਕਾਰੀ ਦੀ ਸ਼ਹਿ ’ਤੇ ਸਬਜ਼ੀਆਂ ਦੀ ਖ਼ਰੀਦ ਵਿਚ ਵੀ ਬੇਨਿਯਮੀਆਂ ਹੋਈਆਂ ਹਨ। ਜੇਲ੍ਹ ਸੁਪਰਡੈਂਟ ਨੇ ਪੰਜ ਦਿਨਾਂ ਦੀ ਸਬਜ਼ੀ ਖ਼ਰੀਦੀ ਵਿਖਾਈ ਸੀ ਪਰ ਕੈਦੀ ਘੱਟ ਦਿਨਾਂ ਦੀ ਸਬਜ਼ੀ ਖ਼ਰੀਦਣ ਦਾ ਦਾਅਵਾ ਕਰ ਰਹੇ ਹਨ। ਉਕਤ ਰਿਪੋਰਟ 'ਚ ਦਵਾਈ ਦੀ ਅਣਉਪਲੱਬਧਤਾ, ਇਮਾਰਤ ਦੀ ਮਾੜੀ ਸਾਂਭ-ਸੰਭਾਲ ਅਤੇ ਜੂਨੀਅਰ ਅਧਿਕਾਰੀਆਂ 'ਤੇ ਕੰਟਰੋਲ ਦੀ ਕਮੀ ਦਾ ਵੀ ਜ਼ਿਕਰ ਕੀਤਾ ਗਿਆ ਹੈ। 

Lemon Leaves Benefits  Lemon

ਅਚਨਚੇਤ ਚੈਕਿੰਗ ਦੌਰਾਨ ਇਹ ਸਾਬਤ ਹੋ ਗਿਆ ਕਿ ਜੇਲ੍ਹ ਸੁਪਰਡੈਂਟ ਦਾ ਜੇਲ੍ਹ ਪ੍ਰਸ਼ਾਸਨ 'ਤੇ ਮੈਨੂਅਲ ਅਨੁਸਾਰ ਪੂਰਾ ਕੰਟਰੋਲ ਨਹੀਂ ਸੀ। ਜੇਲ੍ਹ ਵਿਚ ਕੁਪ੍ਰਬੰਧ ਅਤੇ ਫੰਡਾਂ ਦੀ ਦੁਰਵਰਤੋਂ ਦੀਆਂ ਮੁੱਢਲੀਆਂ ਰਿਪੋਰਟਾਂ ਤੋਂ ਇਲਾਵਾ ਇਹ ਅਧਿਕਾਰੀ ਆਪਣੇ ਫਰਜ਼ਾਂ ਅਤੇ ਜੇਲ੍ਹ ਪ੍ਰਸ਼ਾਸਨ ਪ੍ਰਤੀ ਲਾਪਰਵਾਹੀ ਵੀ ਪਾਇਆ ਗਿਆ ਹੈ। ਏ. ਡੀ. ਜੀ. ਪੀ. ਨੇ ਮੰਤਰੀ ਨੂੰ ਪੰਜ ਪੰਨਿਆਂ ਦੇ ਡੋਜ਼ੀਅਰ ਵਿੱਚ ਸਾਰੀ ਸਥਿਤੀ ਬਾਰੇ ਜਾਣੂੰ ਕਰਵਾਇਆ ਸੀ। ਇਸ ਤੋਂ ਬਾਅਦ ਜੇਲ੍ਹ ਮੰਤਰੀ ਨੇ ਵਧੀਕ ਮੁੱਖ ਸਕੱਤਰ ਨੂੰ ਗੁਰਨਾਮ ਲਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕੁਤਾਹੀ ਲਈ ਗੁਰਨਾਮ ਲਾਲ ਜੋਕਿ ਪੰਜਾਬ ਜੇਲ੍ਹ ਮਹਿਕਮੇ ਵਿੱਚ ਡੈਪੂਟੇਸ਼ਨ ’ਤੇ ਬੀ. ਐੱਸ. ਐੱਫ਼ ਅਧਿਕਾਰੀ ਹੈ, ਖ਼ਿਲਾਫ਼ ਵੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement