
ਹੀਰੋਮੋਟੋਕਾਰਪ ਨੇ ਨਵੀਂ ‘ਡੈਸਟਿਨੀ 125 ਐਕਸਟੈਕ’ ਦੀ ਕੀਤੀ ਘੁੱਢ ਚੁਕਾਈ
ਮਾਲੇਰਕੋਟਲਾ, 7 ਮਈ (ਇਸਮਾਈਲ ਏਸ਼ੀਆ) : ਅਪਣੇ ਸਕੂਟਰ ਵਿਭਾਗ ਵਿੱਚ ਵਿਕਾਸ ਦੀ ਰਣਨੀਤੀ ਨੂੰ ਬਣਾਏ ਰੱਖਦੇ ਹੋਏ, ਮੋਟਰਸਾਈਕਲ ਅਤੇ ਸਕੂਟਰ ਦੇ ਸੱਭ ਤੋਂ ਵੱਡੇ ਉਤਪਾਦਕ ਹੀਰੋ ਮੋਟੋਕਾਰਪ ਨੇ ਡੈਸਟਿਨੀ 125 ਨੂੰ ਨਵੇਂ ਅਵਤਾਰ ”ਡੈਸਟਿਨੀ125 ਐਕਸਟੇਕ” ਵਿੱਚ ਲਾਂਚ ਕੀਤਾ। ਜੋ ਕਿ ਪਹਿਲਾਂ ਤੋਂ ਹੋਰ ਵੀ ਜ਼ਿਆਦਾ ਪ੍ਰੀਮੀਅਮ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿਦਿਆ ਸ਼ੋਅਰੂਮ ਮੈਨੇਜਰ ਮੁਹੰਮਦ ਸ਼ਾਹਿਦ, ਸੇਲਜ਼ ਹੈੱਡ ਰਾਜਵਿੰਦਰ ਸਿੰਘ ਸੰਧੂ ਨੇ ਦੱਸਿਅ ਕਿ ਨਵੇਂ ਡੈਸਟਿਨੀ ਵਿੱਚ ਹੀਰੋ ਦੀ ਆਈ ਥ੍ਰੀ ਐਸ ਤਕਨੀਕ,ਯੂ.ਐੱਸ.ਬੀ ਚਾਰਜਰ, ਬਲੁਟੇਥ ਕੁਨੈਕਟ, ਕਾਲ ਅਤੇ ਐਸ.ਐਮ.ਐਸ ਅਲਰਟ ਦੇ ਨਾਲ ਨਵਾਂ ਡੀਜੀ ਐਨਾਲੋਗ ਸਪੀਡੋਮੀਟਰ, ਸਾਈਡ ਸਟੈਂਡ ਐਂਜਣ ਕੱਟ ਆਫ਼, ਅਤੇ ਅਧਿਕ ਆਰਾਮ ਨਾਲ ਸਕੂਟਰ ਚਲਾਉਣ ਦਾ ਨਵਾਂ ਅਨੁਭਵ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਟਰ ਵਿੱਚ ਪਹਿਲਾਂ ਤੋਂ ਜ਼ਿਆਦਾ ਐਵਰੇਜ, ਜ਼ਿਆਦਾ ਪਿੱਕ ਅਪ ਅਤੇ ਘੱਟ ਮੈਨਟੀਨੈਂਸ ਹੋ ਗਿਆ ਹੈ। ਇਸ ਸਕੂਟਰ ਦੀ ਐਕਸ ਸ਼ੋਅਰੂਮ ਕੀਮਤ 75350/-ਰੱਖੀ ਗਈ ਹੈ। ਇਸ ਨਵੇਂ ਸਕੂਟਰ ਦੀ ਘੁੰਡ ਚਕਾਈ ਮਿਸਤਰੀ ਅਕਬਰ ਵੱਫ਼ਾ, ਸ਼ੌਕਤ, ਸਲੀਮ ਬਚੀ, ਅਸਲਮ ਵਲੋਂ ਕੀਤੀ ਗਈ। ਇਸ ਸਮਾਗਮ ਦੇਮੁੱਖ ਮਹਿਮਾਨ ਵਜੋਂ ਗੁਰਪਿੰਦਰ ਸਿੰਘ ਰੁਪਾਲ ਮੈਨੇਜਰ ਐਚ. ਡੀ.ਬੀ. ਫਾਇਨਾਂਸ ਕੰਪਨੀ ਨੇ ਸ਼ਿਰਕਤ ਕੀਤੀ। ਇਸ ਮੌਕੇ ਵੀਨਸ ਔਟੋਮੋਬਿਲਜ਼ ਦੇ ਮਾਲਕ ਸ਼੍ਰੀ ਵਿਕਰਮ ਮੇਹਰਾ, ਸ਼ੋਅਰੂਮ ਮੈਨੇਜਰ ਮੁਹੰਮਦ ਸ਼ਾਹਿਦ, ਸੇਲਜ਼ ਹੈੱਡ ਰਾਜਵਿੰਦਰ ਸਿੰਘ ਸੰਧੂ, ਕੈਸ਼ੀਅਰ ਕਮਲਜੀਤ ਸਿੰਘ ਆਦਿ ਸ਼ਾਮਲ ਸਨ।