
ਸੜਕਾਂ ’ਤੇ ਸਮਾਨ ਰਖਦੇ ਦੁਕਾਨਦਾਰਾਂ ਨਾਲ ਟਰੈਫ਼ਿਕ ਪੁਲਿਸ ਦੀ ਚਿਤਾਵਨੀ ਮੀਟਿੰਗ
ਮਲੇਰਕੋਟਲਾ, 7 ਮਈ (ਇਸਮਾਈਲ ਏਸ਼ੀਆ, ਬਲਜੀਤ ਹੁਸੈਨਪੁਰਾ) : ਸ਼ਹਿਰ ਵਿੱਚ ਸੜਕਾਂ ਉੱਤੇ ਸਮਾਨ ਰੱਖਕੇ ਟਰੈਫਿਕ ’ਚ ਵਿਘਨ ਪਾਉਂਦੇ ਦੁਕਾਨਦਾਰਾਂ ਨੂੰ ਸਮਝਾਉਣ ਦੇ ਨਾਲ ਨਾਲ ਚਿਤਾਵਨੀ ਦੇਣ ਲਈ ਵੱਖੋ ਵੱਖਰੇ ਬਾਜ਼ਾਰਾਂ ਵਿੱਚ ਟਰੈਫਿਕ ਪੁਲਿਸ ਦੀ ਟੀਮ ਮੀਟਿੰਗ ਮੁਹਿੰਮ ਚਲਾ ਰਹੀ ਹੈ। ਐਸ.ਐਸ. ਪੀ ਮਲੇਰਕੋਟਲਾ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਮਲੇਰਕੋਟਲਾ ਮਨਦੀਪ ਸਿੰਘ ਦੀ ਅਗਵਾਈ ਵਿੱਚ ਟਰੈਫਿਕ ਪੁਲਿਸ ਦੇ ਇੰਚਾਰਜ ਸਬ ਇੰਸਪੈਕਟਰ ਕਰਨਜੀਤ ਸਿੰਘ ਜੇਜੀ ਨੇ ਅਪਣੀ ਟੀਮ ਦੇ ਨਾਲ ਸ਼ਹਿਰ ਦੇ ਮੇਨ ਬਾਜ਼ਾਰਾਂ ਅਤੇ ਪਮੁੱਖ ਚੌਕਾਂ ਸਰਹੰਦੀ ਗੇਟ, ਹਨੂਮਾਨ ਮੰਦਰ ਰੋਡ, ਨਗਰ ਕੌਂਸਲ ਦਫਤਰ ਚੌਕ, ਤਲਾਬ ਬਜਾਰ, ਲਾਲ ਬਜਾਰ ਤੇ ਮੋਤੀ ਬਜਾਰ ਦੇ ਦੁਕਾਨਦਾਰਾ ਨੂੰ ਇਕਠੇ ਕਰ ਕੇ ਅਪਣੀ ਦੁਕਾਨ ਦਾ ਵਾਧੂ ਸਮਾਨ ਦੁਕਾਨ ਦੇ ਅੰਦਰ ਰਖੱਣ ਲਈ ਪ੍ਰੇਰਿਤ ਕੀਤਾ ਤਾਂ ਜੋ ਕਿ ਦੁਕਾਨਾਂ ਦੇ ਬਾਹਰ ਟਰੈਫਿਕ ਜਾਮ ਨਾ ਹੋ ਸਕੇ ।
ਟਰੈਫਿਕ ਇੰਚਾਰਜ ਦੇ ਅਨੁਸਾਰ ਇਸ ਮੁਹਿੰਮ ਦੇ ਵਧੀਆ ਨਤੀਜੇ ਆਣ ਦੇ ਆਸਾਰ ਹਨ, ਦੁਕਾਨਦਾਰਾਂ ਵੱਲੋਂ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ ਤੇ ਆਉਂਦੇ ਦਿਨਾਂ ਵਿੱਚ ਇਹ ਮੁਹਿੰਮ ਜਾਰੀ ਰਹੇਗੀ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲੀਸ ਵੱਲੋਂ ਚਲਾਈ ਗਈ ਮੁਹਿੰਮ ਦੇ ਕੇ ਸ਼ਲਾਘਾਯੋਗ ਕਾਰਵਾਈ ਹੈ ਪਰ ਕੀ ਇਹ ਮੁਹਿੰਮ ਕਾਰਵਾਈ ਤੱਕ ਜਾਰੀ ਰਹੇਗੀ ਜਾਂ ਸਿਰਫ਼ ਖ਼ਾਨਾਪੂਰਤੀ ਹੀ ਹੋਵੇਗੀ ਇਸ ਸਮੇਂ ਦੇ ਗਰਭ ’ਚ ਹੈ ।
ਫੋਟੋ 7-10