Punjab Crime News : ਪੁਲਿਸ ਦੀ ਵੱਡੀ ਕਾਰਵਾਈ: ਬੇਅਦਬੀ ਤੋਂ ਬਾਅਦ ਹੋਏ ਕਤਲ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ

By : BALJINDERK

Published : May 7, 2024, 5:25 pm IST
Updated : May 7, 2024, 5:25 pm IST
SHARE ARTICLE
ਕਾਬੂ ਕੀਤਾ ਮੁਲਜ਼ਮ
ਕਾਬੂ ਕੀਤਾ ਮੁਲਜ਼ਮ

Punjab Crime News : ਮੁਲਜ਼ਮ ਦਾ ਪਹਿਲਾਂ ਵੀ ਹੈ ਕ੍ਰਿਮੀਨਲ ਰਿਕਾਰਡ, ਕੁਝ ਹੋਰ ਲੋਕਾਂ ਨੂੰ ਕੀਤਾ ਨਾਮਜ਼ਦ 

Punjab Crime News :ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿਖੇ ਬੀਤੇ ਦਿਨੀਂ  ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਮਗਰੋਂ ਬੇਅਦਬੀ ਕਰਨ ਵਾਲੇ ਬਖਸ਼ੀਸ਼ ਸਿੰਘ ਦੀ ਉੱਥੇ ਮੌਜੂਦ ਲੋਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਪੁਲਿਸ ਨੇ ਐੱਫ.ਆਈ.ਆਰ. ਦਰਜ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ’ਚ ਹੁਣ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜੋ :kapil Sharma : ਕਪਿਲ ਸ਼ਰਮਾ ਨੇ ਨੈੱਟਫਲਿਕਸ ਦੇ ਬਰਬਾਦ ਕੀਤੇ 25 ਕਰੋੜ ਰੁਪਏ  

ਦੱਸ ਦੇਈਏ ਕਿ ਉਕਤ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ, ਜਿਸ ’ਚ ਇਕ ਵਿਅਕਤੀ ਵੱਲੋਂ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਸਿਰ ’ਚ ਕਿਰਪਾਨ ਨਾਲ ਵਾਰ ਕੀਤੇ ਜਾ ਰਹੇ ਸਨ। 

ਇਹ ਵੀ ਪੜੋ :Lok Sabha Elections 2024 : ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਵੇਰਵਾ ਕੀਤਾ ਜਾਰੀ  

ਪੁਲਿਸ ਵੱਲੋਂ ਇਸ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ। ਇਸ ਘਟਨਾ ਨੂੰ ਪੁਲਿਸ ਵੱਲੋਂ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਇਕ-ਇਕ ਕਦਮ ਸੋਚ-ਸਮਝ ਕੇ ਚੁੱਕਿਆ ਜਾ ਰਿਹਾ ਹੈ। 
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਜਰਨੈਲ ਸਿੰਘ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ। ਜਰਨੈਲ ਸਿੰਘ ਉੱਪਰ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ NDPS ਐਕਟ ਤਹਿਤ ਮੁਕੱਦਮੇ ’ਚ ਵੀ ਨਾਮਜ਼ਦ ਹੈ। ਇਸ ਮਾਮਲੇ ’ਚ ਪੁਲਿਸ ਵੱਲੋਂ ਕੁਝ ਹੋਰ ਲੋਕਾਂ ਨੂੰ ਵੀ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਹੈ ਤੇ ਹੋਰ ਲੋਕਾਂ ਦੀ ਵੀ ਵੀਡੀਓਜ਼ ’ਚੋਂ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

(For more news apart from Accused arrested in case murder after desecration Guru Granth Sahib News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement