
ਦਿਮਾਗੀ ਤੌਰ ’ਤੇ ਪ੍ਰੇਸ਼ਾਨ ਜੋੜਾ 2 ਮਈ ਤੋਂ ਸੀ ਲਾਪਤਾ
Laheragaga News : ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ਦੇ ਭੇਤਭਰੇ ਹਾਲਾਤਾਂ ’ਚ ਲਾਪਤਾ ਹੋਏ ਪਤੀ-ਪਤਨੀ ਦੀਆਂ ਲਾਸ਼ਾਂ ਅੱਜ 4 ਦਿਨਾਂ ਬਾਅਦ ਭਾਖੜਾ ਨਹਿਰ ’ਚੋਂ ਮਿਲੀਆਂ ਹਨ। 2 ਮਈ ਨੂੰ ਬਾਅਦ ਦੁਪਹਿਰ ਆਪਣੇ ਪਤੀ-ਪਤਨੀ ਘਰੋਂ ਮੋਟਰਸਾਈਕਲ ਲੈ ਕੇ ਕਿਸੇ ਕੰਮ ਲਈ ਚਲੇ ਗਏ ਪਰ ਸ਼ਾਮ ਤੱਕ ਵਾਪਸ ਨਾ ਆਉਣ ’ਤੇ ਜਦੋਂ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪਤੀ-ਪਤਨੀ ਨੇ ਸਮਾਣਾ (ਜ਼ਿਲ੍ਹਾ ਪਟਿਆਲਾ) ਵਿਖੇ ਨਹਿਰ ਦੇ ਕੰਢੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੱਭੂ ਰਾਮ (58) ਪੁੱਤਰ ਹੁਕਮੀ ਚੰਦ ਵਾਸੀ ਰਾਮਗੜ੍ਹ ਸੰਧੂਆਂ ਤੇ ਉਸ ਦੀ ਪਤਨੀ ਆਸ਼ਾ ਰਾਣੀ (55) ਪਿਛਲੇ ਕਈ ਦਿਨਾਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚੱਲ ਰਹੇ ਸਨ।
ਇਹ ਵੀ ਪੜੋ:Panchkula News : ਬਿਜਲੀ ਨਿਗਮ ਦੇ ਸੇਵਾਮੁਕਤ ਅਧਿਕਾਰੀ ਨਾਲ 1.88 ਕਰੋੜ ਰੁਪਏ ਦੀ ਮਾਰੀ ਠੱਗੀ
ਇਸ ਸਬੰਧੀ ਪਰਿਵਾਰ ਵਲੋਂ ਲਗਾਤਾਰ ਪਤੀ-ਪਤਨੀ ਦੀ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਲੱਭੂ ਰਾਮ ਦੀ ਲਾਸ਼ ਪਿੰਡ ਜਟਾਣਾ ਨੇੜੇ ਮਿਲਣ ਮਗਰੋਂ ਪਤਨੀ ਆਸ਼ਾ ਰਾਣੀ ਦੀ ਲਾਸ਼ ਪਿੰਡ ਕੁਦਨੀ ਨੇੜਿਓਂ ਮਿਲੀ ਹੈ।
(For more news apart from missing husband and wife bodies recovered from Bhakra Canal News in Punjabi, stay tuned to Rozana Spokesman)