
ਰਵਨੀਤ ਬਿੱਟੂ ਨੇ ਗਾਂ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦੇਣ ਅਤੇ ਗਊਆਂ ਦੀ ਹੱਤਿਆ ਰੋਕਣ ਦਾ ਮੁੱਦਾ ਲੋਕ ਸਭਾ 'ਚ ਉਠਾਉਣ ਦੀ ਗੱਲ ਕਹੀ
Ludhiana News : ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਗਾਂ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦੇਣ ਅਤੇ ਗਊਆਂ ਦੀ ਹੱਤਿਆ ਰੋਕਣ ਦਾ ਮੁੱਦਾ ਲੋਕ ਸਭਾ 'ਚ ਉਠਾਉਣ ਦੀ ਗੱਲ ਕਹੀ ਹੈ। ਇਸ ਸਬੰਧ 'ਚ ਉਨ੍ਹਾਂ ਨੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਨੂੰ ਇੱਕ ਪੱਤਰ ਵੀ ਲਿਖਿਆ ਹੈ।
ਉਨ੍ਹਾਂ ਨੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ 5 ਸਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਫਿਰ ਅਗਲੇ 10 ਸਾਲ ਲੁਧਿਆਣਾ ਦੇ ਲੋਕਾਂ ਦੀ ਸੇਵਾ ਕੀਤੀ ਹੈ ਪਰ ਉਸ ਸਮੇਂ ਉਹ ਕਾਂਗਰਸ ਪਾਰਟੀ ਵਿੱਚ ਸਨ। ਹਰ ਪਾਰਟੀ ਦੀ ਪਵਿੱਤਰ ਗਾਂ ਬਾਰੇ ਵੱਖਰੀ ਵਿਚਾਰਧਾਰਾ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਭਾਜਪਾ ਵਿੱਚ ਹਨ ਅਤੇ ਸਾਡੇ ਦੇਸ਼, ਸਨਾਤਨ ਅਤੇ ਪਵਿੱਤਰ ਗਾਂ ਲਈ ਵਚਨਬੱਧ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਪੰਜਾਬ ਦੌਰੇ 'ਤੇ ਹਨ ਤਾਂ ਤੁਹਾਡੇ ਭਾਸ਼ਣ ਤੋਂ ਪ੍ਰਭਾਵਿਤ ਹੋ ਕੇ ਮੈਂ ਪਹਿਲੇ ਦਿਨ ਹੀ ਗਊਆਂ ਦਾ ਮੁੱਦਾ ਸੰਸਦ 'ਚ ਉਠਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਜਗਦਗੁਰੂ ਨੂੰ ਭਰੋਸਾ ਦਿਵਾਇਆ ਕਿ ਉਹ ਗਊ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦੇਣ ਦੀ ਮੰਗ ਦੀ ਜ਼ੋਰਦਾਰ ਵਕਾਲਤ ਕਰਨਗੇ। "ਤੁਸੀਂ ਮੇਰੇ 'ਤੇ ਭਰੋਸਾ ਕਰ ਸਕਦੇ ਹੋ।