Jalalabad News :ਜਲਾਲਬਾਦ ਦੇ ਸਰਹੱਦੀ ਪਿੰਡ ਪੱਕਾ ਚਿਸਤੀ ਉਜਾਵਾਲੀ ਤੋਂ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਨੂੰ ਪਾਏ ਚਾਲੇ

By : BALJINDERK

Published : May 7, 2025, 5:43 pm IST
Updated : May 7, 2025, 5:43 pm IST
SHARE ARTICLE
ਜਲਾਲਬਾਦ ਦੇ ਸਰਹੱਦੀ ਪਿੰਡ ਪੱਕਾ ਚਿਸਤੀ ਉਜਾਵਾਲੀ ਤੋਂ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਨੂੰ ਪਾਏ ਚਾਲੇ
ਜਲਾਲਬਾਦ ਦੇ ਸਰਹੱਦੀ ਪਿੰਡ ਪੱਕਾ ਚਿਸਤੀ ਉਜਾਵਾਲੀ ਤੋਂ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਨੂੰ ਪਾਏ ਚਾਲੇ

Jalalabad News : ਜੰਗ ਦਾ ਮਾਹੌਲ ਦੇਖ ਕੇ ਆਪਣਾ ਸਮਾਨ, ਬੱਚੇ ਅਤੇ ਪਸ਼ੂ ਡੰਗਰ ਲੈ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ

Jalalabad News in Punjabi : ਸਰਹੱਦੀ ਪਿੰਡ ਪੱਕਾ ਚਿਸਤੀ ਉਜਾਵਾਲੀ ਤੋਂ ਸਮਾਚਾਰ ਪ੍ਰਾਪਤ ਹੋਇਆ ਹੈ। ਜਿੱਥੇ ਲੋਕ ਆਪਣਾ ਸਮਾਨ ਬੱਚੇ ਅਤੇ ਪਸ਼ੂ ਡੰਗਰ ਲੈ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਹਨ। ਇਸ ਮੌਕੇ ਪਿੰਡ ਪੱਕਾ ਚਿਸਤੀ ਉਜਾਵਲੀ ਦੇ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਅਧਿਕਾਰਿਕ ਤੌਰ ’ਤੇ ਪਿੰਡ ਖ਼ਾਲੀ ਕਰਨ ਦੇ ਲਈ ਨਹੀਂ ਕਿਹਾ ਗਿਆ।

1

ਇਸ ਸਬੰਧੀ ਪਿੰਡ ਵਾਸੀ ਫ਼ੌਜਾ ਸਿੰਘ ਨੇ ਦੱਸਿਆ ਕਿ ਬਾਰਡਰ ਏਰੀਆ ’ਤੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਇਸ ਲਈ ਉਹ ਆਪਣਾ ਘਰ ਵਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਪਹਿਲੀ ਵਾਰ 65 ਵਿਚ ਜੰਗ ਲੱਗੀ ਸੀ। ਉਨ੍ਹਾਂ ਕਿਹਾ ਕਿ ਬੀਤੀਆਂ ਦੋ ਜੰਗਾਂ 65 ਅਤੇ 71 ਦੀ ਜੰਗ ਦੇਖੀ ਹੈ ਉਸ ਦੇ ਮੱਦੇ ਨਜ਼ਰ ਆਪਣਾ ਸਮਾਨ ਸੁਰੱਖਿਅਤ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦ 71 ਸਮੇਂ ਉਹ ਘਰ ਛੱਡ ਕੇ ਗਏ ਸੀ ਤਾਂ ਪਿੱਛੇ ਉਹਨਾਂ ਦਾ ਸਾਰਾ ਸਮਾਨ ਪਾਕਿਸਤਾਨੀ ਲੁੱਟ ਕੇ ਲੈ ਗਏ ਸਨ। ਇਸ ਲਈ ਦੁਬਾਰਾ ਇਸ ਤਰ੍ਹਾਂ ਨਾ ਹੋਵੇ ਇਸ ਲਈ ਉਹ ਇਹਤਿਆਤ ਦੇ ਤੌਰ ’ਤੇ ਆਪਣੇ ਸਮਾਨ ਨੂੰ ਸੁਰੱਖਿਤ ਥਾਵਾਂ ’ਤੇ ਸ਼ਿਫਟ ਕਰ ਰਹੇ ਹਨ।  

 (For more news apart from People from Pakka Chisti Ujawali,border village in Jalalabad, started moving towards safer places News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement