
ਅਗਲੇ ਹੁਕਮਾਂ ਤਕ ਰਹੇਗੀ ਪਾਬੰਦੀ
Retreat Ceremony at Attari-Wagah border News in punjabi
ਬੀਤੀ ਰਾਤ ਭਾਰਤ ਵਲੋਂ ਪਾਕਿਸਤਾਨ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਵਿਚਲੇ ਇਲਾਕਿਆਂ ’ਚ ਅਤਿਵਾਦੀਆਂ ਦੇ ਟ੍ਰੇਨਿੰਗ ਸੈਂਟਰਾਂ ਨੂੰ ਨਸ਼ਟ ਕਰ ਦਿਤਾ ਤੇ ਇਸ ਹਮਲੇ ਵਿਚ ਅਤਿਵਾਦੀਆਂ ਦੀ ਜਾਨ-ਮਾਲ ਨੂੰ ਕਾਫ਼ੀ ਨੁਕਸਾਨ ਹੋਇਆ। ਸਿੱਟੇ ਵਜੋਂ ਦੋਵਾਂ ਮੁਲਕਾਂ ਵਿਚ ਇਕ ਵਾਰ ਫਿਰ ਤਣਾਅ ਸਾਹਮਣੇ ਆ ਗਿਆ। ਦੋਵੇਂ ਪਾਸੇ ਚੌਕਸੀ ਲਈ ਕਈ ਸਰਹੱਦੀ ਖੇਤਰਾਂ ਵਿਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ।
ਦੋਵੇਂ ਪਾਸੇ ਫ਼ੌਜ ਨੂੰ ਚੌਕਸ ਕਰ ਦਿੱਤਾ ਗਿਆ ਤੇ ਸਿਵਲ ਪ੍ਰਸ਼ਾਸਨ ਵੀ ਆਪਣੇ ਤੌਰ ਉੱਤੇ ਚੌਕਸ ਹੈ। ਇਸੇ ਦੌਰਾਨ ਇੱਕ ਹੋਰ ਖ਼ਬਰ ਆ ਰਹੀ ਹੈ ਕਿ ਭਾਰਤ ਸਰਕਾਰ ਨੇ ਅਟਾਰੀ-ਵਾਹਗ਼ਾ ਸਰਹੱਦ ਉੱਤੇ ਹੁੰਦੀ ਨਿਯਮਤ ਰੀਟਰੀਟ ਸੈਰੇਮਨੀ ਨੂੰ ਬੰਦ ਕਰ ਦਿੱਤਾ ਹੈ। ਅਤੇ ਹੁਕਮ ਅਗਲੇ ਆਦੇਸ਼ਾਂ ਤਕ ਜਾਰੀ ਰਹਿਣਗੇ। ਅੱਜ ਦੇਖਿਆ ਗਿਆ ਕਿ ਬੀਐੱਸਐੱਫ਼ ਨੇ ਰੀਟਰੀਟ ਸੈਰੇਮਨੀ ਦੇਖਣ ਆਏ ਸੈਲਾਨੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਤੇ ਸੈਲਾਨੀ ਮਾਯੂਸ ਹੋ ਕੇ ਮੁੜਦੇ ਦਿਖਾਈ ਦਿੱਤੇ।