Amritsar News : ਚਾਰ ਵੱਜਦੇ ਹੀ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਸੁਣਾਈ ਦਿੱਤਾ ਸਾਇਰਨ 

By : BALJINDERK

Published : May 7, 2025, 5:15 pm IST
Updated : May 7, 2025, 5:15 pm IST
SHARE ARTICLE
ਚਾਰ ਵੱਜਦੇ ਹੀ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਸੁਣਾਈ ਦਿੱਤਾ ਸਾਇਰਨ 
ਚਾਰ ਵੱਜਦੇ ਹੀ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਸੁਣਾਈ ਦਿੱਤਾ ਸਾਇਰਨ 

Amritsar News : ਰਾਤ 10 ਵਜੇ ਦੁਬਾਰਾ ਤੋਂ ਹੋਵੇਗਾ ਬਲੈਕ ਆਊਟ ਤੇ ਵਜੇਗਾ ਸਾਇਰਨ - ਸਿਵਿਲ ਡਿਫੈਂਸ ਵਾਰਡਨ 

Amritsar News in Punjabi : ਭਾਰਤ ਪਾਕਿਸਤਾਨ ਵਿਚਾਲੇ ਵੱਧ ਰਹੇ ਤਨਾਵ ਦੇ ਮੱਦੇ ਨਜ਼ਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਿਲ ਡਿਫੈਂਸ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਅੱਜ ਸ਼ਾਮ 4 ਵਜੇ ਮੌਕ ਡਰਿੱਲ ਕਰਨ ਦਾ ਐਲਾਨ ਕੀਤਾ ਗਿਆ ਸੀ।

1

ਜਿਸ ਦੇ ਚਲਦੇ 4 ਵਜੇ ਸਾਈਰਨ ਵਜਾ ਕੇ ਸਾਰੇ ਸਾਇਰਨ ਚੈੱਕ ਕੀਤੇ ਜਾਣੇ ਸਨ। ਸ਼ਾਮ 4 ਵੱਜਦੇ ਹੀ ਪੂਰੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ’ਤੇ ਸਾਇਰਨ ਵਜਾਏ ਗਏ ਅਤੇ ਅੰਮ੍ਰਿਤਸਰ ਹਾਲ ਬਾਜ਼ਾਰ ਵਿੱਚ ਸਹਿਕਾਰੀ ਬੈਂਕ ਵਿਖੇ ਸਿਵਲ ਡਿਫੈਂਸ ਵਾਰਡਨ ਅਧਿਕਾਰੀਆਂ ਵੱਲੋਂ ਸਾਇਰਨ ਵਜਾ ਕੇ ਇਲਾਕਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ।

1

ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਡਿਫੈਂਸ ਵਾਰਡਨ ਅਧਿਕਾਰੀ ਸੰਦੀਪ ਸਿਆਲ ਨੇ ਦੱਸਿਆ ਕਿ ਉਹਨਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਊਟੀ ਲੱਗੀ ਹੈ ਕਿ ਉਹਨਾਂ ਨੇ 4 ਵਜੇ ਸਾਇਰਨ ਵਜਾ ਕੇ ਸ਼ਹਿਰ ਵਾਸੀਆਂ ਨੂੰ ਸੂਚਿਤ ਕਰਨਾ ਸੀ। ਉਹਨਾਂ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਵਿਚਾਲੇ ਜੰਗ ਲੱਗਦੀ ਹੈ ਤੇ ਉਸ ਦੌਰਾਨ ਇਹ ਸਾਇਰਨ ਵਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸੇ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਤ ਦੇ ਸਮੇਂ 10 ਵਜੇ ਬਲੈਕ ਆਊਟ ਹੋਵੇਗਾ ਤੇ ਉਸ ਦੌਰਾਨ ਵੀ ਸਰਾਇਨ ਵਜਾ ਕੇ ਬਲੈਕ ਆਊਟ ਕੀਤਾ ਜਾਏਗਾ ਤੇ ਸਾਇਰਨ ਵਜਾ ਕੇ ਬਲੈਕ ਆਊਟ ਖ਼ਤਮ ਕੀਤਾ ਜਾਵੇਗਾ। 

 (For more news apart from Sirens were heard on the streets of Amritsar at four o'clock News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement