ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਰੋਸ ਰੈਲੀ, ਖਰੜ ਪਹੁੰਚੇ ਸੁਨੀਲ ਜਾਖੜ 
Published : Jun 7, 2018, 6:54 pm IST
Updated : Jun 7, 2018, 6:54 pm IST
SHARE ARTICLE
Rally in kharar against BJP
Rally in kharar against BJP

ਪੰਜਾਬ ਕਾਂਗਰਸ ਵਲੋਂ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਵਿਚਲੀ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ 'ਚ ਵਾਜਿਬ ਕਟੌਤੀ ਕਰ ਕੇ ਲੋਕਾਂ ਨੂੰ ਰਾਹਤ ਨਹੀਂ ਦੇ ਦੇਵੇਗੀ।

ਖਰੜ (ਡੈਵਿਟ ਵਰਮਾ) : ਕੇਂਦਰ ਸਰਕਾਰ ਵਲੋਂ ਵਧਾਈਆਂ ਗਈਆਂ ਤੇਲ ਦੀਆਂ ਕੀਮਤਾਂ ਦੇ ਵਿਰੁਧ ਪੰਜਾਬ ਵਿਚ ਰੋਸ ਧਰਨੇ ਦੇਣ ਲਈ 31 ਮਈ ਤੋਂ ਕਾਂਗਰਸ ਪਾਰਟੀ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਕਾਂਗਰਸ ਦੀ ਇਸ ਮੁਹਿੰਮ ਨੂੰ ਉਹ ਪਿੰਡ-ਪਿੰਡ ਲੈ ਕੇ ਜਾਣਗੇ। ਇਹ ਐਲਾਨ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਨੀਲ ਕੁਮਾਰ ਜਾਖੜ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿਚ ਖਰੜ ਵਿਖੇ ਦਿਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ।

Rally in kharar against BJPRally in kharar against BJP

ਉਨਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਅਕਾਲੀ ਤੇ ਭਾਜਪਾ ਨੇ ਸਿਆਸਤ ਨੂੰ ਵਪਾਰ ਬਣਾ ਦਿਤਾ। ਮੈ ਪ੍ਰਕਾਸ਼ ਸਿੰਘ ਬਾਦਲ ਨੂੰ ਕੋਲ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਉਹ ਚੰਡੀਗੜ੍ਹ ਵਿਖੇ ਆ ਰਹੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਕੋਈ ਸੌਦਾ ਨਾ ਕਰ ਲੈਣ ਬਲਕਿ ਕਿਸਾਨੀ ਮੁੱਦੇ ਨੂੰ ਉਠਾਉਣ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਧਾਈਆਂ ਤੇਲ ਕੀਮਤਾਂ ਨਾਲ ਪੰਜਾਬ ਦੇ ਕਿਸਾਨ ਉਤੇ 1500 ਕਰੋੜ ਰੁਪਏ ਦਾ ਬੋਝ ਪਾ ਦਿਤਾ। ਪੰਜਾਬ ਕਾਂਗਰਸ ਵਲੋਂ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਵਿਚਲੀ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ 'ਚ ਵਾਜਿਬ ਕਟੌਤੀ ਕਰ ਕੇ ਲੋਕਾਂ ਨੂੰ ਰਾਹਤ ਨਹੀਂ ਦੇ ਦੇਵੇਗੀ।

Rally in kharar against BJPRally in kharar against BJP

ਉਨਾਂ ਆਖਿਆ ਕਿ ਮੋਜੂਦਾ ਕੇਂਦਰ ਸਰਕਾਰ ਤਾਨਾਸ਼ਾਹੀ ਦਾ ਰੂਪ ਧਾਰ ਚੁਕੇ ਨਰਿੰਦਰ ਮੋਦੀ ਦੀ ਅਗਵਾਈ 'ਚ ਪੂਰੀ ਤਰਾਂ ਬੇਲਗਾਮ ਹੋ ਚੁੱਕੀ ਹੈ। ਜਿਸ ਨੂੰ ਦੇਸ਼ ਦੇ ਲੋਕਾਂ ਦਾ ਕੋਈ ਫਿਕਰ ਫਾਕਾ ਹੀ ਨਹੀਂ ਹੈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਤੇਲ ਦੀ ਕੀਮਤਾਂ 'ਚ ਵਾਧਾ ਤਾਂ ਰੁਪਈਆਂ 'ਚ ਕਰ ਰਹੀ ਹੈ। ਜਦੋਂ ਕਿ ਕਾਂਗਰਸ ਅਤੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਤੇਲ ਦੀਆਂ ਕੀਮਤਾਂ ਨੂੰ ਪੈਸਿਆਂ 'ਚ ਘਟਾਇਆ ਜਾ ਰਿਹਾ ਹੈ। ਜੋ ਕਿ ਦੇਸ਼ ਦੇ ਲੋਕਾਂ ਨਾਲ ਇਕ ਤਰਾਂ ਸ਼ਰੇਆਮ ਧੱਕਾ ਹੈ। ਸਰਕਾਰ ਦੀ ਅਜਿਹੀ ਨੀਤੀ ਨੂੰ ਕਾਂਗਰਸ ਪਾਰਟੀ ਕਿਸੇ ਵੀ ਤਰਾਂ ਨਾਲ ਬਰਦਾਸ਼ਤ ਨਹੀਂ ਕਰੇਗੀ।

Rally in kharar against BJPRally in kharar against BJP

ਉਨਾਂ ਪ੍ਰਧਾਨ ਮੰਤਰੀ ਮੋਦੀ ਉਤੇ ਆਪਣਾ ਨਿਸ਼ਾਨਾ ਵਿੰਨਦੀਆਂ ਕਿਹਾ ਕਿ ਮੋਦੀ ਕੋਈ ਜਾਦੂਗਰ ਨਹੀਂ ਬਲਕਿ ਮਦਾਰੀ ਹੈ ਜੋ ਦੇਸ਼ ਦੇ ਲੋਕਾਂ ਦੀਆਂ ਅੱਖਾਂ ਉਤੇ ਆਪਣੇ ਝੂਠ ਦਾ ਪਰਦਾ ਪਾ ਕੇ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫੇਰ ਚਾਹੇ ਉਹ ਦੇਸ਼ ਦਾ ਕਾਲਾ ਧਨ ਵਾਪਿਸ ਲਿਆਉਣ ਦੀ ਗੱਲ ਹੋਵੇ, ਦੇਸ਼ ਦੇ ਹਰ ਇਕ ਨਾਗਰਿਕ ਦੇ ਖਾਤੇ 'ਚ 15 ਲੱਖ ਰੁਪਏ ਜਮਾਂ ਹੋਣ ਜਾਂ ਫੇਰ ਅੱਛੇ ਦਿਨ ਆਉਣਗੇ ਦਾ ਜੁਮਲਾ ਹੋਵੇ,  ਉਨ੍ਹਾਂ ਲੋਕਾਂ ਨੂੰ ਝੂਠੇ ਸੁਬਜ ਬਾਗ ਵਿਖਾਕੇ ਆਪਣੇ ਜਾਲ 'ਚ ਫਸਾ ਲਿਆ, ਜਿਸ ਦਾ ਖਾਮਿਆਜਾ ਅੱਜ ਸਾਰੇ ਅਸੀਂ ਭੁਗਤ ਰਹੇ ਹਾਂ, ਪਰ ਅੱਜ ਹਰ ਕੋਈ ਆਪਣੀ ਕਰਨੀ ਉਤੇ ਪਛਤਾਅ ਰਿਹਾ ਹੈ, ਜਿਸਦਾ ਖਾਮਿਆਜਾ ਭੁਗਤਣ ਦੀ ਵਾਰੀ ਹੁਣ ਭਾਜਪਾ ਸਰਕਾਰ ਦੀ ਹੈ ਕਿਉਂਕਿ ਜਿਸ ਝੂਠ ਦੇ ਸਹਾਰੇ ਉਨ੍ਹਾਂ ਕੇਂਦਰ 'ਚ ਸੱਤਾ ਹਾਸਲ ਕੀਤੀ ਸੀ ਉਹੀ ਝੂਠ ਉਨ੍ਹਾਂ ਦੇ ਅਗਲੇ ਸਾਲ ਹੋਣ ਵਾਲੇ ਲੋਕ ਸਭਾ ਚੌਣਾਂ 'ਚ ਪਤਨ ਦਾ ਕਾਰਨ ਬਣੇਗਾ।

Rally in kharar against BJPRally in kharar against BJP

 ਉਨ੍ਹਾਂ ਕਿਹਾ ਕਿ ਅੱਜ ਪੰਜਾਬ ਉਤੇ ਜੋ ਕਰੌੜਾਂ ਰੁਪਏ ਦਾ ਕਰਜ਼ਾ ਹੈ ਉਸ ਦੇ ਲਈ ਪਿਛਲੀ ਅਕਾਲੀ-ਭਾਜਪਾ ਗੱਠਜੌੜ ਵਾਲੀ ਸਰਕਾਰ ਜ਼ਿੰਮੇਵਾਰ ਹੈ। ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਜਥੇਦਾਰ ਸੂਬੇ ਦਾ ਕਰੌੜਾਂ ਰੁਪਏ ਮਾਂਜਕੇ ਚੱਲਦੇ ਬਣੇ। ਕੈਪਟਨ ਸਰਕਾਰ ਪਿਛਲੀ ਸਰਕਾਰ ਵਲੋਂ ਪਾਏ ਘਾਟੀਆਂ ਦੀ ਭਰਪਾਈ ਕਰਨ ਦੀ ਆਪਣੇ ਵਲੋਂ ਪੂਰੀ ਕੋਸ਼ਸ ਕਰ ਰਹੀ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਰਾਜ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਰਾਜ ਦੇ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕਰੇਗੀ।

Rally in kharar against BJPRally in kharar against BJP

ਮੋਦੀ ਸਰਕਾਰ ਕੋਈ ਸਰਕਾਰ ਨਹੀਂ ਬਲਕਿ ਜੌਕ ਹੈ ਜੋ ਲੋਕਾਂ ਦਾ ਖੂਨ ਚੂਸਣ 'ਚ ਲਗੀ ਹੋਈ ਹੈ। ਅੱਜ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਨੋਟਬੰਦੀ, ਫੇਰ ਜੀ. ਐਸ. ਟੀ ਦੀ ਮਾਰ ਲੋਕਾਂ ਨੂੰ ਮਾਰੀ ਅਤੇ ਹੁਣ ਕੰਟਰੋਲ ਤੋਂ ਬਾਹਰ ਹੁੰਦੀ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਮੁੜ ਕਚੂਮਰ ਕੱਢ ਕੇ ਰੱਖ ਦਿੱਤਾ ਹੈ।  ਉਨ੍ਹਾਂ ਲੋਕਾਂ ਨੂੰ ਲਾਮਬਦ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਖੁਦ ਨੂੰ ਭਾਜਪਾ ਜੋ ਕਿ ਸ਼ਾਹੂਕਾਰਾਂ ਦੀ ਸਰਕਾਰ ਹੈ ਤੋਂ ਬਚਾਉਣਾ ਹੈ ਇਸ ਸਰਕਾਰ ਨੂੰ ਅਗਲੇ ਸਾਲ ਐਮ ਪੀ ਚੋਣਾਂ 'ਚ ਲਾਂਭੇ ਕਰਨਾ ਹੀ ਪਵੇਗਾ, ਕਿਉਂਕਿ ਜੇਕਰ ਅਜਿਹਾ ਨਾ ਹੋਇਆ ਤਾਂ ਦੇਸ਼ ਦੇ ਲੋਕਾਂ ਨੂੰ ਕੰਗਾਲ ਕਰਕੇ ਰੱਖ ਦੇਣ 'ਚ ਮੋਦੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। 

Rally in kharar against BJPRally in kharar against BJP

ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਕਰਨਾਟਕਾ ਚੋਣਾਂ ਵਿਚ ਘਪਲੇਬਾਜ਼ੀ ਹੋਈ ਹੈ। ਮਨਮੋਹਨ ਸਿੰਘ ਦੀ ਸਰਕਾਰ ਸਮੇਂ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਅਤੇ ਸਿੱਖ ਹੋਣ ਦੇ ਨਾਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਪਰ ਅੱਜ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਿਚ ਬੇਸ਼ੁਮਾਰ ਵਧਾ ਰਹੀ ਹੈ। ਕੋਈ ਦਿਨ ਅਜਿਹਾ ਨਹੀਂ ਕਿ ਜਿਸ ਦਿਨ ਮੀਡੀਆ ਨਾ ਕਹੇ ਕਿ ਅੱਜ ਕਿਸਾਨ ਨੇ ਖੁਦਕਸ਼ੀ ਕਰ ਲਈ।

Rally in kharar against BJPRally in kharar against BJP

ਉਨਾਂ ਪਿਛਲੇ ਅਕਾਲੀ-ਭਾਜਪਾ ਸਰਕਾਰ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਇਨਾਂ ਰੇਤ ਮਾਫੀਆਂ, ਭੋ ਮਾਫੀਆਂ, ਨਸ਼ਿਆਂ ਨੂੰ ਵਧਾਇਆ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿਚ ਐਲਾਨ ਕੀਤਾ ਸੀ ਕਿ ਉਹ ਨਸ਼ੇ, ਰੇਤ, ਮਾਫੀਆਂ ਨੂੰ ਖਤਮ ਕਰਨਗੇ ਤੇ ਸ਼ਾਹਕੋਟ ਦੀ ਉਪ ਚੋਣ ਦੇ ਕਾਂਗਰਸ ਪਾਰਟੀ ਦੇ ਹੱਕ ਵਿਚ ਦਿਤੇ ਵੱਡੇ ਫਤਵੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਗਾ ਕੇ ਫਤਵਾ ਦਿਤਾ ਹੈ। ਸ਼ਹਿਰੀ ਪ੍ਰਧਾਨ ਯਸਪਾਲ ਬੰਸਲ, ਮਨਜੀਤ ਕੋਰ, ਕੁਸ਼ਲ ਰਾਣਾ, ਵਰਿੰਦਰ ਭਾਮਾ, ਮਾਸਟਰ ਸ਼ਿੰਗਾਰਾ ਸਿੰਘ, ਵਿਨੋਦ ਕਪੂਰਾ, ਬਲਵਿੰਦਰ ਸਿੰਘ, ਜਸਬੀਰ ਸਿੰਘ, ਨੰਦੀ ਪਾਲ ਬੰਸਲ, ਪਰਮਜੀਤ ਕੋਰ, ਗੁਰਪ੍ਰੀਤ ਸਿੰਘ ਲਾਡੀ, ਦਵਿੰਦਰ ਸਿੰਘ ਬੱਲਾ ਚਾਰੋ ਮਿਊਸਪਲ ਕੋਸਲਰ ਸਮੇਤ ਵਿਚ ਵਿਧਾਨ ਸਭਾ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਅਹੁੱਦੇਦਾਰ, ਸਰਪੰਚ, ਪੰਚ, ਵਰਕਰ ਹਾਜ਼ਰ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement