
ਪੰਜਾਬ ਸਰਕਾਰ ਦੇ 9 ਸੀਨੀਅਰ ਆਈ.ਏ.ਐਸ. ਅਫ਼ਸਰ ਦੇ ਵਿਭਾਗਾਂ 'ਚ ਅੱਜ ਫ਼ੇਰਬਦਲ ਕੀਤਾ ਗਿਆ ਹੈ
ਚੰਡੀਗੜ੍ਹ, 6 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਦੇ 9 ਸੀਨੀਅਰ ਆਈ.ਏ.ਐਸ. ਅਫ਼ਸਰ ਦੇ ਵਿਭਾਗਾਂ 'ਚ ਅੱਜ ਫ਼ੇਰਬਦਲ ਕੀਤਾ ਗਿਆ ਹੈ। ਇਕ ਪੀ.ਸੀ.ਐਸ. ਅਫ਼ਸਰ ਵੀ ਬਦਲਿਆ ਹੈ। ਮੁੱਖ ਮੰਤਰੀ ਦੀ ਪ੍ਰਗਾਨਵੀ ਤੋਂ ਬਾਅਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਜਾਰੀ ਹੁਕਮਾਂ ਅਨੁਸਾਰ ਵਿਸ਼ਵਜੀਤ ਖੰਨਾ ਹੁਣ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਅਤੇ ਪੁਨਰਵਾਸ ਵਿਭਾਗ ਹੋਣਗੇ।
ਅਨਿਰੁੱਧ ਤਿਵਾੜੀ ਵਧੀਕ ਮੁੱਖ ਸਕੱਤਰ ਫ਼ੂਡ ਪ੍ਰੋਸੈਸਿੰਗ, ਬਾਗ਼ਬਾਨੀ, ਬਿਜਲੀ ਵਿਭਾਗ ਤੇ ਚੇਅਰਮੈਨ-ਕਮ-ਐਮ.ਡੀ. ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ, ਕ੍ਰਿਪਾ ਸ਼ੰਕਰ ਸਰੋਜ ਵਧੀਕ ਮੁੱਖ ਸਕੱਤਰ ਸਮਾਜਿਕ ਨਿਆਂ, ਮਜ਼ਬੂਤੀਕਰਨ, ਘੱਟ ਗਿਣਤੀ ਮਾਮਲੇ ਅਤੇ ਐਨ.ਆਰ.ਆਈ., ਏ. ਵੇਨੂੰ ਪ੍ਰਸ਼ਾਦ ਨੂੰ ਵਿੱਤ ਕਮਿਸ਼ਲਰ ਐਕਸਾਈਜ਼ ਤੇ ਟੈਕਸੇਸ਼ਨ ਤੇ ਚੇਅਰਮੈਨ ਪਾਵਰਕਾਮ, ਕੇ.ਏ.ਪੀ. ਸਿਨਹਾ ਨੂੰ ਪ੍ਰਮੁੱਖ ਸਕੱਤਰ ਵਿੱਤ ਵਿਭਾਗ, ਕੇ. ਸ਼ਿਵਾ ਪ੍ਰਸ਼ਾਦ ਨੂੰ ਪ੍ਰਮੁੱਖ ਸਕੱਤਰ ਫ਼ੂਡ ਅਤੇ ਸਿਵਲ ਸਪਲਾਈ, ਅਲੋਕ ਸ਼ੇਖਰ ਨੂੰ ਪ੍ਰਮੁੱਖ ਸਕੱਤਰ ਆਮ ਪ੍ਰਸ਼ਾਸਨ, ਸਾਇੰਸ ਤਕਨੀਕ ਤੇ ਵਾਤਾਵਰਣ ਤੇ ਸੰਸਦੀ ਮਾਮਲੇ, ਅਮਰਪ੍ਰੀਤ ਕੌਰ ਨੂੰ ਏ.ਡੀ.ਸੀ. ਵਿਕਾਸ (ਮਾਨਸਾ) ਲਾਇਆ ਗਿਆ ਹੈ। ਪੀ.ਸੀ.ਐਸ. ਅਫ਼ਸਰ ਰਾਜੇਸ਼ ਸ਼ਰਮਾ ਨੂੰ ਡਿਪਟੀ ਪ੍ਰਿੰਸੀਪਲ ਸਕੱਤਰ ਮੁੱਖ ਵਜੋਂ ਤੈਨਾਤ ਕੀਤਾ ਗਿਆ ਹੈ।