ਜ਼ਮੀਨੀ ਤਕਰਾਰ ਨੂੰ ਲੈ ਕੇ ਕਿਸਾਨ ਚੜਿ੍ਹਆ ਪਾਣੀ ਦੀ ਟੈਂਕੀ ’ਤੇ
Published : Jun 7, 2020, 10:55 am IST
Updated : Jun 7, 2020, 10:55 am IST
SHARE ARTICLE
File Photo
File Photo

ਜ਼ਿਲ੍ਹੇ ਦੇ ਪਿੰਡ ਘੜੈਲੀ ਵਿਖੇ ਡੇਢ ਦਹਾਕੇ ਤੋਂ ਜ਼ਮੀਨ ਵਾਹੁਣ ਵਾਲੇ ਕਾਸ਼ਤਕਾਰ ਅਤੇ ਜ਼ਮੀਨ ਮਾਲਕ

ਬਠਿੰਡਾ ਦਿਹਾਤੀ, 6 (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਜ਼ਿਲ੍ਹੇ ਦੇ ਪਿੰਡ ਘੜੈਲੀ ਵਿਖੇ ਡੇਢ ਦਹਾਕੇ ਤੋਂ ਜ਼ਮੀਨ ਵਾਹੁਣ ਵਾਲੇ ਕਾਸ਼ਤਕਾਰ ਅਤੇ ਜ਼ਮੀਨ ਮਾਲਕ ਵਿਚਕਾਰ ਤਕਰਾਰ ਪੈਣ ਕਾਰਨ ਜ਼ਮੀਨ ਮਾਲਕ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਪਟਰੌਲ ਅਤੇ ਮਾਚਿਸ ਲੈ ਕੇ ਖ਼ੁਦਕਸ਼ੀ ਕਰਨ ਦੀ ਧਮਕੀ ਦੇ ਕੇ ਚੜ੍ਹ ਗਿਆ ਹੈ ਜਦਕਿ ਝਗੜੇ ਵਾਲੀ 6 ਕਨਾਲ 7 ਮਰਲੇ ਜ਼ਮੀਨ ਨੂੰ ਲੈ ਕੇ ਦੋਵੇ ਧਿਰਾਂ ਆਪੋ ਅਪਣਾ ਦਾਅਵਾ ਜਤਾ ਰਹੀਆ ਹਨ ਪਰ ਪਾਣੀ ਵਾਲੀ ਟੈਂਕੀ ਹੇਠਾਂ ਲੋਕਾਂ ਦਾ ਜਮਵਾੜਾ ਲੱਗਿਆ ਵਿਖਾਈ ਦੇ ਰਿਹਾ ਹੈ। 

ਜ਼ਮੀਨ ਮਾਲਕ ਸਵਰਨ ਸਿੰਘ ਜੋ ਪਾਣੀ ਵਾਲੀ ਟੈਂਕੀ ਉਪਰ ਚੜਿ੍ਹਆ ਹੋਇਆ ਹੈ ਦੇ ਪੁੱਤਰ ਗਗਨਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਨੇ ਪਿਛਲੇ 15 ਸਾਲ ਤੋਂ ਗੁਰਚਰਨ ਸਿੰਘ ਨਾਮਕ ਪਿੰਡ ਦੇ ਹੀ ਵਿਅਕਤੀ ਨੂੰ ਜ਼ਮੀਨ ਠੇਕੇ ਉਪਰ ਦਿਤੀ ਹੋਈ ਸੀ ਪਰ ਲੰਬੇ ਚਲੇ ਹਿਸਾਬ ਕਿਤਾਬ ਵਿਚ ਉਸ ਨੇ ਸਾਡੇ ਪਰਵਾਰ ਨੂੰ ਆਰਥਕ ਚੂਨਾ ਲਗਾ ਕੇ ਸਾਡੇ ਵਲ 14 ਲੱਖ ਰੁਪਏ ਦਾ ਬਕਾਇਆ ਕੱਢ ਦਿਤਾ ਜਿਸ ਦੇ ਸਬੰਧ ਵਿਚ ਕੋਈ ਵੀ ਲਿਖਤ ਝਗੜਾ ਪੈਣ ’ਤੇ ਪੰਚਾਇਤ ਵਿਚ ਪੇਸ਼ ਨਹÄ ਕਰ ਸਕਿਆ ਜਦਕਿ ਕਈ ਵਾਰ ਪੰਚਾਇਤ ਵਿਚ ਸੱਦਣ ਉਪਰ ਵੀ ਨਹÄ ਪੁੱਜਿਆ।

ਜਿਸ ਉਪਰ ਪੰਚਾਇਤੀ ਤੌਰ ’ਤੇ ਕੀਤੇ ਹਿਸਾਬ ਵਿਚ ਸਾਡੇ ਉਕਤ ਵਿਅਕਤੀ ਵਲ 3 ਲੱਖ 72 ਹਜ਼ਾਰ ਰੁਪਏ ਨਿਕਲ ਆਏ ਜਦਕਿ ਹੁਣ ਮੇਰੇ ਪਿਤਾ ਖ਼ੁਦ ਜ਼ਮੀਨ ਉਪਰ ਕਾਸ਼ਤ ਕਰਨਾ ਚਾਹੁੰਦੇ ਹਨ, ਪਰ ਉਕਤ ਧਿਰ ਸਾਡੀ ਜ਼ਮੀਨ ਨੂੰ ਦੱਬਣ ਦੇ ਮੰਤਵ ਨਾਲ ਕਬਜ਼ਾ ਕਰ ਰਹੀ ਹੈ ਜਿਸ ਕਾਰਨ ਹੀ ਉਸ ਨੇ ਵਾਹੁਣ ਨੂੰ ਪਾਣੀ ਲਾ ਦਿਤਾ ਸੀ। ਜਿਸ ਉਪਰ ਬੀਤੇ ਦਿਨÄ ਮੇਰੇ ਪਿਤਾ ਨੇ ਵੀ ਬਾਜਰੇ ਦਾ ਛਿੱਟਾ ਦੇ ਦਿਤਾ ਸੀ ਪਰ ਉਸ ਨੇ ਲਗਾਤਾਰ ਕਥਿਤ ਤੌਰ ’ਤੇ ਧਮਕੀਆ ਦਿਤੀਆ ਜਿਸ ਤੋਂ ਬਾਅਦ ਹੀ ਮੇਰੇ ਪਿਤਾ ਟੈਂਕੀ ਉਪਰ ਚੜੇ ਹੋਏ ਸਨ। 

ਮਾਮਲੇ ਸਬੰਧੀ ਪੰਚਾਇਤ ਦੇ ਸੁਖਰਾਜ ਸਿੰਘ, ਹਰਦੀਪ ਸਿੰਘ ਅਤੇ ਜਗਮੀਤ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਕੋਈ ਵੀ ਕਾਗ਼ਜ਼ ਪੱਤਰ ਪੰਚਾਇਤ ਸਾਹਮਣੇ ਪੇਸ਼ ਨਹÄ ਕਰ ਸਕਿਆ। ਗਗਨਦੀਪ ਸਿੰਘ ਨੇ ਨਾਇਬ ਤਹਿਸੀਲਦਾਰ ਉਪਰ ਵੀ ਦੋਸ਼ ਲਗਾਉਦਿਆਂ ਕਿਹਾ ਕਿ ਮਾਲ ਵਿਭਾਗ ਦੇ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਕਥਿਤ ਤੌਰ ’ਤੇ ਦੂਜੀ ਧਿਰ ਦਾ ਪੱਖ ਪੂੁਰ ਰਹੇ ਹਨ ਕਿਉਂਕਿ ਉਕਤ ਵਿਅਕਤੀ ਦੀ ਪ੍ਰਸ਼ਾਸਨਿਕ ਪਹੁੰਚ ਅਤੇ ਅਮੀਰ ਵਿਅਕਤੀ ਹੈ। ਘਟਨਾ ਦਾ ਪਤਾ ਲਗਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ ’ਤੇ ਪੁੰਹਚੇ ਹੋਏ ਸਨ। 

file photofile photo

ਉਪ ਕਪਤਾਨ ਪੁਲਿਸ ਜਸਵੀਰ ਸਿੰਘ ਨੇ ਦਸਿਆ ਕਿ ਦੋਵੇ ਧਿਰਾਂ ਦੇ ਵਿਅਕਤੀਆਂ ਨੂੰ ਬੁਲਾਇਆ ਗਿਆ ਹੈ, ਕੁਝ ਮੋਹਤਬਰਾਂ ਨੂੰ ਵਿਚਕਾਰ ਪੈ ਕੇ ਨਿਬੇੜਾ ਜੇਕਰ ਹੋ ਗਿਆ ਠੀਕ ਹੈ, ਨਹÄ ਤਾਂ ਬਣਦੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿਤਾ ਜਾਵੇਗਾ, ਪਰ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਕਰਨ ਨਹੀ ਦਿਤੀ ਜਾਵੇਗੀ। ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਦੋਵੇ ਧਿਰਾਂ ਵਲ ਬੀਤੇ ਦਿਨÄ ਹੀ ਉਨ੍ਹਾਂ ਦੀ ਅਦਾਲਤ ਅੰਦਰ ਕੇਸ ਪੇਸ਼ ਕੀਤਾ ਗਿਆ ਹੈ, ਦੋਵਾਂ ਦੇ ਪੱਖ ਸੁਣਨ ਅਤੇ ਸਬੂਤ ਵੇਖਣ ਤੋਂ ਬਾਅਦ ਹੀ ਨਿਰਣਾ ਲਿਆ ਜਾਵੇਗਾ। 

 ਪਰ ਸਵਰਨ ਸਿੰਘ ਦਾ ਕਹਿਣਾ ਹੈ ਕਿ ਜਦ ਤਕ ਜ਼ਮੀਨ ਦੀਆਂ ਗਿਰਦਾਵਰੀਆਂ ਉਸ ਦੇ ਨਾਂਅ ਕਰ ਕੇ ਨਹÄ ਦਿਤੀਆ ਜਾਂਦੀਆ ਤਦ ਤਕ ਹੇਠਾਂ ਨਹÄ ਉਤਰੇਗਾ। ਘਟਨਾ ਸਥਾਨ ਉਪਰ ਥਾਣਾ ਮੁੱਖੀ ਭੂਪਿੰਦਰਜੀਤ ਸਿੰਘ ਅਤੇ ਚਾਉਕੇ ਚੌਂਕੀ ਇੰਚਾਰਜ ਬਲਜੀਤ ਸਿੰਘ ਪੂਰਨ ਨਜ਼ਰ ਬਣਾਈ ਹੋਏ ਸਨ ਤਾਂ ਜੋ ਮਾਮਲੇ ਨੂੰ ਨਿਬੇੜਿਆ ਜਾ ਸਕੇ। ਉਧਰ ਭਾਕਿਯੂ ਡਕੋਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫ਼ੌਜੀ ਨੇ ਦਸਿਆ ਕਿ ਉਨ੍ਹਾਂ ਦੀ ਜਥੇਬੰਦੀ ਪੀੜਤ ਕਿਸਾਨ ਨਾਲ ਖੜ੍ਹੀ ਹੈ। ਮਾਮਲੇ ਸਬੰਧੀ ਗੁਰਚਰਨ ਸਿੰਘ ਦਾ ਕਹਿਣਾ ਉਕਤ ਵਿਅਕਤੀ ਤੋਂ 16 ਲੱਖ ਦੇ ਕਰੀਬ ਪੈਸੇ ਲੈਣੇ ਹਨ ਜਦਕਿ ਜਿਸ ਵਾਹੁਣ ਉਪਰ ਕਬਜ਼ਾ ਕਰ ਕੇ ਗਿਆ ਹੈ। ਸਾਡੇ ਵਲੋਂ ਲੰਬਾਂ ਸਮਾਂ ਪਹਿਲਾ ਖ਼ਰੀਦਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤਕ ਮਾਮਲਾ ਜਿਉ ਦਾ ਤਿਉ ਬਣਿਆ ਹੋਇਆ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement