ਵੈਕਸੀਨ ਤੋਂ ਬਾਅਦ ਕੈਪਟਨ ਸਰਕਾਰ ਨੇ ਫਤਿਹ ਕਿੱਟ ਖਰੀਦਣ 'ਚ ਕੀਤਾ ਵੱਡਾ ਘੁਟਾਲਾ: ਆਮ ਆਦਮੀ ਪਾਰਟੀ
Published : Jun 7, 2021, 5:40 pm IST
Updated : Jun 7, 2021, 5:40 pm IST
SHARE ARTICLE
AAP
AAP

ਕਾਂਗਰਸ ਸਰਕਾਰ ਨੇ ਫਹਿਤ ਕਿੱਟਾਂ ਖਰੀਦਣ 'ਚ ਵੱਡਾ ਕਰੋੜਾਂ ਰੁਪਿਆਂ ਦਾ ਲੈਣ ਦੇਣ ਕੀਤਾ ਹੈ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਦੌਰ 'ਚ ਵੀ ਘੁਟਾਲੇ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕੈਪਟਨ ਸਰਕਾਰ ਦੇ ਨਵੇਂ ਘੁਟਾਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਫਹਿਤ ਕਿੱਟਾਂ ਖਰੀਦਣ 'ਚ ਵੱਡਾ ਕਰੋੜਾਂ ਰੁਪਿਆਂ ਦਾ ਲੈਣ ਦੇਣ ਕੀਤਾ ਹੈ।

ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਇੰਚਾਰਜ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ 'ਆਪਦਾ ਨੂੰ ਅਵਸਰ' ਵਜੋਂ ਵਰਤਦਿਆਂ ਕੈਪਟਨ ਸਰਕਾਰ ਨੇ ਜਿਥੇ ਵੈਕਸੀਨ ਦਵਾਈ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਕਰੋੜਾਂ ਰੁਪਿਆਂ ਦਾ ਘੁਟਾਲਾ ਕੀਤਾ ਹੈ, ਉਥੇ ਹੀ ਹੁਣ ਕੋਰੋਨਾ ਮਰੀਜ਼ ਦੇ ਇਲਾਜ ਲਈ ਵਰਤੀ ਜਾਂਦੀ 'ਫਤਿਹ ਕਿੱਟ' ਖਰੀਦਣ 'ਚ ਵੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ ਕਿਉਂਕਿ ਕੈਪਟਨ ਸਰਕਾਰ ਨੇ 837 ਰੁਪਏ ਵਾਲੀ ਫਤਿਹ ਕਿੱਟ 1338 ਰੁਪਏ 'ਚ ਮਹਿੰਗੇ ਮੁੱਲ 'ਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ 'ਤੇ ਡਾਕਾ ਮਾਰਿਆ ਹੈ।

ਇਸ ਘੁਟਾਲੇ ਸਬੰਧੀ ਦੱਸਦਿਆਂ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਫਤਿਹ ਕਿੱਟ ਖਰੀਦਣ ਲਈ ਕੈਪਟਨ ਸਰਕਾਰ ਨੇ ਪਹਿਲਾਂ ਟੈਂਡਰ 3 ਅਪ੍ਰੈਲ ਮੁਕੰਮਲ ਕੀਤਾ ਸੀ, ਜਿਸ 'ਚ 837.78 ਰੁਪਏ ਪ੍ਰਤੀ ਕਿੱਟ ਦਾ ਮੁੱਲ ਤੈਅ ਕੀਤਾ ਗਿਆ ਸੀ ਅਤੇ ਇਸ ਟੈਂਡਰ ਰਾਹੀਂ ਫਤਿਹ ਕਿੱਟਾਂ ਦੀ ਸਪਲਾਈ ਦੇਣ ਦਾ 6 ਮਹੀਨੇ ਸਮਾਂ ਨਿਰਧਾਰਤ ਕੀਤਾ ਗਿਆ ਸੀ। ਆਪ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਇਸ ਸਸਤੇ ਟੈਂਡਰ ਦੀ ਥਾਂ 20 ਅਪ੍ਰੈਲ ਨੂੰ ਦੂਜੇ ਟੈਂਡਰ ਰਾਹੀਂ ਫਤਿਹ ਕਿੱਟ 1226.40 ਰੁਪਏ ਦੀ ਖਰੀਦਣ ਲਈ ਸਮਝੌਤਾ ਕੀਤਾ, ਜੋ ਕਿ ਪਹਿਲਾਂ ਮਿਲ ਰਹੀ ਕੀਮਤ ਤੋਂ ਬਹੁਤ ਜ਼ਿਆਦਾ ਸੀ।

ਸਰਕਾਰ ਨੇ ਦੂਜੇ ਟੈਂਡਰ ਰਾਹੀਂ 1226.40 ਰੁਪਏ ਦੇ ਹਿਸਾਬ ਨਾਲ 50 ਹਜ਼ਾਰ ਫਤਿਹ ਕਿੱਟਾਂ ਖਰੀਦੀਆਂ, ਜਦੋਂ ਕਿ ਸੰਬੰਧਤ ਕੰਪਨੀ ਕੋਲ ਮੈਡੀਕਲ ਲਾਇਸੈਂਸ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਮਨ ਪੰਜਾਬੀਆਂ ਨੂੰ ਲੁੱਟਣ ਲਈ ਹੋਰ ਤੱਤਪਰ ਹੋ ਗਿਆ ਕਿ ਸਰਕਾਰ ਨੇ 7 ਮਈ ਹੋਰ ਕਿੱਟਾਂ ਖਰੀਦਣ ਲਈ ਵੱਖਰਾ ਟੈਂਡਰ ਕਰ ਦਿੱਤਾ ਅਤੇ ਇਸ ਟੈਂਡਰ ਰਾਹੀਂ 1338 ਰੁਪਏ ਦੇ ਹਿਸਾਬ ਨਾਲ ਫਤਿਹ ਕਿੱਟ ਖਰੀਦਣ ਦਾ ਸਮਝੌਤਾ ਕੀਤਾ ਗਿਆ। ਤੀਜੇ ਟੈਂਡਰ ਰਾਹੀਂ ਕੈਪਟਨ ਸਰਕਾਰ ਨੇ 1 ਲੱਖ 50 ਹਜ਼ਾਰ ਕਿੱਟਾਂ 1338 ਰੁਪਿਆਂ ਦੀ ਕੀਮਤ 'ਤੇ ਖਰੀਦੀਆਂ।

ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਜਿਹੜੀ ਫਤਿਹ ਕਿੱਟ 837.78 ਰੁਪਏ 'ਚ ਮਿਲ ਰਹੀ ਸੀ, ਉਸੇ ਕਿੱਟ ਨੂੰ ਕੈਪਟਨ ਸਰਕਾਰ ਨੇ 500 ਰੁਪਏ ਮਹਿੰਗੀ ਕੀਮਤ 'ਤੇ 1338 ਰੁਪਿਆਂ 'ਚ ਖਰੀਦਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਪੰਜਾਬ ਵਾਸੀਆਂ ਦੇ ਖੂਨ ਪਸੀਨੇ ਦੀ ਕਮਾਈ ਫਤਿਹ ਕਿੱਟ ਖਰੀਦਣ ਦੇ ਨਾਂਅ 'ਤੇ ਕੰਪਨੀਆਂ ਨੂੰ ਲੁਟਾਈ ਗਈ। ਮਾਨ ਨੇ ਕਿਹਾ ਕਿ ਅਸਲ 'ਚ ਕੈਪਟਨ ਸਰਕਾਰ 'ਅਲੀ ਬਾਬਾ 40 ਚੋਰ' ਕਹਾਣੀ ਵਰਗੀ ਹੋ ਗਈ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਹੀ ਕਾਂਗਰਸ ਹਾਈਕਮਾਂਡ ਨੂੰ ਦੱਸਿਆ ਕਿ ਕਾਂਗਰਸ ਦੇ ਕੁੱਲ ਵਿਧਾਇਕਾਂ 'ਚੋਂ 40 ਵਿਧਾਇਕ ਭ੍ਰਿਸਟਾਚਾਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ। ਮੁੱਖ ਮੰਤਰੀ ਦੇ ਅਹੁੱਦੇ 'ਤੇ ਬਣੇ ਰਹਿਣ ਦਾ, ਇਸ ਲਈ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ। ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾਂ ਚ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਕੋਲੋਂ ਘੁਟਾਲਿਆਂ ਅਤੇ ਬੇਅਦਬੀ ਮਾਮਲੇ ਦਾ ਹਿਸਾਬ ਜ਼ਰੂਰ ਲੈਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement