
ਬਹੁ-ਕਰੋੜੀ ਘੁਟਾਲੇ ਦੇ ਪਰਦਾਫਾਸ਼ ਹੋਣ ਤੋਂ ਬਾਅਦ ਸਿਹਤ ਮੰਤਰੀ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
ਮੁਹਾਲੀ: ਟੀਕਾ ਘੁਟਾਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ( Balbir Singh Sidhu) ਦੇ ਘਰ ਘਿਰਾਓ ਕੀਤਾ। ਇਸ ਦੌਰਾਨ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ(Sukhbir Badal) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ‘ਤੇ ਤਿੱਖਾ ਨਿਸ਼ਾਨਾ ਸਾਧਿਆ।
Sukhbir Badal Surrounds Balbir Sidhu's House
ਇਹ ਵੀ ਪੜ੍ਹੋ: 'ਤੇਲ ਦੀਆਂ ਵਧਦੀਆਂ ਕੀਮਤਾਂ ਸਰਕਾਰ ਨਹੀਂ ਬਾਜ਼ਾਰ 'ਤੇ ਹੁੰਦੀਆਂ ਹਨ ਨਿਰਭਰ'
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਨਾਮ ਨਾਲੋਂ ਕੈਪਟਨ ਨੂੰ ਹਟਾ ਦੇਣ। ਉਨ੍ਹਾਂ ਕਿਹਾ ਕਿ ਇਸ ਬਹੁ-ਕਰੋੜੀ ਘੁਟਾਲੇ ਦੇ ਪਰਦਾਫਾਸ਼ ਹੋਣ ਤੋਂ ਬਾਅਦ ਅਸੀਂ ਸਿਹਤ ਮੰਤਰੀ( Balbir Singh Sidhu) ਨੂੰ ਬਰਖਾਸਤ ਕਰਨ ਅਤੇ ਉਸਦੇ ਖਿਲਾਫ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕਰਦੇ ਹਾਂ।
Sukhbir Badal Surrounds Balbir Sidhu's House