
ਗ਼ਲਤੀ ਨਾਲ ਸਰਹੱਦ ਪਾਰ ਕਰ ਕੇ ਆਇਆ ਸੀ ਭਾਰਤ
ਪਾਕਿਸਤਾਨ ਦੇ ਪਿੰਡ ਮੰਚੂਰੀਆ ਦਾ ਰਹਿਣ ਵਾਲਾ ਸੀ ਮੁਹਮੰਦ ਆਦਰਿਕ
ਚੰਡੀਗੜ੍ਹ : ਮਾਨਵਤਾ ਦਾ ਸੰਦੇਸ਼ ਦਿੰਦੇ ਹੋਏ ਭਾਰਤੀ ਸਰਹੱਦਾਂ ਦੀ ਰਾਖੀ ਕਰ ਰਹੇ ਸੀਮਾ ਸੁਰੱਖਿਆ ਬਲ (BSF) ਨੇ ਇਕ ਨਾਬਾਲਗ ਨੂੰ ਪਾਕਿਸਤਾਨ ਰੇਂਜਰਜ਼ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਤੋਂ ਬਾਅਦ ਬੀਐਸਐਫ ਨੂੰ ਪਤਾ ਲੱਗਾ ਕਿ ਗ੍ਰਿਫ਼ਤਾਰ ਨੌਜਵਾਨ ਨਾਬਾਲਗ ਸੀ ਅਤੇ ਗ਼ਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤ ਆ ਗਿਆ ਸੀ। ਕਾਗਜ਼ੀ ਕਾਰਵਾਈ ਕਰਦੇ ਹੋਏ ਉਸ ਨੂੰ ਪਾਕਿਸਤਾਨ ਰੇਂਜਰਜ਼ ਦੇ ਹਵਾਲੇ ਕਰ ਦਿੱਤਾ ਗਿਆ ਹੈ।
Abdul Majeed
ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਕਰੀਬ 6.30 ਵਜੇ ਫਿਰੋਜ਼ਪੁਰ ਸੈਕਟਰ ਵਿੱਚ ਫਾਜ਼ਿਲਕਾ ਨੇੜੇ ਇੱਕ ਨੌਜਵਾਨ ਨੂੰ ਭਾਰਤੀ ਸਰਹੱਦ ਵਿੱਚ ਲੱਗੀ ਕੰਡਿਆਲੀ ਤਾਰ ਤੋਂ ਪਾਰ ਲੰਘਦਾ ਦੇਖਿਆ ਗਿਆ। ਬੀਐਸਐਫ ਨੇ ਉਸ ਨੂੰ ਫੜ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਜੇਬ 'ਚੋਂ 690 ਰੁਪਏ ਵੀ ਮਿਲੇ ਹਨ, ਇਹ ਪਾਕਿਸਤਾਨੀ ਕਰੰਸੀ ਸੀ।
bsf punjab
ਪੁੱਛਗਿੱਛ ਦੌਰਾਨ ਨੌਜਵਾਨਾਂ ਕੋਲੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਉਸ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਸੀ। ਇਸ ਤੋਂ ਬਾਅਦ ਇਸ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ। ਨੌਜਵਾਨ ਨੇ ਆਪਣਾ ਨਾਮ ਅਬਦੁਲ ਮਜੀਦ ਪੁੱਤਰ ਮੁਹੰਮਦ ਆਦਰਿਕ ਪਿੰਡ ਮੰਚੂਰੀਆ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਉਂਕਾਰਾ ਪਾਕਿਸਤਾਨ ਦੱਸਿਆ। ਉਸ ਦਾ ਪਿੰਡ ਸਰਹੱਦ ਦੇ ਨੇੜੇ ਹੈ।