ਸਾਧੂ ਸਿੰਘ ਧਰਮਸੋਤ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜਿਆ, ਅਪਣੇ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਗਲਤ 
Published : Jun 7, 2022, 6:29 pm IST
Updated : Jun 7, 2022, 6:30 pm IST
SHARE ARTICLE
Sadhu Singh Dharamsot
Sadhu Singh Dharamsot

ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ। ਉਨ੍ਹਾਂ ਨੂੰ ਬਦਲਾਖੋਰੀ ਦੀ ਰਾਜਨੀਤੀ ਤਹਿਤ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ।

 

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੁਲਿਸ ਨੇ ਪੁੱਛਗਿੱਛ ਉਪਰੰਤ ਦੁਪਹਿਰ ਬਾਅਦ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਨੇ ਧਰਮਸੋਤ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਅਦਾਲਤ 'ਚ ਪੇਸ਼ ਕਰਨ ਮੌਕੇ ਸਾਬਕਾ ਕੈਬਨਿਟ ਮੰਤਰੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ। ਉਨ੍ਹਾਂ ਨੂੰ ਬਦਲਾਖੋਰੀ ਦੀ ਰਾਜਨੀਤੀ ਤਹਿਤ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ।

ਧਰਮਸੋਤ ਨੇ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਵਜੀਫਾ ਘਪਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਉਸ 'ਚ ਕੁਝ ਵੀ ਹੱਥ ਨਹੀਂ ਲੱਗਾ ਤਾਂ ਹੁਣ ਮੈਨੂੰ ਇਸ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਮੇਰਾ ਇਸ ਮਾਮਲੇ ਵਿਚ ਨਾਂਅ ਤੱਕ ਵੀ ਨਹੀਂ ਹੈ।

file photo

 

 ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐਨ.ਓ.ਸੀ. ਜਾਰੀ ਕਰਨ ਆਦਿ ਸਬੰਧੀ ਸੰਗਠਿਤ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਸੀ। ਇਸ ਸਬੰਧ ਵਿਚ ਬਿਊਰੋ ਨੇ ਮੰਤਰੀ ਦੇ ਮੀਡੀਆ ਸਲਾਹਕਾਰ ਪ੍ਰੈੱਸ ਰਿਪੋਰਟਰ ਕਮਲਪ੍ਰੀਤ ਸਿੰਘ ਕਮਲ ਅਤੇ ਮੰਤਰੀ ਦੇ  ਮੀਡੀਆ ਸਲਾਹਕਾਰ, ਚਮਕੌਰ ਸਿੰਘ, ਸੇਵਾਮੁਕਤ ਰੇਂਜ ਅਫਸਰ-ਕਮ-ਓ.ਐਸ.ਡੀ. ਨੂੰ ਵੀ ਗਿ੍ਰਫਤਾਰ ਕੀਤਾ ਹੈ।

file photo

 

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਕੇਸ ਤਹਿਤ ਐਫ.ਆਈ.ਆਰ. ਨੰ. 6 ਮਿਤੀ 2/6/2022 ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ  7, 7-ਏ, ਅਤੇ ਆਈਪੀਸੀ ਦੀ ਧਾਰਾ 120-ਬੀ ਅਧੀਨ ਗੁਰਮਨਪ੍ਰੀਤ ਸਿੰਘ, ਜ਼ਿਲਾ ਜੰਗਲਾਤ ਅਫਸਰ, ਮੋਹਾਲੀ ਅਤੇ ਹਰਮੋਹਿੰਦਰ ਸਿੰਘ ਉਰਫ ਹਮੀ, ਪ੍ਰਾਈਵੇਟ ਠੇਕੇਦਾਰ, ਨੇ  ਕੌਲੋਨਾਈਜ਼ਰ ਦਵਿੰਦਰ ਸਿੰਘ ਸੰਧੂ  ਤੋਂ ਨਿਊ ਚੰਡੀਗੜ, ਮੋਹਾਲੀ ਦੇ ਆਸ-ਪਾਸ ਆਪਣੀ ਕੰਪਨੀ ਡਬਲਯੂ.ਡਬਲਯੂ.ਆਈ.ਸੀ.ਐਸ ਵੱਲੋਂ ਵਿਕਸਤ ਕੀਤੇ ਫਾਰਮ ਹਾਊਸਾਂ ਨੂੰ ਨਾ ਢਾਹੁਣ ਦੇ ਬਦਲੇਂ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਦਰਜ ਕੀਤਾ ਗਿਆ ਸੀ। ਦੋਵਾਂ ਦੋਸ਼ੀਆਂ ਨੂੰ 02.06.2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਉਨਾਂ ਨੇ ਦੱਸਿਆ ਹੈ ਕਿ ਸਿਆਸੀ ਆਗੂਆਂ ਅਤੇ ਉਨਾਂ ਦੇ ਸਾਥੀਆਂ ਅਤੇ ਰਾਜ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ 2017 ਤੋਂ ਆਪਸੀ ਗੰਢ-ਤੁਪ ਸੀ ਅਤੇ ਸੰਗਠਿਤ ਰੂਪ ਵਿੱਚ ਭ੍ਰਿਸ਼ਟਾਚਾਰ ਦੀਆਂ ਡੂੰਘੀਆਂ ਜੜਾਂ ਪ੍ਰਚਲਿਤ ਸਨ।

file photo

 

ਉਨਾਂ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜਮ ਹਰਮੋਹਿੰਦਰ ਸਿੰਘ ਉਰਫ ਹਮੀ ਨੇ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 27 ਤਹਿਤ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਸਾਲ 2017 ਤੋਂ ਸਮੇਂ-ਸਮੇਂ ‘ਤੇ ਉਹ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਸਿਆਸੀ ਆਗੂਆਂ ਅਤੇ ਉਨਾਂ ਦੇ ਸ਼ਹਾਇਕਾਂ ਨੂੰ ਦਿੱਤੀ ਰਿਸ਼ਵਤ ਦਾ ਲੇਖਾ-ਜੋਖਾ ਰੱਖਣ ਲਈ ਇੱਕ ਹੱਥ ਲਿਖਤ ਡਾਇਰੀ ਰੱਖਦਾ ਸੀ। ਉਕਤ ਡਾਇਰੀ ਉਸ ਦੇ ਸਥਾਨ ਤੋਂ ਬਰਾਮਦ ਕੀਤੀ ਗਈ ਸੀ। ਡਾਇਰੀ ਦੀ ਸਮੱਗਰੀ ਦੀ ਪੜਚੋਲ ਅਤੇ ਜਾਂਚ ਤੋਂ ਦੋਸ਼ੀਆਂ ਦੇ ਢੰਗ-ਤਰੀਕੇ ਦਾ ਖੁਲਾਸਾ ਹੋਇਆ ਹੈ ਜਿਸ ਕਾਰਨ ਉਨਾਂ ਨੂੰ ਗ੍ਰਿਫਤਾਰ ਕੀਤਾ ਗਿਆ।

file photo

 

ਉਹਨਾਂ ਜਾਣਕਾਰੀ ਦਿੰਦਿਆਂ ਹੋਰ ਦੱਸਿਆ ਕਿ ਹਰਮੋਹਿੰਦਰ ਸਿੰਘ ਉਰਫ ਹਮੀ ਆਪਣੀ ਫਰਮ ਗੁਰੂਹਰ ਐਸੋਸੀਏਟਸ ਦੇ ਨਾਮ ‘ਤੇ ਜੰਗਲਾਤ ਵਿਭਾਗ ਤੋਂ ਕਟਾਈ ਲਈ ਲੋੜੀਂਦਾ ਪਰਮਿਟ ਪ੍ਰਾਪਤ ਕਰਕੇ ਰਾਜ ਵਿੱਚ ਖੈਰ ਦੇ ਦਰੱਖਤਾਂ ਨੂੰ ਕੱਟਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਸੀ। ਉਸ ਨੇ ਅਕਤੂਬਰ-ਮਾਰਚ ਸੀਜਨ ਲਈ ਲਗਭਗ 7000 ਦਰੱਖਤ ਕੱਟਣ ਲਈ ਪਰਮਿਟ ਲਏ ਸਨ, ਜਿਸ ਲਈ ਉਸ ਨੂੰ 1000/- ਪ੍ਰਤੀ ਰੁੱਖ, ਰਿਸ਼ਵਤ ਦੇਣੀ ਪਈ ਜਿਸ ਵਿੱਚੋਂ ਸਾਧੂ ਸਿੰਘ ਧਰਮਸੋਤ, ਸਾਬਕਾ ਜੰਗਲਾਤ ਮੰਤਰੀ ਨੂੰ 500, ਰੁ. ਪ੍ਰਤੀ ਰੁੱਖ, ਡਵੀਜਨਲ ਜੰਗਲਾਤ ਅਫਸਰ ਨੂੰ 200 ਅਤੇ  ਰੇਂਜ ਅਫਸਰ, ਬਲਾਕ ਅਫਸਰ ਅਤੇ ਵਣ ਗਾਰਡ ਨੂੰ ਕ੍ਰਮਵਾਰ 100-100 ਰੁਪਏ ਪ੍ਰਤੀ ਰੁੱਖ ਰਿਸ਼ਵਤ ਦਿੱਤੀ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਇਸ ਤਰਾਂ ਠੇਕੇਦਾਰ ਨੇ ਸੀਜਨ ਦੌਰਾਨ 7 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ। 

file photo

 

ਇਸ ਤੋਂ ਇਲਾਵਾ ਮੁਹਾਲੀ ਵਿੱਚ 15 ਹੋਰ ਠੇਕੇਦਾਰ ਸਨ, ਜਿਨਾਂ ਨੂੰ ਵੀ ਉਕਤ ਠੇਕੇਦਾਰ ਵਾਂਗ ਹੀ ਰਿਸ਼ਵਤ ਦੇਣੀ ਪਈ, ਨਹੀਂ ਤਾਂ ਉਨਾਂ ਨੂੰ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਾਂ ਭਾਰੀ ਜੁਰਮਾਨੇ ਦੀ ਧਮਕੀ ਦੇ ਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਸਾਧੂ ਸਿੰਘ ਧਰਮਸੋਤ ਨੂੰ ਅਦਾਇਗੀ ਖੰਨਾ ਦੇ ਵਸਨੀਕ ਕਮਲਜੀਤ ਸਿੰਘ ਦੁਆਰਾ ਕੀਤੀ ਗਈ ਸੀ, ਜੋ ਕਿ ਇੱਕ ਪੱਤਰਕਾਰ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਵਜੋਂ ਕੰਮ ਕਰਦਾ ਹੈ ਅਤੇ ਪੰਜਾਬ ਪੁਲਿਸ ਤੋਂ ਸੁਰੱਖਿਆ ਪ੍ਰਾਪਤ ਸ਼ਖ਼ਸ  ਹੈ। ਅਮਿਤ ਚੌਹਾਨ ਦੇ ਰੋਪੜ ਵਿਖੇ ਬਤੌਰ ਡੀ.ਐਫ.ਓ. ਦੇ ਕਾਰਜਕਾਲ ਦੌਰਾਨ ਉਸਨੇ ਬਡਿਆਲੀ ਕਲਾਂ, ਸਬ-ਡਵੀਜਨ ਸ੍ਰੀ ਅਨੰਦਪੁਰ ਸਾਹਿਬ ਵਿਖੇ 1160 ਦਰੱਖਤਾਂ ਦੀ ਕਟਾਈ ਦਾ ਪਰਮਿਟ 5,80,000/- (ਰੁ. 500 ਪ੍ਰਤੀ ਰੁੱਖ) ਦੀ ਰਿਸ਼ਵਤ ਦੇ ਕੇ ਪ੍ਰਾਪਤ ਕੀਤਾ ਸੀ।

file photo

 

ਬੁਲਾਰੇ ਨੇ ਅੱਗੇ ਦੱਸਿਆ ਕਿ ਸਾਬਕਾ ਮੰਤਰੀ ਧਰਮਸੋਤ, ਉਨਾਂ ਦੇ ਓਐਸਡੀ ਚਮਕੌਰ ਸਿੰਘ ਅਤੇ ਉਪਰੋਕਤ ਮੁਲਜਮ ਕਮਲਜੀਤ ਸਿੰਘ ਰਾਹੀਂ ਡੀਐਫਓ ਦੇ ਤਬਾਦਲੇ ਲਈ 10/20 ਲੱਖ, ਰੁ. ਰੇਂਜਰ ਲਈ 5/8 ਲੱਖ, ਬਲਾਕ ਅਫਸਰ  ਤੇ ਵਣ ਗਾਰਡ ਲਈ 2/3  ਲੱਖ ਰੁਪਏ ਦੀ ਰਿਸਵਤ ਲੈਂਦਾ ਸੀ। ਇਸ ਤੋਂ ਇਲਾਵਾ ਉਨਾਂ ਅੱਗੇ ਕਿਹਾ ਕਿ ਧਰਮਸੋਤ ਨੇ ਜੰਗਲਾਤ ਮੰਤਰੀ ਵਜੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਇਕੱਠੇ ਕੀਤੇ। ਆਪਣੇ ਓ.ਐਸ.ਡੀ. ਕਮਲਜੀਤ ਸਿੰਘ ਰਾਹੀਂ ਖੈਰ ਦੇ ਰੁੱਖਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ ਦੇ ਬਦਲੇ ਇੱਕ ਕਰੋੜ ਰੁਪਏ ਲਏ।

ਜ਼ਿਕਰਯੋਗ ਹੈ ਕਿ ਅਮਿਤ ਚੌਹਾਨ ਦੇ ਰੋਪੜ ਵਿਖੇ ਡੀ.ਐਫ.ਓ. ਦੇ ਕਾਰਜਕਾਲ ਦੌਰਾਨ ਉਹ ਪੰਚਾਇਤੀ ਜਮੀਨਾਂ ‘ਤੇ ਖੜੇ ਦਰੱਖਤਾਂ ਦੀ ਗਿਣਤੀ ਘੱਟ ਦਿਖਾਉਂਦੇ ਸਨ ਅਤੇ ਬਾਕੀ ਰਹਿੰਦੇ ਦਰੱਖਤਾਂ ਦੀ ਕਟਾਈ ਦੀ ਰਕਮ ਠੇਕੇਦਾਰਾਂ ਨਾਲ ਸਾਂਝੀ ਕਰਦੇ ਸਨ, ਜਿਸ ਨਾਲ ਪੰਚਾਇਤਾਂ ਦੇ ਫੰਡਾਂ ਦਾ ਨੁਕਸਾਨ ਹੁੰਦਾ ਸੀ। ਉਹ ਉਕਤ ਕਮਲਜੀਤ ਸਿੰਘ ਨੂੰ ਵੀ ਨਾਜਾਇਜ ਮਾਈਨਿੰਗ ਕਰਵਾਉਣ ਲਈ ਖੁੱਲ ਦਿੰਦਾ ਸੀ। ਇਸ ਤੋਂ ਇਲਾਵਾ ਧਰਮਸੋਤ ਆਪਣੇ ਉਐਸਡੀ ਚਮਕੌਰ ਸਿੰਘ ਅਤੇ ਕਮਲਜੀਤ ਸਿੰਘ ਰਾਹੀਂ ਜੰਗਲਾਤ ਜਮੀਨਾਂ ‘ਤੇ ਲਾਂਘੇ ਦੇ ਬਦਲੇ ਐੱਨਓਸੀ ਜਾਰੀ ਕਰਨ ਲਈ ਕਾਲੋਨਾਈਜਰਾਂ, ਨਵੇਂ ਬਣੇ ਫਿਲਿੰਗ ਸਟੇਸ਼ਨਾਂ, ਨਵੇਂ ਪ੍ਰੋਜੈਕਟਾਂ ਦੇ ਮਾਲਕਾਂ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਰਿਸ਼ਵਤ ਲੈਂਦਾ ਸੀ।        

Sadhu Singh Dharamsot and CM Bhagwant MannSadhu Singh Dharamsot and CM Bhagwant Mann

ਇੱਥੇ ਦੱਸਣਾ ਬਣਦਾ ਹੈ ਕਿ ਅਮਿਤ ਚੌਹਾਨ ਦੇ ਰੋਪੜ ਵਿਖੇ ਡੀ.ਐਫ.ਓ. ਦੇ ਕਾਰਜਕਾਲ ਦੌਰਾਨ ਉਹ ਪੰਚਾਇਤੀ ਜਮੀਨਾਂ ‘ਤੇ ਖੜੇ ਦਰੱਖਤਾਂ ਦੀ ਗਿਣਤੀ ਘੱਟ ਦਿਖਾਉਂਦੇ ਸਨ ਅਤੇ ਬਾਕੀ ਰਹਿੰਦੇ ਦਰੱਖਤਾਂ ਦੀ ਕਟਾਈ ਦੀ ਰਕਮ ਠੇਕੇਦਾਰਾਂ ਨਾਲ ਸਾਂਝੀ ਕਰਦੇ ਸਨ, ਜਿਸ ਨਾਲ ਉਨਾਂ ਦਾ ਨੁਕਸਾਨ ਹੁੰਦਾ ਸੀ। ਪੰਚਾਇਤਾਂ ਦੇ ਫੰਡ ਉਹ ਉਪਰੋਕਤ ਕਮਲਜੀਤ ਸਿੰਘ ਨੂੰ ਵੀ ਨਾਜਾਇਜ ਮਾਈਨਿੰਗ ਕਰਵਾਉਣ ਦਿੰਦਾ ਸੀ। ਇਸ ਤੋਂ ਇਲਾਵਾ ਧਰਮਸੋਤ ਚਮਕੌਰ ਸਿੰਘ ਅਤੇ ਕਮਲਜੀਤ ਸਿੰਘ ਰਾਹੀਂ ਜੰਗਲਾਤ ਜਮੀਨਾਂ ‘ਤੇ ਲਾਂਘੇ ਦੇ ਬਦਲੇ ਐੱਨਓਸੀ ਜਾਰੀ ਕਰਨ ਲਈ ਕਾਲੋਨਾਈਜਰਾਂ, ਨਵੇਂ ਬਣੇ ਫਿਲਿੰਗ ਸਟੇਸਨਾਂ, ਨਵੇਂ ਪ੍ਰੋਜੈਕਟਾਂ ਦੇ ਮਾਲਕਾਂ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਰਿਸਵਤ ਲੈਂਦਾ ਸੀ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਹਰਮੋਹਿੰਦਰ ਸਿੰਘ ਠੇਕੇਦਾਰ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਮੋਹਾਲੀ ਜ਼ਿਲੇ ਦੇ ਪਿੰਡ ਨਾਡਾ ਵਿਖੇ ਖੈਰ ਦੇ ਦਰੱਖਤਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਵਾਉਣ ਲਈ ਕੁਲਵਿੰਦਰ ਸਿੰਘ ਰਾਹੀਂ 5 ਲੱਖ ਰੁਪਏ ਰਿਸ਼ਵਤ ਦਿੱਤੀ ਸੀ। ਉਸ ਨੇ ਰੇਂਜ ਅਫਸਰ, ਬਲਾਕ ਅਫਸਰ ਅਤੇ ਗਾਰਡ ਨੂੰ ਵੀ ਰਿਸ਼ਵਤ ਦਿੱਤੀ ਸੀ। ਸਾਬਕਾ ਮੰਤਰੀ ਗਿਲਜੀਆਂ ਨੇ ਆਪਣੇ ਕਾਰਜਕਾਲ ਦੌਰਾਨ ਹਰਮੋਹਿੰਦਰ ਸਿੰਘ ਠੇਕੇਦਾਰ ਦੀ ਪੰਜਾਬ ਦੇ ਡੀਐਫਓਜ ਨਾਲ ਮੀਟਿੰਗ ਕਰਵਾਈ ਸੀ ਅਤੇ ਹਦਾਇਤ ਕੀਤੀ ਸੀ ਕਿ ਪੌਦਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡਾਂ ਦੀ ਖਰੀਦ ਸਿਰਫ ਸਚਿਨ ਕੁਮਾਰ ਤੋਂ ਹੀ ਕੀਤੀ ਜਾਵੇਗੀ। ਇੱਕ ਟ੍ਰੀ-ਗਾਰਡ ਦੀ ਕੀਮਤ 2800 ਸੀ ਜਿਸ ਵਿੱਚੋਂ ਗਿਲਜੀਆਂ ਦਾ ਹਿੱਸਾ ਰਿਸਵਤ ਵਜੋਂ 800 ਪ੍ਰਤੀ ਰੁੱਖ ਸੀ। ਉਸ ਸਮੇਂ ਕੁੱਲ 80000 ਟ੍ਰੀ-ਗਾਰਡ ਖਰੀਦੇ ਗਏ ਸਨ ਅਤੇ ਗਿਲਜੀਆਂ ਨੇ 6,40,00,000/- ਰਿਸ਼ਵਤ ਵਜੋਂ  ਇਕੱਠੇ ਕੀਤੇ ਸਨ। 

Sadhu Singh DharamsotSadhu Singh Dharamsot

ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਠੇਕਾ ਇੱਕ ਲਿਹਾਜਦਾਰ ਠੇਕੇਦਾਰ ਨੂੰ ਦਿੱਤਾ ਗਿਆ ਸੀ, ਜੋ ਪੌਦਿਆਂ ਦੀ ਕੀਮਤ ਉਸ ਨਰਸਰੀ ਦੇ ਖਾਤੇ ਵਿੱਚ ਜਮਾ ਕਰਵਾ ਦਿੰਦਾ ਸੀ, ਜਿਸ ਤੋਂ ਪੌਦੇ ਖਰੀਦੇ ਜਾਣੇ ਸਨ। ਪਰ ਠੇਕੇਦਾਰ ਬਿਨਾਂ ਕੋਈ ਬੂਟੇ ਖਰੀਦੇ ਬਾਕੀ 20 ਫੀਸਦੀ ਨਰਸਰੀ ਕੋਲ ਛੱਡ ਕੇ 80 ਫੀਸਦੀ ਨਕਦੀ ਵਾਪਸ ਲੈ ਲੈਂਦਾ ਸੀ। ਇਹ ਪੈਸਾ ਫਿਰ ਜੰਗਲਾਤ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਕਾਰ ਵੰਡਿਆ ਜਾਂਦਾ ਸੀ। ਜੰਗਲਾਤ ਅਧਿਕਾਰੀਆਂ ਨੇ ਧੋਖੇ ਨਾਲ ਜੰਗਲਾਤ ਖੇਤਰ ਵਿੱਚ ਲਗਾਈਆਂ ਪੁਰਾਣੀਆਂ ਕੰਡਿਆਲੀਆਂ ਤਾਰਾਂ ਨੂੰ  ਕੰਡਮ ਕਰਾਰ ਦਿੱਤਾ ਅਤੇ ਮਹਿੰਗੇ ਭਾਅ ’ਤੇ ਨਵੀਆਂ ਕੰਡਿਆਲੀਆਂ ਤਾਰਾਂ ਖਰੀਦਣ ਦੇ ਆਦੇਸ਼ ਦਿੱਤੇ। ਹਾਲਾਂਕਿ, ਪੁਰਾਣੀਆਂ ਕੰਡਮ ਤਾਰਾਂ ਜਿਨਾਂ ਨੂੰ ਸਟੋਰ ਵਿੱਚ ਜਮਾ ਕਰਨਾ ਪੈਂਦਾ ਸੀ, ਕਦੇ ਵੀ ਬਦਲਿਆ ਨਹੀਂ ਗਿਆ ਸੀ।

ਜਿਕਰਯੋਗ ਹੈ ਕਿ ਮੋਹਾਲੀ ਦੇ ਜੰਗਲਾਤ ਅਧਿਕਾਰੀ ਰਿਸ਼ਵਤ ਦੇ ਬਦਲੇ ਜ਼ਿਲੇ ਦੀਆਂ ਪਹਾੜੀਆਂ ਦੇ ਕੁਦਰਤੀ ਰਸਤੇ ਨੂੰ ਪੱਧਰ ਕਰਵਾ ਦਿੰਦੇ ਸਨ। ਕੁਝ ਸਮਾਂ ਪਹਿਲਾਂ ਮੁਹਾਲੀ ਦੇ ਪਿੰਡ ਨਾਡਾ ਵਿੱਚ ਦਿਲਪ੍ਰੀਤ ਸਿੰਘ, ਵਣ ਗਾਰਡ ਅਤੇ ਹੋਰ ਜੰਗਲਾਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੱਕੀ ਸੜਕ ਬਣਾਉਣ ਲਈ ਪਹਾੜੀ ਖੇਤਰ ਨੂੰ ਪੱਧਰ ਕੀਤਾ ਗਿਆ ਸੀ। ਐਸ.ਐਸ ਗਿਲਜੀਆਂ ਦੇ ਕਾਰਜਕਾਲ ਦੌਰਾਨ ਅਮਿਤ ਚੌਹਾਨ ਨੂੰ ਡੀਐਫਓ ਰੋਪੜ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਬੇਲਾ ਨੇੜਲੇ ਪਿੰਡ ਜਿੰਦਾ ਵਿੱਚ 486 ਏਕੜ ਜਮੀਨ ਵਿੱਚੋਂ ਇੱਕ ਮਹੀਨੇ ਵਿੱਚ ਹੀ ਨਾਜਾਇਜ ਮਾਈਨਿੰਗ ਕੀਤੀ ਗਈ। ਪਿੰਡ ਵਿੱਚ ਕਰੀਬ 50 ਫੁੱਟ ਡੂੰਘੇ ਟੋਏ ਪੁੱਟੇ ਗਏ ਸਨ। ਉਨਾਂ ਕਿਹਾ ਕਿ ਸਰਪੰਚਾਂ ਦੀ ਮਿਲੀਭੁਗਤ ਨਾਲ 40/50 ਕਰੋੜ ਰੁਪਏ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੀ ਗਈ ਸੀ, ਜਿਨਾਂ ਵਿੱਚੋਂ ਇੱਕ ਰਾਜਾ ਦਾ ਨਾਂ ਐਫਆਈਆਰ ਵਿੱਚ ਦਰਜ ਕੀਤਾ ਗਿਆ ਸੀ, ਜੋ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ।

sadhu singh dharamsotsadhu singh dharamsot

ਉਕਤ ਖੁਲਾਸਿਆਂ ਤੋਂ ਬਾਅਦ, ਕੇਸ  ਨੰ. 7 ਮਿਤੀ 06.06.2022 ਅਧੀਨ 7, 7-ਏ, 13 (1) (ਏ), (2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ.ਪੀ.ਸੀ. ਦੀ ਧਾਰਾ 120ਬੀ ਅਧੀਨ ਅਮਿਤ ਚੌਹਾਨ, ਆਈ.ਐਫ.ਐਸ., ਗੁਰਮਨਪ੍ਰੀਤ ਸਿੰਘ, ਡੀ.ਐਫ.ਓ., ਦਿਲਪ੍ਰੀਤ ਸਿੰਘ, , ਵਣ ਗਾਰਡ ਐਸ.ਐਸ.ਧਰਮਸੋਤ, ਐਸ.ਐਸ.ਗਿਲਜੀਆਂ ਸਾਬਕਾ ਮੰਤਰੀ, ਧਰਮਸੋਤ ਦੇ ਓ.ਐਸ.ਡੀ ਚਮਕੌਰ ਸਿੰਘ, ਕੰਵਲਜੀਤ ਸਿੰਘ ਖੰਨਾ ਸ਼ਹਿਰ, ਐਸ.ਐਸ. ਗਿਲਜੀਆਂ ਦੇ ਪੀਏ ਕੁਲਵਿੰਦਰ ਸਿੰਘ ਸ਼ੇਰਗਿੱਲ ਤੇ ਸਚਿਨ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਸਬੰਧੀ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ, ਕਮਲਜੀਤ ਸਿੰਘ ਪ੍ਰੈਸ ਰਿਪੋਰਟਰ ਅਤੇ ਚਮਕੌਰ ਸਿੰਘ ਓ.ਐਸ.ਡੀ ਨੂੰ ਅੱਜ ਤੜਕੇ ਗਿ੍ਰਫਤਾਰ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement