Lok Sabha Elections 2024: ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਦਲ ਬਦਲੂਆਂ ਨੂੰ ਨਕਾਰਿਆ
Published : Jun 7, 2024, 10:18 am IST
Updated : Jun 7, 2024, 11:02 am IST
SHARE ARTICLE
People of Punjab rejected defectors in Lok Sabha Elections 2024
People of Punjab rejected defectors in Lok Sabha Elections 2024

ਹੁਸ਼ਿਆਰਪੁਰ ਤੋਂ ਸਿਰਫ਼ ਚੱਬੇਵਾਲ ਨੂੰ ਰਾਸ ਆਈ ਦਲ ਬਦਲੀ

Lok Sabha Elections 2024:  ਹਾਲੀਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਪੜਚੋਲ ਕਰਦਿਆਂ ਸਾਹਮਣੇ ਆਇਆ ਹੈ ਕਿ ਸੂਬੇ ਦੇ ਲੋਕਾਂ ਨੇ ਅਪਣੀ ਪਾਰਟੀ ਛੱਡ ਚੋਣਾਂ ਲੜਨ ਵਾਲੇ ਦਲਬਦਲੂ ਉਮੀਦਵਾਰਾਂ ਨੂੰ ਨਕਾਰ ਦਿਤਾ ਹੈ ਪਰ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਰਾਜ ਕੁਮਾਰ ਚੱਬੇਵਾਲ ਨੂੰ ਦਲ ਬਦਲੀ ਜ਼ਰੂਰ ਰਾਸ ਆ ਗਈ ਹੈ ਕਿਉਂਕਿ ਉਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਸੀਟ ਕਾਂਗਰਸ ਪਾਰਟੀ ਦੀ ਯਾਮਿਨੀ ਗੋਮਰ ਨੂੰ ਹਰਾ ਕੇ ਚੋਣ ਜਿੱਤ ਗਏ ਹਨ।

ਦੇਖਣ ਵਿਚ ਇਹ ਵੀ ਆਇਆ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਦਲ ਬਦਲੂਆਂ ਵਾਲੀ ਝੰਡੀ ਲੋਕ ਸਭਾ ਹਲਕਾ ਜਲੰਧਰ ਦੇ ਹਿੱਸੇ ਆਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਦੀ ਟਿਕਟ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੂੰ ਹਲਕੇ ਦੇ ਲੋਕਾਂ ਨੇ 1,75000 ਦੇ ਕਰੀਬ ਵੋਟਾਂ ਨਾਲ ਹਰਾ ਕੇ ਇਹ ਦਸਣ ਦੀ ਕੋਸ਼ਿਸ਼  ਕੀਤੀ ਹੈ ਕਿ ਅਜਿਹਾ ਰੁਝਾਨ ਉਨ੍ਹਾਂ ਨੂੰ ਪਸੰਦ ਨਹੀਂ। ਇਸੇ ਹੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਵਨ ਕੁਮਾਰ ਟੀਨੂੰ ਨੂੰ ਵੀ ਦਲ ਬਦਲੀ ਰਾਸ ਨਹੀਂ ਆਈ। ਜਲੰਧਰ ਵਾਸੀਆਂ ਦੀ ਨਾਰਾਜ਼ਗੀ ਟੀਨੂੰ ਨੂੰ ਮਹਿੰਗੀ ਪਈ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਕਾਂਗਰਸ ਪਾਰਟੀ ਦੀ ਟਿਕਟ ਤੇ ਐਮ. ਪੀ. ਅਤੇ ਵਿਧਾਇਕ ਬਣਨ ਵਾਲੇ ਮਹਿੰਦਰ ਸਿੰਘ ਕੇਪੀ ਦੀ ਤਾਂ ਲੋਕਾਂ ਵਲੋਂ ਜ਼ਮਾਨਤ ਹੀ ਜ਼ਬਤ ਕਰਵਾ ਦੇਣ ਦਾ ਸਮਾਚਾਰ ਹੈ, ਉਹ ਐਤਕੀਂ ਅਕਾਲੀ ਦਲ ਦੇ ਉਮੀਦਵਾਰ ਸਨ।  2019 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੋਕ ਸਭਾ ਚੋਣ ਲੜੇ ਯਾਮਿਨੀ ਗੋਮਰ ਐਤਕੀਂ 2024 ਦੀਆਂ ਲੋਕ ਸਭਾ  ਚੋਣਾਂ ਕਾਂਗਰਸ ਪਾਰਟੀ ਦੀ ਟਿਕਟ ਤੇ ਹੁਸ਼ਿਆਰਪੁਰ ਤੋਂ ਲੜੇ,  ਪ੍ਰੰਤੂ  ਨਾਰਾਜ਼ ਲੋਕਾਂ ਨੇ ਉਨ੍ਹਾਂ ਦੀ ਜਿੱਤ ਨੂੰ ਵੀ ਬਰੇਕਾਂ ਲਾ ਦਿਤੀਆਂ ਹਨ।

ਕਾਂਗਰਸ ਪਾਰਟੀ ਵਿਚ ਵੱਡਾ ਨਾਮ ਰੱਖਣ ਵਾਲੇ ਲੁਧਿਆਣਾ ਤੋਂ ਐਮ. ਪੀ. ਰਹੇ ਰਵਨੀਤ ਸਿੰਘ ਬਿੱਟੂ ਨੂੰ ਵੀ ਦਲ ਬਦਲੀ ਮਹਿੰਗੀ ਪਈ, ਜਦਕਿ ਉਨ੍ਹਾਂ ਦੀ ਪੁਰਾਣੀ ਮਾਂ ਪਾਰਟੀ ਦੇ ਉਮੀਦਵਾਰ ਜੇਤੂ ਹੋਣ ਵਿਚ ਕਾਮਯਾਬ ਰਹੇ। ਭਾਵੇਂ ਕਿ ਬਿੱਟੂ ਦੀ ਮੁਹਿੰਮ ਨੂੰ ਜੇਤੂ ਬਣਾਉਣ ਲਈ ਭਾਜਪਾ ਦੇ ਚੋਟੀ ਦੇ ਨੇਤਾ ਅਮਿਤ ਸ਼ਾਹ ਵੀ ਸੰਬੋਧਨ ਕਰਨ ਆਏ।

ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੇ  ਗੁਰਪ੍ਰੀਤ ਸਿੰਘ ਜੀਪੀ ਨੂੰ ਵੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਵੋਟਰਾਂ ਨੇ ਮੂੰਹ ਨਹੀ ਲਾਇਆ, ਉਨ੍ਹਾਂ ਬਦਲੇ ਹਾਲਾਤ ਵਿਚ ‘ਹੱਥ ਨਾਲ ਦੋ ਹੱਥ ਕਰ ਕੇ’  ‘ਝਾੜੂ’ ਫੜਿਆ ਸੀ। 2002 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਮੁੱਖ ਮੰਤਰੀ ਦੇ ਸੱਭ ਤੋਂ ਕਰੀਬੀ ਰਹੇ ਅਤੇ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਦੀ ਟਿਕਟ ਤੇ ਚੋਣ ਲੜਣ ਵਾਲੇ ਅਰਵਿੰਦ ਖੰਨਾ ਦੀ ਚੋਣ ਬੇੜੀ ਵੀ ਮੰਝਧਾਰ ਵਿਚ ਹੀ ਫਸ ਗਈ ਤੇ ਜੇਤੂ ਰੱਥ ਤੇ ਸਵਾਰ ਹੋ ਗਏ ‘ਆਪ’ ਦੇ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ।

ਪਟਿਆਲਾ ਤੋਂ ਦੋ ਵਾਰ ਜੇਤੂ ਰਹੇ ਲੋਕ ਸਭਾ ਮੈਂਬਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਅਤੇ ਡਾ: ਮਨਮੋਹਨ ਸਿੰਘ ਦੀ ਸਰਕਾਰ ਵਿਚ ਰਹੇ ਕੇਂਦਰੀ ਵਜ਼ੀਰ ਪ੍ਰਨੀਤ ਕੌਰ ਨੂੰ ਪਟਿਆਲੇ ਦੀ ਵਕਾਰੀ ਸੀਟ ਤੇ ਉਥੋਂ ਦੇ ਵੋਟਰਾਂ ਨੇ ਤੀਜੇ ਸਥਾਨ ਤੇ ਲਿਆ ਖੜਾ ਕਰ ਦਿਤਾ ਹੈ। ਕੁੱਝ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਟਿਕਟ ਲੈਣ ਵਿਚ ਤਾਂ ਭਾਵੇਂ ਮੋਹਰੀ ਰਹੇ ਪ੍ਰੰਤੂ ਲੋਕ ਸਭਾ ਹਲਕਾ ਬਠਿੰਡਾ ਦੇ ਕਾਂਗਰਸੀਆਂ/ ਲੋਕਾਂ ਨੂੰ ਜੀਤ ਮਹਿੰਦਰ ਸਿੰਘ ਸਿੱਧੂ ਦੀ ਦਲ ਬਦਲੀ ਚੰਗੀ ਨਹੀਂ ਲੱਗੀ ਜਿਸ ਕਰ ਕੇ ਉਨ੍ਹਾਂ ਨੂੰ ਤੀਜੇ ਸਥਾਨ ਤੇ ਸਬਰ ਕਰਨਾ ਪਿਆ। ਸਮਾਂ ਰਹਿੰਦਿਆਂ ਆਈਏਐਸ ਦੀ ਨੌਕਰੀ ਛੱਡ ਭਾਜਪਾ ਵਿਚ ਸ਼ਾਮਲ ਹੋਏ ਪਰਮਪਾਲ ਕੌਰ ਸਿੱਧੂ ਨੇ ਭਾਵੇ ਨੌਕਰੀ ਛੱਡਣ ਤੋਂ ਬਾਅਦ ਬੀਜੇਪੀ ਨੂੰ ਅਪਣੀ ਪਹਿਲੀ ਪਾਰਟੀ ਦਸਿਆ ਪਰ ਮਲੂਕਾ ਪ੍ਰਵਾਰ ਦੀ ਨੂੰਹ ਹੋਣ ਕਾਰਨ ਉਨ੍ਹਾਂ ਦਾ ਪ੍ਰਵਾਰਕ ਪਿਛੋਕੜ ਅਕਾਲੀ ਹੀ ਰਿਹਾ ਹੈ। ਕਮਲ ਦਾ ਫੁੱਲ ਲੈ ਚੋਣ ਮੈਦਾਨ ਵਿਚ ਕੁੱਦੇ ਪਰਮਪਾਲ ਕੌਰ ਸਿੱਧੂ ਬਠਿੰਡਾ ਵਿਧਾਨ ਸਭਾ ਹਲਕੇ ਵਿਚ ਤਾਂ ਭਾਵੇਂ ਸੱਭ ਤੋਂ ਅੱਗੇ ਰਹੇ ਪ੍ਰੰਤੂ ਹਾਰ ਜਾਣ ਕਾਰਨ  ਉਨ੍ਹਾਂ ਨੂੰ ਸਬਰ ਤੀਜੇ ਸਥਾਨ ’ਤੇ ਹੀ ਕਰਨਾ ਪਿਆ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement