Punjab News: ਪੰਜਾਬ ਦੇ ਸਰਹੱਦੀ ਪਿੰਡ ਡਿੱਬੀਪੁਰਾ ਦਾ ਜੰਮਪਲ ਨਵਦੀਪ ਸਿੰਘ ਸੰਧੂ ਯੂਕੇ ’ਚ ਲੜ ਰਿਹੈ ਸੰਸਦੀ ਚੋਣ
Published : Jun 7, 2024, 8:22 am IST
Updated : Jun 7, 2024, 8:22 am IST
SHARE ARTICLE
Navdeep Singh
Navdeep Singh

ਪਿੰਡ ਵਾਸੀਆਂ ਤੇ ਸਮੂਹ ਕਾਹਨਾ ਪ੍ਰਵਾਰ ’ਚ ਖ਼ੁਸ਼ੀ ਦੀ ਲਹਿਰ

Punjab News: ਪੱਟੀ/ਖੇਮਕਰਨ  (ਅਜੀਤ ਸਿੰਘ ਘਰਿਆਲਾ/ਪ੍ਰਦੀਪ): ਜਿਲ੍ਹਾ ਤਰਨਤਾਰਨ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਡਿੱਬੀਪੁਰਾ ਦੇ ਨਾਮਵਰ ਕਾਹਨਾ ਪ੍ਰਵਾਰ ਦੇ ਸਵ. ਜਥੇਦਾਰ ਹਰਨਾਮ ਸਿੰਘ ਕਾਹਨਾ ਦਾ ਪੋਤਰਾ ਤੇ ਸੁਖਚੈਨ ਸਿੰਘ ਕਾਹਨਾ ਦਾ ਪੁੱਤਰ ਨਵਦੀਪ ਸਿੰਘ ਸੰਧੂ (ਜੋ ਡਿੱਬੀਪੁਰਾ ਪਿੰਡ ਦੇ ਜੰਮਪਲ ਹਨ ਅਤੇ ਹੁਣ ਇੰਗਲੈਂਡ ਦੇ ਵਾਸੀ ਹਨ) ਇੰਗਲੈਂਡ ਦੀ ਸਿਆਸੀ ਪਾਰਟੀ ਰੀਫਾਰਮ ਯੂ ਕੇ ਵਲੋਂ ਹੋਰਨਸੇ ਐਂਡ ਫਰੀਅਰਨ ਬਾਰਨੇਟ ਲਈ ਮੈਂਬਰ ਪਾਰਲੀਮੈਂਟ ਉਮੀਦਵਾਰ ਐਲਾਨਿਆ ਹੈ ਜੋ ਕਿ ਸਰਹੱਦੀ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਸਰਹੱਦੀ ਪਿੰਡ ਡਿੱਬੀਪੁਰਾ ਵਾਸੀ ਨੌਜਵਾਨ ਵਲੋਂ ਵਿਦੇਸ਼ ਵਿਚ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ ਜਿਸ ਨਾਲ ਨਗਰ ਨਿਵਾਸੀਆਂ ਤੇ ਕਾਹਨਾ ਪ੍ਰਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਧਾਈਆਂ ਮਿਲ ਰਹੀਆਂ ਹਨ।

ਮੈਂਬਰ ਪਾਰਲੀਮੈਂਟ ਉਮੀਦਵਾਰ ਨਵਦੀਪ ਸਿੰਘ ਯੂ ਕੇ ਵਲੋਂ ਜ਼ਿਲ੍ਹਾ ਤਰਨਤਾਰਨ ਅਧੀਨ ਡੀਡੀਐਫ਼ਸੀ ਫੁੱਟਬਾਲ ਕਲੱਬ ਵਲੋਂ ਕਰਵਾਏ ਜਾਂਦੇ ਸੈਵਨ ਸਾਈਡ ਡੇ ਨਾਈਟ ਫੁੱਟਬਾਲ ਕੱਪ ਲਈ ਵਿਸ਼ੇਸ਼ ਤੌਰ ’ਤੇ ਸਹਿਯੋਗ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਇਸ ਕਲੱਬ ਵਿਚ ਹਰ ਵਰਗ ਦੇ ਬੱਚੇ ਫੁੱਟਬਾਲ ਸਿੱਖਦੇ ਹਨ। ਇਸ ਮੌਕੇ ਨਵਦੀਪ ਸਿੰਘ ਸੰਧੂ ਦੇ ਭਰਾ ਥਾਣੇਦਾਰ ਕੁਲਬੀਰ ਸਿੰਘ ਨੇ ਦਸਿਆ ਕਿ ਨਵਦੀਪ ਸਿੰਘ ਪਹਿਲਾਂ ਤੋਂ ਹੀ ਹੋਣਹਾਰ ਸੀ ਅਤੇ ਹੁਣ ਲੰਮੇ ਸਮੇਂ ਤੋਂ ਯੂ ਕੇ (ਇੰਗਲੈਡ) ਵਿਖੇ ਰਹਿ ਰਿਹਾ ਹੈ ਜਿਸ ਦੀ ਲਿਆਕਤ ਨੂੰ ਵੇਖਦਿਆਂ ਹੋਇਆ ਸਿਆਸੀ ਪਾਰਟੀ ਰੀਫਾਰਮ ਯੂ ਕੇ ਵਲੋਂ ਉਸ ਨੂੰ ਮੈਂਬਰ ਪਾਰਲੀਮੈਂਟ ਉਮੀਦਵਾਰ ਬਣਾਇਆ।

ਆਸ ਹੈ ਕਿ ਨਵਦੀਪ ਸਿੰਘ ਸੰਧੂ ਵਿਦੇਸ਼ ਵਿਚ ਜਿੱਤ ਦਾ ਝੰਡਾ ਲਹਿਰਾਉਣਗੇ। ਇਸ ਮੌਕੇ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆ ਵੱਲੋਂ  ਭਗਤ ਸਿੰਘ ਥਾਣੇਦਾਰ, ਦਲਬੀਰ ਸਿੰਘ ਰਾਜੂ, ਬਚਿੱਤਰ ਸਿੰਘ ਰਾਣਾ, ਕੁਲਾਰਜੀਤ ਸਿੰਘ, ਕਮਲ ਸੰਧੂ ਕਾਹਨਾ, ਹਰਵਿੰਦਰ ਸਿੰਘ ਯੂ ਕੇ, ਪਲਵਿੰਦਰ ਸਿੰਘ ਯੂਕੇ ਨਵਦੀਪ ਸੰਧੂ ਅਤੇ ਸਮੂਹ ਕਾਹਨਾ ਪ੍ਰਵਾਰ ਨੂੰ ਵਧਾਈ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement