Moosewala New Song : ਮੂਸੇਵਾਲਾ ਦਾ ਨਵਾਂ ਗੀਤ11 ਜੂਨ ਨੂੰ ਹੋਵੇਗਾ ਰਿਲੀਜ਼, ਪਿਤਾ ਬਲਕੌਰ ਨੇ ਪੋਸਟ ਪਾ ਦਿੱਤੀ ਜਾਣਕਾਰੀ

By : BALJINDERK

Published : Jun 7, 2025, 8:00 pm IST
Updated : Jun 7, 2025, 8:15 pm IST
SHARE ARTICLE
ਮੂਸੇਵਾਲਾ ਦਾ ਨਵਾਂ ਗੀਤ 11 ਜੂਨ ਨੂੰ ਹੋਵੇਗੇ ਰਿਲੀਜ਼,
ਮੂਸੇਵਾਲਾ ਦਾ ਨਵਾਂ ਗੀਤ 11 ਜੂਨ ਨੂੰ ਹੋਵੇਗੇ ਰਿਲੀਜ਼,

Moosewala New Song :9ਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

Moosewala New Song News in Punjabi: ਸਿੱਧੂ ਮੂਸੇਵਾਲਾ ਦਾ 9 ਨਵਾਂ ਗੀਤ ਰਿਲੀਜ਼ 11 ਜੂਨ ਨੂੰ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਗੀਤ ਦੇ ਪੋਸਟਰ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ। 

ਪਹਿਲਾ ਗੀਤ ਐੱਸਵਾਈਐੱਲ–24 ਜੂਨ 2022 ਹੋਇਆ ਰਿਲੀਜ਼ 

ਮੂਸੇਵਾਲਾ ਦੀ ਮੌਤ ਦੇ ਇੱਕ ਮਹੀਨੇ ਦੇ ਅੰਦਰ- ਅੰਦਰ 24 ਜੂਨ ਨੂੰ ਉਨ੍ਹਾਂ ਦਾ ਗੀਤ ਐੱਸਵਾਈਐੱਲ ਰਿਲੀਜ਼ ਹੋਇਆ। ਹਾਲਾਂਕਿ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਦਾ ਜ਼ਿਕਰ ਕਰਦਾ ਇਹ ਗੀਤ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਭਾਰਤ ਵਿੱਚ ਯੂ-ਟਿਊਬ ਤੋਂ ਹਟਾ ਵੀ ਦਿੱਤਾ ਗਿਆ ਸੀ। ਪਰ ਉਸ ਸਮੇਂ ਤੱਕ ਯੂਟਿਊਬ ਉੱਪਰ ਇਸ ਗਾਣੇ ਨੂੰ ਦੋ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਸਨ। ਇਸ ਗਾਣੇ ਵਿੱਚ ਐੱਸਵਾਈਐੱਲ, ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਬਾਰੇ ਜ਼ਿਕਰ ਕੀਤਾ ਗਿਆ ਸੀ।ਸਿੱਧੂ ਨੇ ਇਸ ਗਾਣੇ ਵਿੱਚ ਉਨ੍ਹਾਂ ਮੁੱਦਿਆਂ ਦੀ ਗੱਲ ਕੀਤੀ ਜਿਹੜੇ ਪੰਜਾਬ ਲਈ ਅਤੇ ਪੰਜਾਬ ਦੀ ਸਿਆਸਤ ਲਈ ਅਹਿਮ ਕਾਫ਼ੀ ਅਹਿਮ ਸਨ।

ਦੂਜਾ ਗੀਤ 8 ਨਵੰਬਰ 2022 ਨੂੰ ਹੋਇਆ ਰਿਲੀਜ਼

ਪਿਛਲੇ ਸਾਲ 8 ਨਵੰਬਰ 2022 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਾਰ ਗੀਤ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅਸਲ ਵਿੱਚ ਇੱਕ ‘ਵਾਰ’ ਹੈ, ਜੋ ਪੰਜਾਬ ਦੇ ਬਹਾਦਰ ਯੋਧੇ ਨਾਇਕ ਹਰੀ ਸਿੰਘ ਨਲੂਆ ਲਈ ਗਾਇਆ ਗਿਆ ਸੀ। ਜਦਕਿ ਤੀਜਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਇਨ੍ਹਾਂ ਗੀਤਾਂ ਤੋਂ ਬਾਅਦ ਚੋਰੀ ਅਤੇ ਵਾਚ-ਆਊਟ ਰਿਲੀਜ਼ ਹੋਏ।

ਤੀਜਾ ਕੀਤਾ ਮੇਰਾ ਨਾਂ- 7 ਅਪ੍ਰੈਲ 2023 ਨੂੰ ਹੋਇਆ ਰਿਲੀਜ਼

ਮਹਰੂਮ ਸਿੱਧੂ ਮੂਸੇਵਾਲਾ ਦਾ ਤੀਜਾ ਗਾਣਾ ‘ਮੇਰਾ ਨਾਮ’ ਯੂ-ਟਿਊਬ ਉੱਤੇ ਰਿਲੀਜ਼ ਕੀਤਾ ਗਿਆ। ਇਸ ਗੀਤ ਉਨ੍ਹਾਂ ਨੇ ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨਾਲ ਮਿਲਕੇ ਗਾਇਆ ਸੀ। ‘ਮੇਰਾ ਨਾਮ’ ਸਿੱਧੂ ਦੇ ਅਮਰ ਰਹਿਣ ਦੀ ਕਹਾਣੀ ਕਹਿੰਦਾ ਹੈ। ਗੀਤ ਦੇ ਬੋਲ ਹਨ, ‘ਹਰ ਪਾਸੇ… ਹਰ ਥਾਂ….. ਮੇਰਾ ਨਾਂ…ਮੇਰਾ ਨਾਂ…’ ਹਨ। ਗੀਤ ਵਿੱਚ ਬਰਨਾ ਬੁਆਏ ਤੇ ਐਨੀਮੇਸ਼ਨ ਨਾਲ ਗਾਉਂਦੇ ਹੋਏ ਸਿੱਧੂ ਮੂਸੇਵਾਲਾ ਦਿਖਾਏ ਗਏ ਹਨ। ਬਰਨਾ ਬੁਆਏ ਵੱਲੋਂ ਸਿੱਧੂ ਦੀ ਮੌਤ ਤੋਂ ਬਾਅਦ 2022 ਵਿੱਚ ਇੱਕ ਲਾਈਵ ਸ਼ੋਅ ਵਿੱਚ ਦਿੱਤੀ ਗਈ ਸ਼ਰਧਾਂਜਲੀ ਦੋਵਾਂ ਦੇ ਭਾਵੁਕ ਰਿਸ਼ਤੇ ਨੂੰ ਬਿਆਨ ਕਰਦੀ ਹੈ।

ਚੌਥਾ ਗੀਤ ਚੌਰਨੀ-8 ਜੁਲਾਈ 2023 ਨੂੰ ਹੋਇਆ ਰਿਲੀਜ਼

ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ ‘ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਮੂਸੇਵਾਲਾ ਦਾ ਗੀਤ ਮੋਰਨੀ ਰਿਲੀਜ਼ ਤੋਂ ਪਹਿਲਾਂ ਹੀ ਚੋਰੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਖਾਸ ਮੰਨਿਆ ਅਤੇ ਇਸ ਨੂੰ ਬਹੁਤ ਸੁਣਿਆ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।

ਪੰਜਵਾਂ ਗੀਤ ਵਾਚ-ਆਊਟ-12 ਨਵੰਬਰ 2023 ਨੂੰ ਹੋਇਆ ਰਿਲੀਜ਼

ਇਸ ਗੀਤ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ 12 ਨਵੰਬਰ 2023 ‘ਚ ਦੀਵਾਲੀ ‘ਤੇ ‘ਵਾਚ-ਆਊਟ’ ਰਿਲੀਜ਼ ਕੀਤਾ ਸੀ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਸੀ। ਜਿਸ ਨੂੰ ਯੂਟਿਊਬ ‘ਤੇ 3.59 ਕਰੋੜ ਲੋਕ ਦੇਖ ਚੁੱਕੇ ਹਨ।

6ਵਾਂ ਗੀਤ ਡਰਿਪੀ-2 ਫ਼ਰਵਰੀ, 2024 ਨੂੰ ਹੋਇਆ ਰਿਲੀਜ਼

ਸਿੱਧੂ ਦਾ ਗੀਤ  ਡਰਿਪੀ, ਇਹ ਗੀਤ ਵੀ ਜੇਲ੍ਹ ਤੇ ਹਥਿਆਰਾਂ ਦੇ ਇਰਦ-ਗਿਰਦ ਗੱਲ ਕਰਦਾ ਹੈ। ਇਸ ਗਾਣੇ ਵਿੱਚ ਸਿੱਧੂ ਮੌਤ ਦਾ ਜ਼ਿਕਰ ਕਰਦੇ ਹਨ ਤੇ ਇਸ ਦੇ ਅਣਕਿਆਸੀ ਹੋਣ ਦੀ ਗੱਲ ਕਰਦੇ ਹਨ। ਇਸ ਗੀਤ ਵਿੱਚ ਉਨ੍ਹਾਂ ਦੇ ਨਾਲ ਕੈਨੇਡੀਅਨ ਰੈਪਰ ਏਆਰ ਪੈਸਲੇ ਵੀ ਹਨ। ਇਸ ਗੀਤ ਨੂੰ ਲਿਖਿਆ ਵੀ ਦੋਵਾਂ ਕਲਾਕਾਰਾਂ ਸਿੱਧੂ ਮੂਸੇਵਾਲਾ ਅਤੇ ਏਆਰ ਪੈਸਲੇ ਨੇ ਹੈ।

7ਵਾਂ ਗੀਤ 4:10-10 ਅਪ੍ਰੈਲ 2024 ਨੂੰ ਹੋਇਆ ਰਿਲੀਜ਼

ਮੂਸੇਵਾਲਾ ਦਾ 6ਵਾਂ ਗੀਤ 10 ਅਪ੍ਰੈਲ 2024 ਨੂੰ ਲਾਂਚ ਹੋਇਆ ਸੀ। ਇਸ ਗੀਤ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਸ ਸਾਲ ਇਹ ਦੂਜੀ ਵੱਡੀ ਖੁਸ਼ਖਬਰੀ ਸੀ। ਇਸ ਸਾਲ ਦੀ ਸ਼ੁਰੂਆਤ ‘ਚ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੇ ਭਰਾ ਦੇ ਜਨਮ ਦੀ ਖਬਰ ਮਿਲੀ ਸੀ।

8ਵਾਂ ਗੀਤ ਅਟੈਚ-30 ਅਗਸਤ 2024 ਨੂੰ ਹੋਇਆ ਰਿਲੀਜ਼

ਸਿੱਧੂ ਮੂਸੇਵਾਲਾ ਦਾ ਗੀਤ ‘ਅਟੈਚ‘ 30 ਅਗਸਤ 2024 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ। ਭਾਵੇਂਕਿ ਸਿੱਧੂ ਮੂਸੇਵਾਲਾ ਦੁਨੀਆਂ ’ਤੇ ਨਹੀਂ ਰਹੇ, ਪਰ ਹੁਣ ਉਨ੍ਹਾਂ ਦੇ ਰਿਲੀਜ਼ ਕੀਤੇ ਜਾ ਰਹੇ ਗੀਤਾਂ ਨੂੰ ਵੱਡੀ ਗਿਣਤੀ ’ਚ ਸੁਣਿਆ ਜਾ ਰਿਹਾ ਹੈ। ਗੀਤ ਦੇ ਰਿਲੀਜ਼ ਹੁੰਦਿਆਂ ਹੀ 10 ਮਿੰਟਾਂ ਦਰਮਿਆਨ 5 ਲੱਖ ਵਿਊ ਮਿਲੇ ਸਨ।

(For more news apart from Moosewala new song released June 11 News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement