ਗਰਭਵਤੀ ਮਹਿਲਾ ਲਈ ਮਸੀਹਾ ਬਣਿਆ ASI, ਗਰੀਬ ਔਰਤ ਦੀ ਕਰਵਾਈ ਡਿਲੀਵਰੀ

By : GAGANDEEP

Published : Jul 7, 2021, 2:04 pm IST
Updated : Aug 24, 2021, 12:45 pm IST
SHARE ARTICLE
ASI became the Messiah for pregnant women
ASI became the Messiah for pregnant women

ਬੇਟੀ ਦਾ ਕੀਤਾ ਨਾਮ ਕਰਨ ਕਰਕੇ ਕੱਟਿਆ ਕੇਕ

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਕਹਿੰਦੇ ਨੇ ਕਿ ਰੱਬ ਕਦੋਂ, ਕਿੱਥੇ ਅਤੇ ਕਿਵੇਂ ਕਿਸ ਰੂਪ ਵਿਚ ਮਸੀਹਾ ਬਣ ਕੇ ਆ ਜਾਵੇ ਕੋਈ ਨਹੀਂ ਜਾਣਦਾ ਹੁੰਦਾ। ਅਜਿਹਾ ਹੀ ਹੋਇਆ ਗੁਰਦਾਸਪੁਰ ਦੇ ਇਕ ਪਿੰਡ ਦੀ ਰਹਿਣ ਵਾਲੀ ਰਜਨੀ ਨਾਮ ਦੀ ਔਰਤ ਦੇ ਨਾਲ, ਜੋ ਕਿ ਗਰੀਬੀ ਅਤੇ ਲਾਚਾਰੀ ਕਾਰਨ ਆਪਣੀ ਡਿਲੀਵਰੀ ਕਰਵਾਉਣ 'ਚ ਅਸਮਰਥ ਸੀ ਪਰ ਉਸਦੀ ਮਦਦ ਲਈ ਮਸੀਹਾ ਬਣ ਅੱਗੇ ਆਇਆ ਅੰਮ੍ਰਿਤਸਰ ਪੁਲਿਸ ਦਾ ਇਕ ਏਐਸਆਈ ਹਰਜੀਤ ਸਿੰਘ।

ASI became the Messiah for pregnant women,ASI became the Messiah for pregnant women,

ਜਿਸਨੇ ਔਰਤ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੇ ਹਸਪਤਾਲ ਵਿਚ  ਦਾਖਲ ਕਰਵਾਇਆ ਤੇ ਉਸਦੀ ਡਿਲੀਵਰੀ ਕਰਵਾਈ। ਜਾਣਕਾਰੀ ਅਨੁਸਾਰ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਜਿਸਦਾ ਨਾਮ ਕਰਨ ਏਐਸਆਈ ਹਰਜੀਤ ਸਿੰਘ ਨੇ ਕੀਤਾ ਅਤੇ ਖੁਸ਼ੀ ਵਿਚ ਕੇਕ ਕੱਟਿਆ।

ASI became the Messiah for pregnant women,ASI became the Messiah for pregnant women,

ਗੱਲਬਾਤ ਕਰਦਿਆਂ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਰਜਨੀ ਨਾਮ ਦੀ ਇਕ ਗਰੀਬ ਅਤੇ ਲਾਚਾਰ ਔਰਤ ਜਿਸਦਾ ਘਰਵਾਲਾ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਡਿਲੀਵਰੀ ਕਰਵਾਉਣ ਵਿਚ ਅਸਮਰਥ ਹੈ। ਇਸ ਮੌਕੇ ਸਮਾਜ ਸੇਵੀ ਸੰਸਥਾ ਦੀ ਜੋਤੀ ਜੇਥਰਥ ਵੀ ਮੌਜੂਦ ਸੀ।

ASIASI Harjit Singh

ਇਸ ਮੌਕੇ ਗੱਲਬਾਤ ਕਰਦਿਆਂ ਰਜਨੀ ਨੇ ਦਸਿਆ ਕਿ ਉਹ ਇਸ ਮਸੀਹਾ ਬਣੇ ਪੁਲਿਸ ਅਧਿਕਾਰੀ ਦਾ ਧੰਨਵਾਦ ਕਰਦੀ ਹੈ। ਇਸ ਮਾਮਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇੰਝ ਹੀ ਇਨਸਾਨੀਅਤ ਨਾਤੇ ਲੋਕ ਇੱਕ ਦੂਸਰੇ ਦੀ ਬਾਂਹ ਫੜਨਗੇ ਤਾਂ ਗਰੀਬ ਲੋਕ ਗੁਰਬਤ ਦੀ ਜਿੰਦਗੀ ਚੋਂ ਬਾਹਰ ਆਓਣ ਦੇ ਸਮਰੱਥ ਹੋਣਗੇ।

ASI became the Messiah for pregnant women,ASI became the Messiah for pregnant women,

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement