ਰਾਹੁਲ ਨੇ ਘੇਰੀ ਮੋਦੀ ਸਰਕਾਰ
Published : Jul 7, 2021, 7:14 am IST
Updated : Jul 7, 2021, 7:14 am IST
SHARE ARTICLE
image
image

ਰਾਹੁਲ ਨੇ ਘੇਰੀ ਮੋਦੀ ਸਰਕਾਰ

ਕਿਹਾ- 'ਮਿੱਤਰੋਂ' ਵਾਲਾ ਰਾਫ਼ੇਲ ਹੈ, ਸਵਾਲ ਕਰੋ ਤਾਂ ਜੇਲ ਹੈ'
ਨਵੀਂ ਦਿੱਲੀ, 6 ਜੁਲਾਈ : ਰਾਫ਼ੇਲ ਸੌਦੇ 'ਚ ਹੋਏ ਭਿ੍ਸ਼ਟਾਚਾਰ ਨੂੰ  ਲੈ ਕੇ ਫ਼ਰਾਂਸ 'ਚ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ, ਜਿਸ ਨੂੰ  ਲੈ ਕੇ ਕਾਂਗਰਸ ਲਗਾਤਾਰ ਮੋਦੀ ਸਰਕਾਰ 'ਤੇ ਸ਼ਬਦੀ ਵਾਰ ਕਰ ਰਹੀ ਹੈ | ਰਾਫ਼ੇਲ ਸੌਦੇ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਮੋਦੀ ਸਰਕਾਰ ਨੂੰ  ਘੇਰਿਆ ਹੈ | ਰਾਹੁਲ ਨੇ ਰਾਫ਼ੇਲ ਸੌਦੇ ਦੇ ਨਾਲ-ਨਾਲ ਮੋਦੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਹੈ | ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਲਿਖਿਆ ਕਿ ਖ਼ਾਲੀ ਥਾਂ ਭਰੋ....  'ਮਿੱਤਰੋਂ' ਵਾਲਾ ਰਾਫ਼ੇਲ ਹੈ, ਟੈਕਸ-ਵਸੂਲੀ- ਮਹਿੰਗਾ ਤੇਲ ਹੈ, ਪੀ. ਐਸ. ਯੂ- ਪੀ. ਐਸ. ਬੀ. ਦੀ ਅੰਨ੍ਹੀ ਸੇਲ ਹੈ ਅਤੇ ਸਵਾਲ ਕਰੋ ਤਾਂ ਜੇਲ ਹੈ | ਮੋਦੀ ਸਰਕਾਰ ਹੈ! ਇਸ ਤਰ੍ਹਾਂ ਟਵੀਟ ਕਰ ਕੇ ਰਾਹੁਲ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement