ਕੋਰੋਨਾ ਕਾਰਨ ਮਿ੍ਤਕ ਲੋਕਾਂ ਦੇ ਪ੍ਰਵਾਰਾਂ ਨੂੰ  ਦਿੱਲੀ ਸਰਕਾਰ ਦਵੇਗੀ 50 ਹਜ਼ਾਰ ਰੁਪਏ ਦੀ ਆਰਥਕ ਮਦਦ
Published : Jul 7, 2021, 7:18 am IST
Updated : Jul 7, 2021, 7:18 am IST
SHARE ARTICLE
image
image

ਕੋਰੋਨਾ ਕਾਰਨ ਮਿ੍ਤਕ ਲੋਕਾਂ ਦੇ ਪ੍ਰਵਾਰਾਂ ਨੂੰ  ਦਿੱਲੀ ਸਰਕਾਰ ਦਵੇਗੀ 50 ਹਜ਼ਾਰ ਰੁਪਏ ਦੀ ਆਰਥਕ ਮਦਦ


ਨਵੀਂ ਦਿੱਲੀ, 6 ਜੁਲਾਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਕਾਰਨ ਅਪਣੇ ਮੈਂਬਰ ਨੂੰ  ਗੁਆਉਣ ਵਾਲੇ ਪ੍ਰਵਾਰਾਂ ਨੂੰ  ਆਰਥਕ ਮਦਦ ਪ੍ਰਦਾਨ ਕਰਨ ਲਈ ਮੰਗਲਵਾਰ ਨੂੰ  ਇਕ ਸਮਾਜਕ ਸੁਰੱਖਿਆ ਯੋਜਨਾ ਅਤੇ ਇਕ ਪੋਰਟਲ ਦੀ ਸ਼ੁਰੂਆਤ ਕੀਤੀ | 'ਮੁੱਖ ਮੰਤਰੀ ਕੋਵਿਡ-19 ਪ੍ਰਵਾਰ ਆਰਥਕ ਮਦਦ ਯੋਜਨਾ' ਦੇ ਅਧੀਨ ਕੋਰੋਨਾ ਨਾਲ ਅਪਣੇ ਮੈਂਬਰ ਨੂੰ  ਗੁਆਉਣ ਵਾਲੇ ਹਰੇ ਪ੍ਰਵਾਰ ਨੂੰ  50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿਤੀ ਜਾਵੇਗੀ | ਇਸ ਤੋਂ ਇਲਾਵਾ ਜੇਕਰ ਵਿਅਕਤੀ ਪ੍ਰਵਾਰ 'ਚ ਇਕਮਾਤਰ ਕਮਾਉਣ ਵਾਲਾ ਸੀ ਤਾਂ ਉਸ ਦੇ ਪ੍ਰਵਾਰ ਨੂੰ  ਮਹੀਨਾਵਾਰ 2500 ਰੁਪਏ ਦੀ ਵਾਧੂ ਮਦਦ ਦਿਤੀ ਜਾਵੇਗੀ | ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਕੋਰੋਨਾ ਵਾਇਰਸ ਦੀਆਂ 4 ਲਹਿਰਾਂ ਦਾ ਸਾਹਮਣਾ ਕੀਤਾ ਹੈ | ਚੌਥੀ ਲਹਿਰ ਨੇ ਲਗਭਗ ਹਰ ਪ੍ਰਵਾਰ ਨੂੰ  ਪ੍ਰਭਾਵਿਤ ਕੀਤਾ ਅਤੇ ਕਈ ਲੋਕਾਂ ਦੀ ਜਾਨ ਲਈ | ਉਨ੍ਹਾਂ ਕਿਹਾ,''ਕਈ ਬੱਚੇ ਅਨਾਥ ਹੋਏ | ਕਈ ਪ੍ਰਵਾਰਾਂ ਨੇ ਘਰ ਦਾ ਇਕਮਾਤਰ ਕਮਾਊ ਮੈਂਬਰ ਗੁਆ ਦਿਤਾ | ਅਜਿਹੀ ਸਥਿਤੀ 'ਚ ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀਂ ਇਸ ਯੋਜਨਾ ਦੀ ਸੰਕਲਪਣਾ ਕੀਤੀ |'' ਕੇਜਰੀਵਾਲ ਨੇ ਇਹ ਵੀ ਦਸਿਆ ਕਿ ਅਸੀਂ ਇਹ ਇੰਤਜ਼ਾਰ ਨਹੀਂ ਕਰਾਂਗੇ ਕਿ ਕੌਣ-ਕੌਣ ਆਨਲਾਈਨ ਅਪਲਾਈ ਕਰ ਰਿਹਾ ਹੈ ਸਗੋਂ ਅਸੀਂ ਉਨ੍ਹਾਂ ਦੇ ਘਰਾਂ ਤਕ ਖੁਦ ਜਾਵਾਂਗੇ ਅਤੇ ਲੋਕਾਂ ਦੀ ਮਦਦ ਕਰਾਂਗੇ |         (ਏਜੰਸੀ)
 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement