ਪਾਕਿਸਤਾਨ 'ਚ ਮੀਂਹ ਨਾਲ ਭਾਰੀ ਤਬਾਹੀ
Published : Jul 7, 2022, 1:00 am IST
Updated : Jul 7, 2022, 1:00 am IST
SHARE ARTICLE
IMAGE
IMAGE

ਪਾਕਿਸਤਾਨ 'ਚ ਮੀਂਹ ਨਾਲ ਭਾਰੀ ਤਬਾਹੀ

25 ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ ਤੇ 300 ਤੋਂ ਵਧੇਰੇ ਘਰ ਢਹਿ-ਢੇਰੀ

ਇਸਲਾਮਾਬਾਦ, 6 ਜੁਲਾਈ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਬੁੱਧਵਾਰ ਨੂੰ  ਮੌਸਮੀ ਮਾਨਸੂਨ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਇਕ ਹੀ ਪਰਵਾਰ ਦੀਆਂ ਛੇ ਔਰਤਾਂ ਸਮੇਤ ਘਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਅਧਿਕਾਰੀਆਂ ਨੇ ਕਵੇਟਾ ਜ਼ਿਲ੍ਹੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿਤਾ |
 ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ | ਸਮਾਚਾਰ ਏਜੰਸੀ ਸ਼ਿਨਹੂਆ ਨੇ ਦਸਿਆ ਕਿ ਬਲੋਚਿਸਤਾਨ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਸੋਮਵਾਰ ਨੂੰ  ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਹੋਇਆ ਜਿਸ ਕਾਰਨ ਕਈ ਹਾਦਸੇ ਹੋਏ |
ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਦੇ ਡਾਇਰੈਕਟਰ-ਜਨਰਲ ਨਸੀਰ ਅਹਿਮਦ ਨਾਸਰ ਨੇ ਕਿਹਾ ਕਿ ਸਾਰੀਆਂ ਮੌਤਾਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸਾਡੇ ਕੋਲ ਭਾਰੀ ਮੀਂਹ ਵਿਚ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਕਈ ਘਟਨਾਵਾਂ ਦਰਜ ਹੋਈਆਂ ਹਨ | ਪੀਡੀਐਮਏ ਅਨੁਸਾਰ ਬਲੋਚਿਸਤਾਨ ਸੂਬੇ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਅਚਾਨਕ ਹੜ੍ਹਾਂ ਕਾਰਨ ਕਈ ਲੋਕ ਅਜੇ ਵੀ ਲਾਪਤਾ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ | ਨਾਸਰ ਨੇ ਕਿਹਾ ਕਿ ਕਵੇਟਾ ਜ਼ਿਲੇ 'ਚ 300 ਤੋਂ ਜ਼ਿਆਦਾ ਕੱਚੀਆਂ ਕੰਧਾਂ ਨਾਲ ਬਣੇ ਮਕਾਨਾਂ ਨੂੰ  ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 2,000 ਜਾਨਵਰ ਮਾਰੇ ਗਏ | ਮਰਨ ਵਾਲਿਆਂ ਵਿਚ ਕਵੇਟਾ ਵਿਚ ਇਕੋ ਪਰਵਾਰ ਦੀਆਂ ਛੇ ਔਰਤਾਂ ਸ਼ਾਮਲ ਹਨ |
ਅਧਿਕਾਰੀਆਂ ਨੇ ਦਸਿਆ ਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੇ ਅਸਥਾਈ ਘਰ ਦੀ ਕੰਧ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ |ਡਾਨ ਅਖ਼ਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਵਾਰਕ ਮੈਂਬਰਾਂ ਅਨੁਸਾਰ ਦੋ ਔਰਤਾਂ ਨੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ ਕਿਉਂਕਿ ਉਨ੍ਹਾਂ ਨੂੰ  ਹਸਪਤਾਲ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਸੀ |
ਕਵੇਟਾ ਦੇ ਬਾਹਰਵਾਰ ਮਕਾਨਾਂ ਦੇ ਢਹਿ ਜਾਣ ਕਾਰਨ ਤਿੰਨ ਔਰਤਾਂ ਅਤੇ ਚਾਰ ਬੱਚਿਆਂ ਦੀ ਵੀ ਮੌਤ ਹੋ ਗਈ | ਬਲੋਚਿਸਤਾਨ ਸਰਕਾਰ ਨੇ ਕਵੇਟਾ ਜ਼ਿਲ੍ਹੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿਤਾ ਹੈ | ਬਲੋਚਿਸਤਾਨ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ ਹੈ | ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਵੱਡੇ ਨਾਲਿਆਂ ਵਿਚ ਅਚਾਨਕ ਹੜ੍ਹ ਆ ਗਏ ਅਤੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ |
 ਅਧਿਕਾਰੀਆਂ ਨੇ ਦਸਿਆ ਕਿ ਭੋਸਾ ਮੰਡੀ ਖੇਤਰ ਵਿਚ ਮੰਗਲਵਾਰ ਰਾਤ ਨੂੰ  ਇਕ ਡੂੰਘੇ ਤਾਲਾਬ ਵਿਚ ਡੁੱਬਣ ਕਾਰਨ ਕਵੇਟਾ ਵਿਚ ਦੋ ਕੁੜੀਆਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਦਸਿਆ ਕਿ ਮਸਤੁੰਗ ਜ਼ਿਲ੍ਹੇ ਦੇ ਦਸ਼ਤ ਇਲਾਕੇ 'ਚ ਘਰ ਦੀ ਕੰਧ ਡਿੱਗਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ | ਕੇਚ ਜ਼ਿਲਿ੍ਹਆਂ ਵਿਚ ਪਾਕਿਸਤਾਨ-ਇਰਾਨ ਸਰਹੱਦ ਦੇ ਨੇੜੇ ਮੰਡ ਖੇਤਰ ਵਿਚ ਇੱਕ ਮੌਸਮੀ ਨਦੀ ਵਿੱਚ ਤਿੰਨ ਬੱਚੇ ਡੁੱਬ ਗਏ |
ਪੰਜ ਕੋਲਾ ਮਾਈਨਰ ਵੀ ਇਕ ਮੌਸਮੀ ਨਾਲੇ ਵਿਚ ਵਹਿ ਗਏ | ਹਾਲਾਂਕਿ ਸਥਾਨਕ ਲੋਕਾਂ ਨੇ ਉਨ੍ਹਾਂ ਵਿਚੋਂ ਦੋ ਨੂੰ  ਬਚਾ ਲਿਆ, ਜਦਕਿ ਤਿੰਨ ਹੋਰ ਪਾਣੀ ਵਿੱਚ ਡੁੱਬ ਗਏ | ਭਾਰੀ ਮੀਂਹ ਨੇ ਨਸੀਰਾਬਾਦ, ਜਾਫ਼ਰਾਬਾਦ, ਸਿਬੀ, ਜ਼ੀਰਤ, ਹਰਨਈ, ਬਰਖ਼ਾਨ, ਲੋਰਾਲਾਈ, ਲਾਸਬੇਲਾ, ਕੋਹਲੂ, ਡੇਰਾ ਬੁਗਤੀ, ਅਵਾਰਨ, ਨੋਸ਼ਕੀ ਅਤੇ ਚਗਈ ਜ਼ਿਲਿ੍ਹਆਂ ਦੇ ਕੱੁਝ ਹਿੱਸਿਆਂ ਨੂੰ  ਪ੍ਰਭਾਵਿਤ ਕੀਤਾ ਹੈ ਜਿਥੇ ਸਥਾਨਕ ਪ੍ਰਸ਼ਾਸਨ ਨੇ ਰਾਹਤ ਉਪਾਅ ਕਰਨ ਲਈ ਕਦਮ ਚੁਕੇ ਹਨ | ਮੌਸਮੀ ਮੌਨਸੂਨ ਬਾਰਸ਼ਾਂ ਕਾਰਨ ਆਏ ਹੜ੍ਹ ਹਰ ਸਾਲ ਪਾਕਿਸਤਾਨ ਵਿਚ ਤਬਾਹੀ ਮਚਾ ਦਿੰਦੇ ਹਨ, ਸੈਂਕੜੇ ਲੋਕਾਂ ਦੀ ਮੌਤ ਹੋ ਜਾਂਦੀ ਹੈ | ਪੀਡੀਐਮਏ ਮੁਤਾਬਕ ਬਲੋਚਿਸਤਾਨ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਵੀਰਵਾਰ ਤਕ ਮਾਨਸੂਨ ਦਾ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement