
ਜਲੰਧਰ ਅਤੇ ਮਾਨਸਾ ਦਾ ਡੀਸੀ ਵੀ ਬਦਲਿਆ
ਚੰਡੀਗੜ੍ਹ - ਪੰਜਾਬ ਵਿਚ ਸਰਕਾਰ ਨੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੀ ਜਗ੍ਹਾ ਵੀ.ਕੇ ਜੰਜੂਆ ਨੂੰ ਲਗਾਉਣ ਤੋਂ ਬਾਅਦ ਇਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਵੀਰਵਾਰ ਦੇਰ ਸ਼ਾਮ ਜਾਰੀ ਹੁਕਮਾਂ ਵਿਚ 21 ਆਈਏਐਸ ਸਮੇਤ 68 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਇਸ ਵਿਚ ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੂੰ ਵੀ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਮਾਨਸਾ ਵਿਚ ਤਾਇਨਾਤ ਡੀਸੀ ਜਸਪ੍ਰੀਤ ਸਿੰਘ ਨੂੰ ਲਾਇਆ ਗਿਆ ਹੈ। ਥੋਰੀ ਨੂੰ ਹੁਣ ਖੁਰਾਕ ਸਪਲਾਈ ਵਿਭਾਗ ਦਾ ਡਾਇਰੈਕਟਰ ਲਾਇਆ ਗਿਆ ਹੈ। ਮਾਨਸਾ ਵਿਚ ਜਸਪ੍ਰੀਤ ਸਿੰਘ ਦੀ ਥਾਂ ਬਲਦੀਪ ਕੌਰ ਨੂੰ ਡੀ.ਸੀ. ਲਗਾ ਦਿੱਤਾ ਗਿਆ ਹੈ।