
Amritpal Singh ਮਾਂ ਦੇ ਬਿਆਨ ਤੋਂ ਬਾਅਦ MP ਅੰਮ੍ਰਿਤਪਾਲ ਸਿੰਘ ਨੇ ਜੇਲ ਤੋਂ ਜਾਰੀ ਕੀਤਾ ਬਿਆਨ
Amritpal Singh Statement from jail News: ਡਿਬਰੂਗੜ੍ਹ ਜੇਲ ਵਿਚ ਬੰਦ ਖਡੂਰ ਸਾਹਿਬ ਦੇ ਐਮ.ਪੀ ਅੰਮ੍ਰਿਤਪਾਲ ਸਿੰਘ ਦਾ ਇਕ ਪੋਸਟ ਵਾਇਰਲ ਹੋ ਰਿਹਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਖਾਲਸਾ ਰਾਜ ਬਾਰੇ ਦਿੱਤੇ ਬਿਆਨ ਤੋਂ ਅੰਮ੍ਰਿਤਪਾਲ ਦੁਖੀ ਹੈ ਤੇ ਬਿਆਨ ਵਿਚ ਉਸ ਵੱਲੋਂ ਖਾਲਸਾ ਰਾਜ ਦੇ ਹੱਕ ਵਿਚ ਫਿਰ ਤੋਂ ਦਾਅਵਾ ਕੀਤਾ ਗਿਆ ਹੈ।
ਅੰਮ੍ਰਿਤਪਾਲ ਨੇ ਪੋਸਟ ਵਿਚ ਲਿਖਿਆ ਕਿ ਜਦੋਂ ਮੈਨੂੰ ਮਾਤਾ ਜੀ ਦੇ ਕੱਲ ਦਿੱਤੇ ਗਏ ਬਿਆਨ ਬਾਰੇ ਪਤਾ ਲੱਗਿਆ ਤਾਂ ਮਨ ਬਹੁਤ ਦੁਖੀ ਹੋਇਆ ਕਿ ਉਨ੍ਹਾਂ ਵੱਲੋਂ ਸਮਰਥਨ ਨਹੀਂ ਆਉਣਾ ਚਾਹੀਦਾ। ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ, ਮਾਣ ਵਾਲੀ ਗੱਲ ਹੈ, ਅਸੀਂ ਉਸ ਰਾਹ ਤੋਂ ਪਿੱਛੇ ਹਟਣ ਦਾ ਸੁਪਨਾ ਵੀ ਨਹੀਂ ਦੇਖ ਸਕਦੇ ਜਿਸ ਲਈ ਲੱਖਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਹਨ।
ਮੈਂ ਆਪਣੇ ਪਰਿਵਾਰ ਨੂੰ ਚਿਤਾਵਨੀ ਦਿੰਦਾ ਹਾਂ ਕਿ ਸਿੱਖ ਰਾਜ ਨਾਲ ਸਮਝੌਤਾ ਕਰਨ ਬਾਰੇ ਕਦੇ ਨਾ ਸੋਚੋ, ਇਹ ਬਹੁਤ ਦੂਰ ਦੀ ਗੱਲ ਹੈ ਤੇ ਸਮੂਹਕ ਨਜ਼ਰੀਏ ਤੋਂ ਅਜਿਹੀ ਗਲਤੀ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਉਸ ਨੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਚੋਣ ਲੜੀ ਸੀ ਤੇ ਉਹ ਖਾਲਿਸਤਾਨ ਸਮਰਥਕ ਨਹੀਂ ਹੈ। ਪੰਜਾਬ ਦੀ ਜਵਾਨੀ ਨੂੰ ਬਚਾਉਣਾ ਖ਼ਾਲਿਸਤਾਨ ਸਮਰਥਨ ਨਹੀਂ। ਅੰਮ੍ਰਿਤਪਾਲ ਨੇ ਇਸੇ ਬਿਆਨ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਪੜ੍ਹੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੋਸਟphoto