
Machiwara Sahib : ਅੱਗ ਇੰਨੀ ਭਿਆਨਕ ਸੀ ਕਿ ਸਮਰਾਲਾ, ਖੰਨਾ ਤੇ ਲੁਧਿਆਣਾ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
Machiwara Sahib : ਅੱਜ ਸਥਾਨਕ ਕੁਹਾੜਾ ਰੋਡ ’ਤੇ ਸਥਿਤ ਪਿੰਡ ਭੱਟੀਆਂ ਵਿਖੇ ਵੱਡੀ ਉਦਯੋਗਿਕ ਇਕਾਈ ਸ਼ਿਵਾ ਟੈਕਬਫੈੱਬ ਦੇ ਯੂਨਿਟ ਨੰ. 2 ’ਚ ਖੁੱਲ੍ਹੇ ਯਾਰਡ ਵਿਚ ਪਏ ਧਾਗਾ ਬਣਾਉਣ ਵਾਲੇ ਰਾਅ ਮਟੀਰੀਅਲ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਮਿੱਲ ਦਾ ਵੱਡਾ ਆਰਥਿਕ ਨੁਕਸਾਨ ਹੋਇਆ। ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਸਬੰਧੀ ਫੈਕਟਰੀ ਦੇ ਪ੍ਰਬੰਧਕ ਸ਼ਿਵ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਧਾਗਾ ਫੈਕਟਰੀ ਵਿਚ ਮਜ਼ਦੂਰ ਕੰਮ ਕਰ ਰਹੇ ਸਨ ਕਿ ਪਲਾਸਟਿਕ ਬੋਤਲਾਂ ਦੇ ਬੰਡਲ, ਜਿਸ ਤੋਂ ਮਿੱਲ ਵਿਚ ਧਾਗਾ ਤਿਆਰ ਕੀਤਾ ਜਾਂਦਾ ਹੈ, ਉਸ ਯਾਰਡ ਵਿਚ ਅਚਾਨਕ ਅੱਗ ਲੱਗ ਗਈ। ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸਮਰਾਲਾ, ਖੰਨਾ ਤੇ ਲੁਧਿਆਣਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ।
ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਕਾਬੂ ਪਾਇਆ ਗਿਆ ਪਰ ਉਸ ਤੋਂ ਬਾਅਦ ਵੀ ਪਲਾਸਟਿਕ ਦੇ ਬੰਡਲਾਂ ਵਿਚ ਅੱਗ ਧੁਖਦੀ ਰਹੀ । ਜਦੋਂ ਅੱਗ ਲੱਗੀ ਤਾਂ ਮਿੱਲ ’ਚ ਸੈਂਕੜੇ ਮਜ਼ਦੂਰ ਕੰਮ ਕਰ ਰਹੇ ਸਨ। ਇਸ ਹਾਦਸੇ ਵਿਚ ਕੋਈ ਵੀ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਸ ਮੌਕੇ ਮਿੱਲ ਦੇ ਪ੍ਰਬੰਧਕ ਸ਼ਿਵ ਕੁਮਾਰ ਨੇ ਦੱਸਿਆ ਇਸ ਅੱਗ ਕਾਰਨ ਕਰੀਬ 1 ਕਰੋੜ ਦਾ ਰਾਅ ਮੈਟੀਰੀਅਲ ਸੜ ਕੇ ਸੁਆਹ ਹੋ ਗਿਆ ਜਿਸ ਤੋਂ ਮਿੱਲ ’ਚ ਧਾਗਾ ਤਿਆਰ ਹੋਣਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮਾਛੀਵਾੜਾ ਪੁਲਿਸ ਵੀ ਮੌਕੇ ’ਤੇ ਪੁੱਜੀ। ਅੱਗ ਕਿਸ ਤਰ੍ਹਾਂ ਲੱਗੀ ਅਜੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।
(For more news apart from fire broke out in thread manufacturing factory in Machiwara Sahib News in Punjabi, stay tuned to Rozana Spokesman)