Bikram Majithia Case 'ਚ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨਾਲ Special Interview
Published : Jul 7, 2025, 2:31 pm IST
Updated : Jul 7, 2025, 2:31 pm IST
SHARE ARTICLE
Special Interview with Former DGP Siddharth Chattopadhyay on Bikram Majithia Case Latest News in Punjabi
Special Interview with Former DGP Siddharth Chattopadhyay on Bikram Majithia Case Latest News in Punjabi

ਬਿਕਰਮ ਮਜੀਠੀਆ ਦੀ ਜਾਇਦਾਦ ਬਾਰੇ ਕੀਤੇ ਕਈ ਖ਼ੁਲਾਸੇ

Special Interview with Former DGP Siddharth Chattopadhyay on Bikram Majithia Case Latest News in Punjabi ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿੱਥੇ ‘ਆਪ’ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਥੇ ਹੀ ਮਜੀਠੀਆ ਤੇ ਪਾਰਟੀ ਲਗਾਤਾਰ ਕਹਿ ਰਹੀ ਹੈ ਕਿ ਉਨ੍ਹਾਂ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।

ਇਸ ਦੌਰਾਨ ਇਸ ਮਾਮਲੇ ’ਚ ਐਂਟਰੀ ਹੁੰਦੀ ਹੈ ਸਿਧਾਰਥ ਚੱਟੋਪਾਧਿਆਏ ਦੀ। ਕਿਹਾ ਜਾਂਦਾ ਹੈ ਕਿ ਪਹਿਲਾਂ ਵੀ ਜਦੋਂ ਚੱਟੋਪਾਧਿਆਏ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕੀਤੀ ਸੀ ਤਾਂ ਸਮੇਂ-ਸਮੇਂ ’ਤੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ।

ਇਸ ਮਾਮਲੇ ਸਬੰਧੀ ਰੋਜ਼ਾਨਾ ਸਪੋਕਸ਼ਮੈਨ ਦੇ ਰਿਪੋਰਟਰ ਸੁਮਿਤ ਸਿੰਘ ਦੀ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਮਾਮਲੇ ਦੀਆਂ ਬਾਰੀਕੀਆਂ ਨੂੰ ਸਮਝਾਉਂਦਿਆਂ ਚਟੋਪਾਧਿਆਏ ਨੇ ਕਿਹਾ ਕਿ ਇਹ ਮਸਲਾ ਬਿਕਰਮ ਮਜੀਠੀਆ ਦਾ ਨਹੀਂ, ਇਹ ਮਸਲਾ ਪੰਜਾਬ ਦਾ ਹੈ, ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਤੇ ਨਸ਼ਿਆ ਵਿਰੁਧ ਜੰਗ ਦਾ ਹੈ। ਇਹ ਕੋਈ ਛੋਟਾ-ਮੋਟਾ ਮਸਲਾ ਨਹੀਂ, ਇਹ ਬਹੁਤ ਵੱਡਾ ਮਸਲਾ ਹੈ। 
ਇਸ ਮਾਮਲੇ ਵਿਚ ਕਈ ਲੋਕਾਂ ਦਾ ਲਾਲਚ ਜੁੜਿਆ ਹੋਇਆ ਹੈ। ਇਸ ਵਿਚ ਰਾਜਨੀਤਕ, ਪੁਲਿਸ, ਜੁਡੀਸ਼ੀਅਲ ਤੇ ਮੀਡੀਆ ਆਦਿ ਹਰ ਖੇਤਰ ਦੇ ਕਈ ਅਨਸਰਾਂ ਦਾ ਸਮਰਥਨ ਜੁੜਿਆ ਹੋਇਆ ਹੈ ਤੇ ਇਹ ਉਹ ਬਹੁਤ ਹੀ ਮਜ਼ਬੂਤੀ ਨਾਲ ਉਨ੍ਹਾਂ ਦਾ ਸਮਰਥਨ ਕਰਦੇ ਹਨ। 

ਕਈ ਕਹਿੰਦੇ ਹਨ ਕਿ ਬਿਕਰਮ ਮਜੀਠੀਆ ਕੋਲ ਪਹਿਲਾਂ ਕਾਫ਼ੀ ਕੁੱਝ ਸੀ, ਇਹ ਬਹੁਤ ਅਮੀਰ ਸੀ। ਪਰੰਤੂ 1997 ਦੇ ਸਮੇਂ ਇਨ੍ਹਾਂ ਕੋਲ ਕੁੱਝ ਨਹੀਂ ਸੀ ਪਰ 1997 ਤੋਂ ਬਾਅਦ ਮਜੀਠੀਆ ਤੇ ਉਨ੍ਹਾਂ ਦੇ ਪਰਵਾਰ ਦੇ ਨਾਮ ਕਾਫ਼ੀ ਜਾਇਦਾਦ ਆ ਗਈ ਇਸ ਲਈ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਚਟੋਪਾਧਿਆਏ ਨੇ ਦਸਿਆ ਕਿ ਉਸ ਸਮੇਂ ਇਨ੍ਹਾਂ ਕੋਲ ਕੁੱਝ ਨਹੀਂ ਸੀ, ਕੋਈ ਇੰਡਸਟਰੀ ਨਹੀਂ ਸੀ ਭਾਵੇਂ ਉਹ ਏਵੀਏਸ਼ਨ ਵਾਲੀਆਂ ਜਾਂ ਸ਼ੂਗਰਮਿੱਲਾਂ ਹੋਣ। ਜਾਂਚ ਕੀਤੀ ਜਾਵੇ ਕਿ ਪਹਿਲਾਂ ਇਨ੍ਹਾਂ ਦਾ ਹਿੱਸਾ ਕਿੰਨਾ ਸੀ ਤੇ ਬਾਕੀ ਹਿੱਸਾ ਕਿਸ ਕੋਲ ਸੀ, ਇਹ ਪੂਰਾ ਹਿੱਸਾ ਉਨ੍ਹਾਂ ਦੇ ਨਾਮ ਕਿਸ ਤਰ੍ਹਾਂ ਹੋਇਆ। ਉਨ੍ਹਾਂ ਦਾ ਕਿੰਨਾ ਨਿਵੇਸ਼ ਸੀ, ਉਨ੍ਹਾਂ ਦੀ ਫ਼ਇਨਾਸੀਅਲ ਰਿਟਰਨ ਕੀ ਸੀ। ਜਿਸ ਦਾ ਪਤਾ ਲੱਗਣਾ ਜ਼ਰੂਰੀ ਹੈ।

ਚਟੋਪਾਧਿਆਏ ਨੇ ਦਸਿਆ ਕਿ 1997 ਵਿਚ ਉਨ੍ਹਾਂ ਕੋਲ ਕੁੱਝ ਨਹੀਂ ਸੀ ਪਰੰਤੂ 1997 ਤੋਂ 2002 ਦੇ ਸਿਰਫ਼ ਪੰਜ ਸਾਲਾਂ ਵਿਚਕਾਰ ਇੰਨਾ ਕੁ ਫ਼ੰਡ ਆ ਗਿਆ ਕਿ ਜੋ ਕਿ ਭ੍ਰਿਸ਼ਟਾਚਾਰ ਦਾ ਹਿੱਸਾ ਸੀ। ਜਿਸ ਦੀ ਜਾਂਚ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਸੀ। ਜਿਸ ਕਾਰਨ ਮੈਨੂੰ ਬਾਹਰ ਵੀ ਜਾਣਾ ਪਿਆ ਸੀ। ਮੈਂ ਕੈਨੇਡਾ, ਯੂ.ਐਸ ’ਚ ਐਫ਼.ਬੀ.ਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ ਤੇ ਜਿਸ ਦੇ ਤਹਿਤ ਉਨ੍ਹਾਂ ਤੋਂ ਗੁਪਤ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਵਲੋਂ ਥੋੜੀ ਮੋਟੀ ਜਾਣਕਾਰੀ ਦਿਤੀ ਗਈ ਤੇ ਕਿਹਾ ਗਿਆ ਕਿ ਜੇ ਬਾਰੀਕੀ ਵਿਚ ਜਾਣਕਾਰੀ ਲੈਣੀ ਹੈ ਤਾਂ ਅਦਾਲਤੀ ਹੁਕਮਾਂ ਦੀ ਕਾਪੀ ਲੈ ਕੇ ਆਉ ਪਰ ਉਸ ਤੋਂ ਬਾਅਦ ਮੈਨੂੰ ਨਾ ਕਿਸੇ ਨੇ ਅਦਾਲਤੀ ਹੁਕਮਾਂ ਦੀ ਕਾਪੀ ਦਿਤੀ ਤੇ ਨਾ ਹੀ ਜਾਂਚ ਅੱਗੇ ਤੁਰੀ। ਜਾਂਚ ਰੁਕਣ ਦਾ ਕੀ ਕਾਰਨ ਸੀ ਮੈਨੂੰ ਨਹੀਂ ਪਤਾ ਪਰ ਇਹ ਰਿਕਾਰਡ ’ਚ ਹੈ ਕਿ ਮੈਂ ਹੁਕਮਾਂ ਦੀ ਕਾਪੀ ਮੰਗੀ ਸੀ ਮੈਨੂੰ ਨਹੀਂ ਦਿਤੀ ਗਈ ਤੇ ਅਗਲੇ ਦਿਨ ਮੇਰਾ ਤਬਾਦਲਾ ਕਰ ਦਿਤਾ ਗਿਆ। 

ਇਸ ਦੌਰਾਨ ਮੇਰੇ ’ਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਲਜ਼ਾਮ ਲਗਾਏ ਕਿ ਤੂੰ ਫ਼ੇਲ ਹੋ ਗਿਆ ਗਏ, ਤੁਸੀਂ ਕੁੱਝ ਨਹੀਂ ਕੀਤਾ। ਜਿਸ ’ਤੇ ਉਨ੍ਹਾਂ ਕਿਹਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਮਰਜ਼ੀ ਉਹ ਕੇਸ ਖੁਲ੍ਹਵਾ ਲਵੋ ਮੈਂ ਸਾਰਾ ਕੁੱਝ ਸਾਹਮਣੇ ਰੱਖ ਦੇਵਾਂਗਾ। 

(For more news apart from Special Interview with Former DGP Siddharth Chattopadhyay on Bikram Majithia Case Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement