
ਯੂ.ਪੀ.ਐਸ.ਸੀ. ਸਿਵਲ ਸਰਵਿਸਿਜ਼ ਪ੍ਰੀਖਿਆ ਵਿਚ 182ਵਾਂ ਰੈਂਕ ਹਾਸਿਲ ਕਰਕੇ ਆਈ.ਏ.ਐਸ. ਬਣ ਕੇ ਜ਼ਿਲ੍ਹਾ ਮੋਹਾਲੀ ਦੇ ਮੁੰਡੀਖਰੜ ਦੀ ਵਸਨੀਕ ਲੜਕੀ ਹਰਸਿਮਰਨਪ੍ਰੀਤ...........
ਖਰੜ : ਯੂ.ਪੀ.ਐਸ.ਸੀ. ਸਿਵਲ ਸਰਵਿਸਿਜ਼ ਪ੍ਰੀਖਿਆ ਵਿਚ 182ਵਾਂ ਰੈਂਕ ਹਾਸਿਲ ਕਰਕੇ ਆਈ.ਏ.ਐਸ. ਬਣ ਕੇ ਜ਼ਿਲ੍ਹਾ ਮੋਹਾਲੀ ਦੇ ਮੁੰਡੀਖਰੜ ਦੀ ਵਸਨੀਕ ਲੜਕੀ ਹਰਸਿਮਰਨਪ੍ਰੀਤ ਕੌਰ ਨੇ ਦੇਸ਼ ਭਰ ਵਿਚ ਜ਼ਿਲ੍ਹਾ ਮੋਹਾਲੀ ਦਾ ਨਾਮ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਹਰਸਿਮਰਨਪ੍ਰੀਤ ਕੌਰ ਦੀ ਰਿਹਾਇਸ਼ 'ਤੇ ਪਹੁੰਚ ਕੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਸ ਦੇ ਪਿਤਾ ਸ੍ਰ. ਗੁਰਮੁਖ ਸਿੰਘ ਲੋਹਟ ਅਤੇ ਮਾਤਾ ਸ੍ਰੀਮਤੀ ਪਰਮਜੀਤ ਕੌਰ ਨੂੰ ਵੀ ਵਧਾਈ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਹਰਸਿਮਰਨਪ੍ਰੀਤ ਕੌਰ ਦੇ ਮਾਪਿਆਂ ਨੇ ਆਪਣੀ ਇਕਲੌਤੀ ਬੇਟੀ ਨੂੰ ਇੰਨੀ ਉਚ ਦਰਜੇ ਦੀ ਪੜ੍ਹਾਈ ਕਰਵਾਈ ਕਿ ਅੱਜ ਮਾਪਿਆਂ ਦਾ ਸਿਰ ਵੀ ਮਾਣ ਨਾਲ ਉਚਾ ਹੋ ਰਿਹਾ ਹੈ। ਹਰਸਿਮਰਨਪ੍ਰੀਤ ਕੌਰ ਦੀ ਨਿਯੁਕਤੀ ਇਸ ਤੋਂ ਪਹਿਲਾਂ ਇੰਨਫੋਰਸਮੈਂਟ ਵਿਭਾਗ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵਿਚ ਵੀ ਹੋ ਚੁੱਕੀ ਸੀ।
ਬੀਬੀ ਗਰਚਾ ਨੇ ਕਿਹਾ ਕਿ ਆਪਣੀ ਨਿਯੁਕਤੀ ਉਪਰੰਤ ਹਰਸਿਮਰਨਪ੍ਰੀਤ ਕੌਰ ਭਾਵੇਂ ਕਿਸੇ ਵੀ ਰਾਜ ਵਿਚ ਤਾਇਨਾਤ ਹੋਵੇ, ਪ੍ਰੰਤੂ ਜ਼ਿਲ੍ਹਾ ਮੋਹਾਲੀ (ਪੰਜਾਬ) ਦਾ ਸਿਰ ਫਖਰ ਨਾਲ ਉਚਾ ਹੁੰਦਾ ਰਹੇਗਾ। ਇਸ ਮੌਕੇ ਸਾਬਕਾ ਕੌਂਸਲਰ ਗੁਰਦੀਪ ਕੌਰ, ਪਰਮਜੀਤ ਸਿੰਘ, ਜੈਪਾਲ ਸਿੰਘ, ਚਰਨ ਸਿੰਘ, ਮਹਿੰਦਰਪਾਲ, ਮਦਨ ਲਾਲ, ਨਛੱਤਰ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ ਘਈ, ਮਲਕੀਤ ਸਿੰਘ ਚੌਹਾਨ, ਕੇਸਰ ਸਿੰਘ ਆਦਿ ਹਾਜ਼ਰ ਸਨ।