ਸਿਆਸੀ ਕਲਾਬਾਜ਼ੀਆਂ : ਬਾਜਵਾ ਹੱਥ ਕਮਲ ਥਮਾਉਣ ਲਈ ਸਰਗਰਮ ਹੋਈ ਭਾਜਪਾ!
Published : Aug 7, 2020, 8:29 pm IST
Updated : Aug 7, 2020, 8:29 pm IST
SHARE ARTICLE
Partap Singh Bajwa
Partap Singh Bajwa

ਬਾਜਵਾ ਵਲੋਂ ਭਾਜਪਾ 'ਚ ਵਿਚ ਜਾਣ ਦੀਆਂ ਅਫ਼ਵਾਹਾਂ ਦਾ ਖੰਡਨ

ਚੰਡੀਗੜ੍ਹ : ਪੰਜਾਬ ਕਾਂਗਰਸ ਅੰਦਰ ਕਾਂਗਰਸ ਪਾਰਟੀ ਦੇ ਚੋਟੀ ਦੇ ਆਗੂਆਂ ਦੀ ਚੱਲ ਰਹੀ ਧੜੇਬਾਜ਼ੀ ਦੇ ਚਲਦਿਆਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਡੋਰੇ ਪਾਉਣ ਲਈ ਸਰਗਰਮ ਹੋ ਗਈ ਹੈ। ਇਸ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਅਪਣੀ ਚਰਮ-ਸੀਮਾ 'ਤੇ ਪਹੁੰਚ ਚੁੱਕਾ ਹੈ। ਬਾਜਵਾ ਦੇ ਭਾਜਪਾ ਤੋਂ ਪ੍ਰਭਾਵਿਤ ਹੋਣ ਸਬੰਧੀ ਖੁਲਾਸਾ ਖੁਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਕਰ ਚੁੱਕੇ ਹਨ। ਜਾਖੜ ਨੇ ਬਾਜਵਾ ਦੀ ਵਾਈ ਸੁਰੱਖਿਆ ਨੂੰ ਜੈਡ 'ਚ ਤਬਦੀਲ ਕਰਨ 'ਤੇ ਵੀ ਸਵਾਲ ਉਠਾਏ ਸਨ।

Partap Singh Bajwa Partap Singh Bajwa

ਸੂਤਰਾਂ ਮੁਤਾਬਕ ਬਾਜਵਾ ਦਾ ਪੇਂਡੂ ਹਲਕਿਆਂ ਅੰਦਰ ਚੰਗਾ ਆਧਾਰ ਹੈ, ਜਿਸ ਦਾ ਫ਼ਾਇਦਾ ਭਾਜਪਾ ਲੈਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਸੀਨੀਅਰ ਆਗੂ ਹੋਣ ਨਾਤੇ ਵੀ  ਉਨ੍ਹਾਂ ਦੇ ਤਜਰਬੇ ਨੂੰ ਭਾਜਪਾ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਭਾਜਪਾ ਦੀ ਇਹ ਵੀ ਰਾਇ ਹੈ ਕਿ ਬਾਜਵਾ ਦੇ ਭਾਜਪਾ ਵਿਚ ਆਉਣ ਦੀ ਹਾਲਤ ਵਿਚ ਉਹ ਪੰਜਾਬ ਅੰਦਰ ਕਰੀਬ 70 ਹਲਕਿਆਂ ਅੰਦਰ ਸ਼ਾਨਦਾਰ ਪ੍ਰਦਰਸ਼ਨ ਦਿਖਾ ਕੇ ਪੰਜਾਬ ਅੰਦਰ ਇਕੱਲੇ ਤੌਰ 'ਤੇ ਚੋਣਾਂ ਲੜਨ ਦੇ ਸਮਰੱਥ ਹੋ ਸਕਣਗੇ।

Partap Singh BajwaPartap Singh Bajwa

ਰਾਜਸੀ ਹਲਕਿਆਂ ਅੰਦਰ ਇਹ ਵੀ ਚਰਚਾ ਹੈ ਕਿ ਮਾਰਚ ਮਹੀਨੇ ਜਦੋਂ ਕੇਂਦਰ ਵਲੋਂ ਬਾਜਵਾ ਦੀ ਜ਼ੈੱਡ ਸੁਰੱਖਿਆ ਵਾਪਸ ਲਈ ਗਈ ਅਤੇ ਉਸ ਸੁਰੱਖਿਆ ਦੀ ਵਾਪਸੀ ਵੀ ਭਾਜਪਾ ਨੇ ਹੀ ਬਹਾਲ ਕਰਵਾਈ ਸੀ। ਜਦੋਂ ਕਿ ਕੁੱਝ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਵਿਚ ਭਾਜਪਾ ਦੀ ਕੋਈ ਮਿਹਰਬਾਨੀ ਨਹੀਂ ਸੀ ਸਗੋਂ ਕਾਂਗਰਸ ਦੀ ਹਾਈ ਕਮਾਂਡ ਦੇ ਯਤਨਾਂ ਸਦਕਾ ਹੀ ਰਾਜ ਸਭਾ ਮੈਂਬਰ ਬਾਜਵਾ ਦੀ ਸੁਰੱਖਿਆ ਵਾਪਸ ਹੋਈ ਸੀ।

Partap Singh BajwaPartap Singh Bajwa

ਦੂਜੇ ਪਾਸੇ ਬਾਜਵਾ ਖੁਦ ਭਾਜਪਾ 'ਚ ਜਾਣ ਦੇ ਉਡ ਰਹੀਆਂ ਅਫ਼ਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੱਕੇ ਕਾਂਗਰਸੀ ਹਨ ਅਤੇ ਰਹਿਣਗੇ। ਬਾਜਵਾ ਮੁਤਾਬਕ ਉਹ ਕਿਸੇ ਵੀ ਕੀਮਤ 'ਤੇ ਕਾਂਗਰਸ ਛੱਡ ਕੇ ਭਾਜਪਾ ਵਿਚ ਨਹੀਂ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement